ਇਕ ਵਾਰ ਫ਼ਿਰ ਇਕੱਠਿਆਂ ਨਜ਼ਰ ਆਉਣਗੇ ਕਪਿਲ ਤੇ ਸੁਨੀਲ

ਨਵੀਂ ਦਿੱਲੀ, (ਏਜੰਸੀ)-ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਜੋੜੀ ਨੇ ਦਰਸ਼ਕਾਂ ਦਾ ਕਾਫ਼ੀ ਸਮੇਂ ਤੱਕ ਇਕ ਸਾਥ ਮਨੋਰੰਜਨ ਕੀਤਾ ਹੈ। ਦੋਵਾਂ ਦੀ ਜੋੜੀ ਨੂੰ ਲੋਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ, ਪਰ ਇਸ ਸਾਲ ਦੀ ਸ਼ੁਰੂਆਤ ‘ਚ ਦੋਵਾਂ ਵਿਚਾਲੇ ਹੋਏ ਝਗੜੇ ਦੇ ਬਾਅਦ ਦੋਵਾਂ ਨੂੰ ਹੁਣ ਤੱਕ ਇਕੱਠਿਆਂ ਨਹੀਂ ਦੇਖਿਆ ਗਿਆ। ਹਾਲਾਂਕਿ ਇਸ ਮਾਮਲੇ ‘ਤੇ ਕਪਿਲ ਨੇ ਕਈ ਵਾਰ ਸੁਨੀਲ ਤੋਂ ਮੁਆਫ਼ੀ ਮੰਗੀ, ਪਰ ਸੁਨੀਲ ਰਾਜ਼ੀ ਨਹੀਂ ਹੋਏ। ਪਰ ਹੁਣ ਇਕ ਵਾਰ ਫ਼ਿਰ ਦੋਵੇਂ ਛੋਟੇ ਪਰਦੇ ‘ਤੇ ਨਵੇਂ ਸ਼ੋਅ ਨਾਲ ਵਾਪਸ ਆ ਸਕਦੇ ਹਨ। ਕਪਿਲ ਨੇ ਇਕ ਅੰਗਰੇਜ਼ੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਹੈ ਕਿ ਉਹ ਸੁਨੀਲ ਨਾਲ ਨਵਾਂ ਸ਼ੋਅ ਲਿਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸੁਨੀਲ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਉਹ ਉਸ ਨਾਲ ਨਵੇਂ ਸ਼ੋਅ ਦੇ ਬਾਰੇ ‘ਚ ਗੱਲ ਕਰਨਗੇ। ਕਪਿਲ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੋਵਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਹੈ, ਪਰ ਉਹ ਮੈਸੇਜ ਜ਼ਰੀਏ ਇਕ-ਦੂਜੇ ਨਾਲ ਗੱਲ ਕਰ ਰਹੇ ਹਨ।

Be the first to comment

Leave a Reply