ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਨਾਂ ਕਾਤਲਾਂ ਵੱਜੋਂ “ਸੱਚ ਦੀ ਕੰਧ” ‘ਤੇ ਲਿੱਖੇ ਜਾਣ ਦੀ ਉਠੀ ਮੰਗ

ਨਵੀਂ ਦਿੱਲੀ: “1984 ਸਿੱਖ ਕਤਲੇਆਮ ਪੀੜਤ ਪਰਿਵਾਰ” ਸੰਸਥਾ ਦੇ ਆਗੂ ਸਾਬਕਾ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ, ਗੁਰਦੁਆਰਾ ਸ਼ਹੀਦ ਗੰਜ ਤਿਲਕ ਵਿਹਾਰ ਦੇ ਚੇਅਰਮੈਨ ਮੋਹਨ ਸਿੰਘ ਅਤੇ ਬਾਬੂ ਸਿੰਘ ਦੁੱਖਿਆ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਜੂਨ 1984 ਦੇ ਅਕਾਲ ਤਖ਼ਤ ਸਾਹਿਤ ‘ਤੇ ਹਮਲੇ ਅਤੇ ਨਵੰਬਰ 1984 ‘ਚ ਸਿੱਖ ਕਤਲੇਆਮ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੋਨਾਂ ਦੇ ਨਾਂ ਲਿਖਿਆ ਪਲੇਟਾਂ ਯਾਦਗਾਰ ‘ਚ ਲਗਾਉਣ ਦੀ ਵੀ ਮੰਗ ਕੀਤੀ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੀੜਤ ਆਗੂਆਂ ਦੀ ਗੱਲਬਾਤ ਸੁਣਨ ਉਪਰੰਤ ਪੱਤਰਕਾਰਾਂ ਦੀ ਮੌਜੂਦਗੀ ਵਿਚ ਉਕਤ ਸਲਾਹ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।ਇਸ ਕਤਲੇਆਮ ਦੌਰਾਨ ਮਾਰੇ ਗਏ ਲਗਭਗ 3000 ਸਿੱਖਾਂ ਅਤੇ ਸਿੱਖਾਂ ਨੂੰ ਬਚਾਉਣ ਦੌਰਾਨ ਆਪਣੀ ਜਾਨ ਗਵਾਉਣ ਵਾਲੇ 2 ਹਿੰਦੂ ਵੀਰਾਂ ਅਤੇ ਇੱਕ ਮੁਸਲਿਮ ਬੀਬੀ ਦਾ ਨਾਂ ਲਿਖੇ ਪੱਥਰ ਲਗਾਏ ਗਏ ਹਨ। ਇਸਦੇ ਨਾਲ ਹੀ ਫੌਜ਼ ਤੋਂ ਛੁੱਟੀ ਲੈ ਕੇ ਰੇਲਗੱਡੀ ਰਾਹੀਂ ਆਪਣੇ ਘਰ ਜਾ ਰਹੇ ਸਿੱਖ ਫੌਜ਼ੀਆਂ ਦੇ ਹੋਏ ਕਤਲੇਆਮ ਦੀ ਗਵਾਹੀ ਵੀ ਉਕਤ ਯਾਦਗਾਰ ਭਰਦੀ ਹੈ। ਦੀਵਾਰਾਂ ਦੇ ਨਾਲ ਹੀ 4 ਢਾਂਚੇ ਮਨੁੱਖਤਾ, ਬਰਾਬਰਤਾ, ਨਿਮਰਤਾ ਅਤੇ ਸਹਿਨਸ਼ੀਲਤਾ ਦੇ ਪ੍ਰਤੀਕ ਵੱਜੋਂ ਸਥਾਪਿਤ ਕੀਤੇ ਗਏ ਹਨ।

ਯਾਦਗਾਰ ਵਾਲੇ ਸਥਾਨ ‘ਤੇ ਉਕਤ ਪਲੇਟਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਸਾਡਾ ਟੀਚਾ ਯਾਦਗਾਰ ਬਣਾ ਕੇ ਕਿਸੇ ਦਾ ਦਿੱਲ ਦੁਖਾਉਣਾ ਨਹੀਂ ਹੈ ਅਤੇ ਨਾ ਹੀ ਇਸ ਪ੍ਰਕਾਰ ਦਾ ਮਾਹੌਲ ਸਿਰਜਣ ਦਾ ਹੈ ਜਿਸਤੋਂ ਬਾਅਦ ਭਾਵਨਾ ਵਿਚ ਵਹਿ ਕੇ ਕੋਈ ਨੌਜਵਾਨ ਕਿਸੇ ਉਕਸਾਵੇ ਦਾ ਕਾਰਨ ਬਣ ਜਾਵੇ।

ਜੀ.ਕੇ. ਨੇ ਉਦਘਾਟਨੀ ਸਮਾਗਮ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਯਾਦਗਾਰ ਵਾਲੀ ਥਾਂ ਤੱਕ ਵਿਸ਼ੇਸ਼ ਨਗਰ ਕੀਰਤਨ ਸਜਾਏ ਜਾਣ ਦੀ ਜਾਣਕਾਰੀ ਦਿੱਤੀ। ਇਸ ਮੌਕੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

Be the first to comment

Leave a Reply