ਐਨਆਈਏ ਵੱਲੋਂ ਜੱਗੀ ਜੌਹਲ ਦੇ ਸਹੁਰੇ ਘਰ ਉੱਤੇ ਛਾਪਾ

ਜਲੰਧਰ:-ਕੌਮੀ ਜਾਂਚ ਏਜੰਸੀ ( ਐਨਆਈਏ) ਨੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੇ ਸਹੁਰਿਆਂ ਦੇ ਘਰ ਪਿੰਡ ਸੋਹਲ ਜਗੀਰ ‘ਚ ਛਾਪੇ ਮਾਰ ਕੇ ਉਸ ਦੀ ਪਤਨੀ ਤੋਂ ਪੁੱਛ-ਗਿੱਛ ਕੀਤੀ। ਉਹ ਘਰ ਵਿੱਚੋਂ ਦੋ-ਤਿੰਨ ਪੁਰਾਣੇ ਮੋਬਾਈਲ ਫੋਨ, ਟੈਲੀਫੋਨ ਵਾਲੀਆਂ ਡਾਇਰੀਆਂ, ਬੈਂਕਾਂ ਦੀਆਂ ਸਟੇਟਮੈਂਟਾਂ ਅਤੇ ਹੋਰ ਕਈ ਕਾਗਜ਼ ਪੱਤਰ ਵੀ ਨਾਲ ਲੈ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਨਆਈਏ ਟੀਮ ਨਾਲ ਦਰਜਨ ਤੋਂ ਵੱਧ ਪੰਜਾਬ ਪੁਲੀਸ ਦੇ ਬੰਦੇ ਵੀ ਸਨ। ਜੱਗੀ ਜੌਹਲ ਦੀ ਪਤਨੀ ਪਹਿਲਾਂ ਤਾਂ ਘਰ ‘ਚ ਮੌਜੂਦ ਨਹੀਂ ਸੀ ਪਰ ਜਦੋਂ ਉਹ ਰਿਸ਼ਤੇਦਾਰਾਂ ਕੋਲੋਂ ਪਰਤੀ ਤਾਂ ਉਸ ਤੋਂ ਸਵਾਲ ਪੁੱਛੇ ਗਏ। ਜੱਗੀ ਜੌਹਲ ਦੇ ਸਹੁਰੇ ਬਲਵਿੰਦਰ ਸਿੰਘ ਨੇ ਕਿਹਾ ਕਿ ਸਵੇਰੇ 9 ਵਜੇ ਦੇ ਕਰੀਬ ਆਏ ਮੁਲਾਜ਼ਮ ਤਿੰਨ-ਚਾਰ ਘੰਟੇ ਘਰ ਦੀ ਤਲਾਸ਼ੀ ਲੈਂਦੇ ਰਹੇ। ਬਹੁਤੇ ਅਧਿਕਾਰੀ ਬੈਂਕਾਂ ਵਿੱਚੋਂ ਹੋਏ ਲੈਣ-ਦੇਣ ਬਾਰੇ ਪੁੱਛਦੇ ਰਹੇ। ਉਨ੍ਹਾਂ ਦੱਸਿਆ ਕਿ ਜਿਹੜੇ ਕਾਗਜ਼ ਉਹ ਨਾਲ ਲੈ ਗਏ ਹਨ, ਉਨ੍ਹਾਂ ਵਿੱਚ ਜੱਗੀ ਨਾਲ ਸਬੰਧਤ ਕੋਈ ਕਾਗਜ਼ ਪੱਤਰ ਨਹੀਂ ਹੈ। ਉਨ੍ਹਾਂ ਮੁਤਾਬਕ ਟੀਮ ਨੇ ਘਰ ਦੀਆਂ ਸਾਰੀਆਂ ਅਲਮਾਰੀਆਂ, ਬਾਕਸ ਬੈੱਡਾਂ, ਕੱਪੜੇ ਇੱਥੋਂ ਤਕ ਕੇ ਘਰ ਵਿੱਚ ਖੜ੍ਹੀਆਂ ਗੱਡੀਆਂ ਦੇ ਬੋਨਟ ਤਕ ਵੀ ਫਰੋਲ ਮਾਰੇ। ਬਲਵਿੰਦਰ ਸਿੰਘ ਅਨੁਸਾਰ ਉਨ੍ਹਾਂ ਟੀਮ ਨੂੰ ਪੂਰਾ ਸਹਿਯੋਗ ਦਿੱਤਾ।

Be the first to comment

Leave a Reply