ਜ਼ਿਆਦਾ ਕੋਲੈਸਟਰੋਲ : ਜਾਣੋ ਕੀ ਕਰੀਏ?

ਚੰਡੀਗੜ੍ਹ: ਕੋਲੈਸਟਰੋਲ ਦੀ ਜ਼ਿਆਦਾ ਮਾਤਰਾ ਕਈ ਗੰਭੀਰ ਰੋਗਾਂ ਦਾ ਕਾਰਨ ਬਣ ਸਕਦੀ ਹੈ। ਦਿਲ ਲਈ ਕੋਲੈਸਟਰੋਲ ਦੀ ਜ਼ਿਆਦਾ ਮਾਤਰਾ ਬੜੀ ਖਤਰਨਾਕ ਹੋ ਸਕਦੀ ਹੈ। ਇਸ ਲਈ ਹਿਰਦੇ ਰੋਗੀ ਬਹੁਤ ਹੀ ਘੱਟ ਤੇਲ ਅਤੇ ਘਿਓ ਦਾ ਸੇਵਨ ਕਰਦੇ ਹਨ, ਪਰ ਅਣਜਾਣੇ ਵਿਚ ਅਜਿਹੇ ਖਾਧ ਪਦਾਰਥਾਂ ਦਾ ਸੇਵਨ ਕਰਦੇ ਹਨ ਜੋ ਬਹੁਤ ਜ਼ਿਆਦਾ ਕੋਲੈਸਟਰੋਲ ਦਾ ਕਾਰਨ ਬਣਦੇ ਹਨ, ਜਿਵੇਂ ਚੀਨੀ, ਮੈਦਾ, ਰੈੱਡ ਮੀਟ, ਕੋਲਡ ਡਿ੍ੰਕਸ, ਫਾਸਟ ਫੂਡ ਆਦਿ। ਜੇਕਰ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ ਤਾਂ ਤੁਹਾਨੂੰ ਆਪਣੇ ਕੋਲੈਸਟਰੋਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਕਿ ਸਮੇਂ ਸਿਰ ਕੋਲੈਸਟਰੋਲ ਪੱਧਰ ‘ਤੇ ਕਾਬੂ ਪਾਇਆ ਜਾ ਸਕੇ ।

• ਮੀਟ, ਚਿਕਨ ਦੀ ਥਾਂ ਮੱਛੀ ਦਾ ਸੇਵਨ ਕਰੋ। ਅੰਡੇ ਦੇ ਪੀਲੇ ਭਾਗ ਦਾ ਸੇਵਨ ਨਾ ਕਰੋ

• ਵਨਸਪਤੀ ਘਿਓ ਦਾ ਸੇਵਨ ਨਾ ਕਰੋ, ਕਿਉਂਕਿ ਇਹ ਟਰਾਂਸ ਫੈਟੀ ਐਸਿਡ ਦਾ ਸੋਮਾ ਹੈ, ਜੋ ਸਿਹਤ ਲਈ ਠੀਕ ਨਹੀਂ ਹਨ।

• ਪਨੀਰ, ਮੱਖਣ, ਕਰੀਮ, ਚੀਜ਼, ਤਲੇ ਹੋਏ ਖਾਧ ਪਦਾਰਥ ਨਾਲ ਅਲਕੋਹਲ ਦਾ ਸੇਵਨ ਨਾ ਕਰੋ।

• ਫਾਇਬਰਯੁਕਤ ਆਟਾ ਅਤੇ ਬਰੈੱਡ ਆਦਿ ਦਾ ਸੇਵਨ ਕਰੋ, ਕਿਉਂਕਿ ਇਹ ਅੰਤੜੀਆਂ ‘ਚੋਂ ਚਰਬੀ ਬਾਹਰ ਕੱਢਣ ਵਿਚ ਸਹਾਇਕ ਹਨ।

• ਸੋਇਆ ਦੇ ਬਣੇ ਖਾਧ ਪਦਾਰਥ ਜਿਵੇਂ ਸੋਇਆ ਆਟਾ, ਦੁੱਧ ਆਦਿ ਕੋਲੈਸਟਰੋਲ ਦੀ ਪੱਧਰ ਨੂੰ ਘੱਟ ਕਰਦੇ ਹਨ।

• ਜੈਤੂਨ ਦਾ ਤੇਲ ਅਤੇ ਕਾਰਨ ਆਇਲ ਆਦਿ ਦਿਲ ਲਈ ਚੰਗੇ ਮੰਨੇ ਜਾਣ ਵਾਲੇ ਤੇਲ ਦਾ ਸੇਵਨ ਕਰੋ ਪਰ ਸੀਮਤ ਮਾਤਰਾ ਵਿਚ।

• ਫਲਾਂ ਦਾ ਸੇਵਨ ਕਰੋ ਪਰ ਛਿਲਕੇ ਸਹਿਤ, ਕਿਉਂਕਿ ਛਿਲਕੇ ਵਿਚ ਪੈਕਟਿਨ ਫਾਇਬਰ ਪਾਇਆ ਜਾਂਦਾ ਹੈ ਜੋ ਕੋਲੈਸਟਰੋਲ ਦੀ ਮਾਤਰਾ ‘ਤੇ ਕਾਬੂ ਰੱਖਦਾ ਹੈ।

• ਕੋਲੈਸਟਰੋਲ ਦੇ ਪੱਧਰ ‘ਤੇ ਕਾਬੂ ਰੱਖਣ ਵਿਚ ਕਸਰਤ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਬੁਰੇ ਕੋਲੈਸਟਰੋਲ ਦੇ ਪੱਧਰ ਵਿਚ ਕਮੀ ਲਿਆਉਂਦੀ ਹੈ ਨਾਲ ਹੀ ਚੰਗੇ ਕੋਲੈਸਟਰੋਲ ਪੱਧਰ ਨੂੰ ਵਧਾਉਂਦੀ ਹੈ। ਇਸ ਲਈ ਨਿਯਮਤ ਕਸਰਤ ਜ਼ਰੂਰੀ ਹੈ।

Be the first to comment

Leave a Reply