ਅੰਮ੍ਰਿਤਸਰ ‘ਚ ਮਾਂ-ਧੀ ਨੂੰ ਜ਼ਿੰਦਾ ਸਾੜਨ ਦਾ ਮਾਮਲਾ

ਅੰਮ੍ਰਿਤਸਰ:ਸ਼ਹਿਰ ‘ਚ ਮਾਂ-ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਚ ਸ਼ਹਿਰ ਦੇ 2 ਵੱਡੇ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਪੁਲਲ ਨੇ ਜਦੋਂ ਮ੍ਰਿਤਕ ਔਰਤ ਅਤੇ ਉਸ ਦੀ ਬੇਟੀ ਦੇ ਫੋਨ ਕਾਲਜ਼ ਦੀ ਡਿਟੇਲ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ 2 ਵੱਡੇ ਆਗੂ ਇਨ੍ਹਾਂ ਦੇ ਸੰਪਰਕ ‘ਚ ਸਨ। ਪੁਲਸ ਕਾਂਗਰਸ ਦੇ ਇਕ ਕੌਂਸਲਰ ਅਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਨਾਲ ਔਰਤ ਨਾਲ ਹੋਈ ਗੱਲਬਾਤ ਦੀ ਵੀ ਜਾਂਚ ਕਰ ਰਹੇ ਹਨ। ਪੁਲਸ ਜਾਂਚ ਟੀਮ ਨੇ ਦੱਸਿਆ ਕਿ ਹੁਣ ਤੱਕ ਪਤਾ ਲੱਗਿਆ ਹੈ ਕਿ ਦੋਵੇਂ ਕਤਲ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਨੇ ਕੀਤੇ ਹਨ। ਪੁਲਸ ਵਲੋਂ ਫੋਨ ਕਾਲ ਡਿਟੇਲ ਦੀ ਜਾਂਚ ਕਰਨ ਤੋਂ ਬਾਅਦ 2 ਕਾਂਗਰਸੀ ਆਗੂ ਦਾ ਨਾਂ ਸਾਹਮਣੇ ਆਇਆ ਹੈ। ਦੋਹਾਂ ਦੀ ਮ੍ਰਿਤਕ ਗਗਨਦੀਪ ਨਾਲ ਦੇਰ ਰਾਤ ਫੋਨ ‘ਤੇ ਗੱਲ ਹੁੰਦੀ ਸੀ ਦੂਜੇ ਪਾਸੇ ਮ੍ਰਿਤਕਾ ਦੀ ਬੇਟੀ ਦੇ ਦੋਸਤਾਂ ਦੀ ਵੀ ਕੋਈ ਕਮੀ ਨਹੀਂ ਸੀ। ਪੁਲਸ ਇਸ ਮਾਮਲੇ ‘ਚ ਪੂਰੀ ਤਰ੍ਹਾਂ ਉਲਝ ਗਈ ਹੈ ਕਿ ਇਹ ਮਾਮਲਾ ਬਲਾਤਕਾਰ ਦਾ ਹੈ ਜਾਂ ਸਮੂਹਕ ਬਲਾਤਕਾਰ ਦਾ। ਪੁਲਸ ਦਾ ਮੰਨਣਾ ਹੈ ਕਿ ਪਹਿਲਾਂ ਜਾਣ-ਪਛਾਣ ਵਾਲਾ ਵਿਅਕਤੀ ਘਰ ‘ਚ ਦਾਖਲ ਹੋਇਆ ਅਤੇ ਉਸ ਦੇ ਪਿੱਛੇ ਬਾਕੀ ਲੋਕ ਆਏ। ਹੁਣ ਅਸਲ ਸੱਚਾਈ ਕੀ ਹੈ ਕਿ ਇਹ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

Be the first to comment

Leave a Reply