ਆਂਧਰਾ-ਉੜੀਸਾ ਸਰਹੱਦ ‘ਤੇ ਮੁਕਾਬਲੇ ਦੌਰਾਨ 24 ਮਾਉਵਾਦੀ ਹਲਾਕ

ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 24 ਅਕਤੂਬਰ : ਆਂਧਰਾ ਪ੍ਰਦੇਸ਼-ਉੜੀਸਾ ਸਰਹੱਦ ‘ਤੇ ਮਲਕਾਨਗਿਰੀ ਵਣ ਖੇਤਰ ਵਿਚ ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਗ੍ਰੇਹਾਉਂਡ ਬਲ ਅਤੇ ਉੜੀਸਾ ਪੁਲੀਸ ਨਾਲ ਮੁਕਾਬਲੇ ਵਿਚ 24 ਮਾਉਵਾਦੀ ਮਾਰੇ ਗਏ।

ਇਕ ਸੀਨੀਅਰ ਅਧਿਕਾਰੀ ਮੁਤਾਬਕ, ਮੁਕਾਬਲੇ ਵਿਚ ਮਾਰੇ ਗਏ ਮਾਉਵਾਦੀਆਂ ਵਿਚ ਸੀਨੀਅਰ ਮਾਉਵਾਦੀ ਆਗੂਆਂ ਗਜਰਲਾ ਰਵੀ ਉਰਫ਼ ਉਦੈ ਅਤੇ ਚਲਪਤੀ ਦੇ ਵੀ ਮਾਰੇ ਜਾਣ ਦਾ ਸ਼ੱਕ ਹੈ। ਉਨ੍ਹਾਂ ‘ਤੇ 20-20 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਇਕ ਹੋਰ ਮ੍ਰਿਤਕਾਂ ਵਿਚ ਸੀਨੀਅਰ ਮਾਉਵਾਦੀ ਆਗੂ ਦੇ ਬੇਟੇ ਦੇ ਵੀ ਮਾਰੇ ਜਾਣ ਦੀ ਸੰਭਾਵਨਾ ਹੈ। ਮੁਕਾਬਲੇ ਦੀ ਖ਼ਬਰ ਮਿਲਣ ਦੇ ਤੁਰਤ ਬਾਅਦ ਆਂਧਰਾ ਪ੍ਰਦੇਸ਼ ਦੇ ਡੀ.ਜੀ.ਪੀ. ਨੰਦੁਰੀ ਸੰਬਾਸ਼ਿਵ ਰਾਉ ਤੁਰਤ ਵਿਸ਼ਾਖਾਪਟਨਮ ਦੇ ਜਿਉ ਰਵਾਨਾ ਹੋ ਗਏ। ਉਨ੍ਹਾਂ ਨੇ ਇਸ ਖ਼ਬਰ ਏਜੰਸੀ ਨੂੰ ਮਾਉਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਆਂਧਰਾ ਪ੍ਰਦੇਸ਼ ਪੁਲੀਸ ਮੁਤਾਬਕ, ਉੜੀਸਾ ਵਿਚ ਮਲਕਾਨਗਿਰੀ ਜ਼ਿਲ੍ਹੇ ਦੇ ਰਮਾਗੁਰਹਾ ਵਿਚ ਦੋਹਾਂ ਸੂਬਿਆਂ ਦੀ ਪੁਲੀਸ ਦੀ ਰਸਮੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਵਿਚ ਮਾਉਵਾਦੀ ਵਿਰੋਧੀ ਵਿਸ਼ੇਸ਼ ਪਲ ਗ੍ਰੇਹਾਉਂਡ ਦੇ ਦੋ ਕਾਂਸਟੇਬਲ ਵੀ ਜ਼ਖ਼ਮੀ ਹੋਏ ਹਨ।

ਮੁਕਾਬਲੇ ਵਿਚ ਜ਼ਖ਼ਮੀ ਆਂਧਰਾ ਪ੍ਰਦੇਸ਼ ਗ੍ਰੇਹਾਉਂਡ ਦੇ ਇਕ ਸੀਨੀਅਰ ਕਮਾਂਡੋ ਨੇ ਇਥੇ ਦਮ ਤੋੜ ਦਿਤਾ। ਵਿਸ਼ਾਖਾਪਟਨਮ (ਦਿਹਾਤੀ) ਦੇ ਐਸ.ਪੀ. ਰਾਹੁਲ ਦੇਵ ਸ਼ਰਮਾ ਨੇ ਕਿਹਾ ਕਿ ਕਮਾਂਡੋ ਨੇ ਇਥੇ ਇਕ ਹਸਪਤਾਲ ਵਿਚ ਦਮ ਤੋੜ ਦਿਤਾ ਹੈ। ਮੁਕਾਬਲੇ ਦੌਰਾਨ ਅਬੂਬਕਰ ਤੋਂ ਇਲਾਕਾ ਇਕ ਹੋਰ ਸੀਨੀਅਰ ਕਮਾਂਡੋ ਵੀ ਜ਼ਖ਼ਮੀ ਹੋਇਆ ਸੀ। ਗ੍ਰੇਹਾਉਂਡ ਆਂਧਰਾ ਪ੍ਰਦੇਸ਼ ਦਾ ਪ੍ਰਮੁੱਖ ਮਾਉਵਾਦੀ ਵਿਰੋਧੀ ਬਦਲ ਹੈ।
ਸੁਰੱਖਿਆ ਬਲਾਂ ਅਤੇ ਮਾਉਵਾਦੀਆਂ ਵਿਚਾਲੇ ਮੁਕਾਬਲਾ ਕਰੀਬ ਇਕ ਘੰਟੇ ਤਕ ਚਲਿਆ। ਇਕ ਪੁਲੀਸ ਅਧਿਕਾਰੀ ਨੇ ਦਸਿਆ ਕਿ ਜ਼ਖਮੀ ਕਾਂਸਟੇਬਲਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਵਿਸ਼ਾਖਾਪਟਨਮ ਸਥਿਤ ਕਿੰਗ ਜਾਰਜ ਹਸਪਤਾਲ ਲਿਜਾਇਆ ਗਿਆ। ਜਿਥੇ ਜ਼ਖ਼ਮੀ ਆਂਧਰਾ ਪ੍ਰਦੇਸ਼ ਗ੍ਰੇਹਾਉਂਡ ਦੇ ਇਕ ਸੀਨੀਅਰ ਕਮਾਂਡੋ ਨੇ ਇਥੇ ਦਮ ਤੋੜ ਦਿਤਾ।

ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਚਾਰ ਏ-ਕੇ 47 ਰਾਈਫ਼ਲਾਂ ਬਰਾਮਦ ਕੀਤੀਆਂ ਹਨ। ਇਥੇ ਮਾਉਵਾਦੀਆਂ ਦਾ ਇਕ ਗੁਪਤ ਟਿਕਾਣਾ ਵੀ ਮਿਲਿਆ ਹੈ। ਡੀ.ਜੀ.ਪੀ. ਨੇ ਦਸਿਆ ਕਿ ਖੇਤਰ ਵਿਚ ਕੁੱਝ ਹੋਰ ਮਾਉਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਹੈ, ਜਿਸ ਦੇ ਮਦੇਨਜ਼ਰ ਤਲਾਸ਼ੀ ਮੁਹਿੰਮ ਜਾਰੀ ਰਖੀ ਗਈ ਹੈ।

Be the first to comment

Leave a Reply