ਸੁਪਨੇ, ਬਿਮਾਰੀਆਂ ਅਤੇ ਹੋਮਿਓਪੈਥੀ (ਭਾਗ – 2)

ਲੜੀ ਜੋੜਨ ਲਈ ਪਿਛਲੀ ਵਾਰੀ ਛਪਿਆ ਭਾਗ ਦੇਖੋ

ਪਿਛਲੀ ਵਾਰੀ ਛਪੇ ਲੇਖ ਦੀ ਲੜੀ ਨੂੰ ਅੱਗੇ ਤੌਰਦਿਆਂ ਹੇਠਾਂ, ਆਮ ਤੌਰ ’ਤੇ ਲੋਕਾਂ ਨੂੰ ਆਉਣ ਵਾਲੇ ਸੁਪਨਿਆਂ ਦੀ ਕੁਝ ਹੋਰ ਕਿਸਮਾਂ ਹੇਠ ਲਿਖੀਆਂ ਹਨ:

1. ਆਪਣੇ ਹੀ ਘਰ ਵਿੱਚ ਗੁੰਮ ਹੋ ਜਾਣ ਦੇ ਸੁਪਨੇ: ਘਰ ਵਿੱਚ ਰਸਤਾ ਨਹੀਂ ਲੱਭਦਾ
2. ਘੁੰਮਣ-ਫ਼ਿਰਨ ਜਾਂ ਪਰਿਵਾਰ ਤੋਂ ਜੁਦਾ ਹੋ ਜਾਣ ਦੇ ਸੁਪਨੇ
3. ਉਚਾਈਆਂ ਤੋਂ ਡਿੱਗਣ ਦੇ ਸੁਪਨੇ
4. ਵਪਾਰ, ਕੋਰੋਬਾਰ ਅਤੇ ਲੈਣ-ਦੇਣ ਦੇ ਸੁਪਨੇ
5. ਸ਼ਾਪਿੰਗ ਕਰਨ ਦੇ ਸੁਪਨੇ; ਖ਼ਾਸ ਤੌਰ ’ਤੇ ਕਪੜੇ ਖ਼ਰੀਦਣ ਅਤੇ ਵੇਚਣ ਦੇ ਸੁਪਨੇ
6. ਹਵਾ ਵਿੱਚ ਉ੍ਨਡਣ ਦੇ ਸੁਪਨੇ
7. ਨੀਂਦ ਵਿੱਚ ਹੱਸਣ ਅਤੇ ਰੋਣ ਦੇ ਸੁਪਨੇ
8. “ਕਲੇਅਰਵੇਸੈਂਟ ਡ੍ਰੀਮਜ਼” (ਸੁਪਨੇ ਵਿੱਚ ਜੋ ਕੁਝ ਹੋਇਆ, ਉਹ ਘਟਨਾ ਉਸ ਤਰ੍ਹਾਂ ਵਾਪਰ ਜਾਣਾ)
9. ਪਿਸ਼ਾਬ ਕਰਨ ਦੇ ਸੁਪਨੇ ਅਤੇ ਸੁਪਨੇ ਵਿੱਚ ਪਿਸ਼ਾਬ ਨਿਕਲ ਵੀ ਜਾਣਾ
10. ਖ਼ਤਰਿਆਂ ਦੇ ਸੁਪਨੇ
11. ਭੂਤਾਂ ਦੇ ਸੁਪਨੇ
12. ਗਰਭ ਦੌਰਾਨ ਸੂਪਨਾ ਕਿ ਪ੍ਰਸੂਤ ਵੇਲੇ ਮਰ ਜਾਵਾਂਗੀ
13. ਅਪਾਹਜ ਬੱਚਾ ਪੈਦਾ ਹੋਣ ਦੇ ਸੁਪਨੇ

ਉਪਰੋਕਤ ਸੁਪਨਿਆਂ ਦੇ ਵਿਸ਼ਲੇਸ਼ਣ ਕਰਨ ’ਤੇ ਉਸ ਵਿਅਕਤੀ ਵਿਸ਼ੇਸ਼ ਦੀ ਮਾਨਸਿਕਤਾ ਵਿੱਚ ਗਹਿਰੀ ਝਾਤ ਮਾਰਦਿਆਂ ਹੋਮਿਓਪੈਥਿਕ ਦਵਾਈ ਦੀ ਚੋਣ ਨਾਲ ਸੰਬੰਧਤ ਵਿਅਕਤੀ ਦੀਆਂ ਬਿਮਾਰੀਆਂ ਨੂੰ ਲਾਭ ਪਹੁੰਚਣ ਦੇ ਨਾਲ-ਨਾਲ ਸੁਪਨੇ ਆਉਣੇ ਵੀ ਬੰਦ ਹੋ ਸਕਦੇ ਹਨ। ਜੇ ਕੋਈ ਸੁਪਨਾ ਸਾਨੂੰ ਖ਼ੁਸ਼ੀ ਦਾ ਅਹਿਸਾਸ ਦਿੰਦਾ ਹੈ ਤਾਂ ਅਸਲ ਜੀਵਨ ਵਿੱਚ ਸਥਿਤੀ ਇਸ ਤੋਂ ਬਿਲਕੁਲ ਉਲਟ ਹੋ ਸਕਦੀ ਹੈ – ਭਾਵ, ਜੀਵਨ ਵਿੱਚ ਖ਼ੁਸ਼ੀ ਦੀ ਘਾਟ ਜਾਂ ਅਣਹੋਂਦ ਕਾਰਣ ਸੁਪਨਿਆਂ ਰਾਹੀਂ ਖ਼ੁਸ਼ੀ ਦੀ ਪ੍ਰਾਪਤੀ ਹੁੰਦੀ ਵੇਖੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਭਿਖਾਰੀ ਨੂੰ ਰਾਜਾ ਬਣਨ ਦੇ ਸੁਪਨੇ ਆ ਸਕਦੇ ਹਨ। ਇੰਝ ਉਹ ਆਪਣੀ ਖ਼ਾਹਿਸ਼ ਦੀ ਪੂਰਤੀ ਸੁਪਨੇ ਰਾਹੀਂ ਕਰ ਰਿਹਾ ਹੁੰਦਾ ਹੈ।

ਕਈ ਵਿਅਕਤੀਆਂ ਨੂੰ ਸੁਪਨੇ ਉ੍ਨਕਾ ਹੀ ਯਾਦ ਨਹੀਂ ਰਹਿੰਦੇ ਅਤੇ ਕਈ ਸੁਪਨਿਆਂ ਨੂੰ ਯਾਦ ਕਰਕੇ ਇੰਨੇ ਗੁਆਚ ਜਾਂਦੇ ਹਨ ਕਿ ਉਹ ਆਪਣੇ ਅਹਿਸਾਸਾਂ ਅਤੇ ਜਜ਼ਬਾਤਾਂ ਨੂੰ ਉਸ ਸੁਪਨੇ ਮੁਤਾਬਕ ਹੀ ਢਾਲ ਲੈਂਦੇ ਹਨ। ਜਿਸ ਵਿਅਕਤੀ ਨੂੰ ਸੁਪਨੇ ਯਾਦ ਨਹੀਂ ਰਹਿੰਦੇ ਉਹ ਵਿਅਕਤੀ ਆਪਣੇ ਕਾਰਜਾਂ ਅਤੇ ਜਜ਼ਬਾਤਾਂ ਨਾਲ ਜੀਵਨ ਦੀ ਅਸਲੀਅਤ ਨਾਲ ਜੁੜਿਆ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਸੁਪਨੇ ਯਾਦ ਰਹਿੰਦੇ ਹਨ ਉਹ ਜੀਵਨ ਦੀ ਅਸਲੀਅਤ ਤੋਂ ਹਟ ਕੇ ਆਪਣੇ ਕਾਰਜਾਂ ਅਤੇ ਜਜ਼ਬਾਤਾਂ ਰਾਹੀਂ ਆਪਣੀ ਜ਼ਿੰਦਗੀ ਨੂੰ ਢਾਲਦੇ ਹਨ ਜਿਸ ਵਿੱਚੋਂ ਜੀਵਨ ਦੀ ਨਿਗਰਤਾ ਉ੍ਨਭਰ ਨਹੀਂ ਸਕਦੀ।

ਹੋਮਿਓਪੈਥ ਆਰ.ਐ੍ਨਸ.ਸੈਣੀ ਕੇਸ ਲੈਣ ਸਮੇਂ ਮਰੀਜ਼ ਦੇ ਅਧੂਰੇ ਅਹਿਸਾਸਾਂ ਦੀ ਪਕੜ ਕਰਨ ਲਈ ਉਸ ਦੇ ਸੁਪਨਿਆਂ ਦਾ ਵਿਸ਼ਲੇਸ਼ਣ ਵੀ ਕਰਦੇ ਹਨ ਅਤੇ ਸੁਪਨੇ ਦੀ ਸਥਿਤੀ ਨੂੰ ਮਰੀਜ਼ ਨੂੰ ਵਾਪਸ ਫ਼ੀਡ ਕਰਨ ਉਪਰੰਤ ਉਸ ਦਾ ਜਜ਼ਬਾਤੀ ਅਤੇ ਸਰੀਰਕ ਪ੍ਰਤੀਕਰਮ ਵੀ ਵੇਖਦੇ ਹਨ ਜਿਸ ਰਾਹੀਂ ਢੁਕਵੀਂ ਹੋਮਿਓਪੈਥਿਕ ਦਵਾਈ ਦੀ ਚੋਣ ਵਿੱਚ ਮਦਦ ਮਿਲਦੀ ਹੈ। ਉਦਾਹਰਣ ਵਜੋਂ, ਜੇ ਕਿਸੇ ਵਿਅਕਤੀ ਨੂੰ ਸੱਪ/ਸੱਪਾਂ ਦੇ ਸੁਪਨੇ ਬਾਰ-ਬਾਰ ਆਉਂਦੇ ਹਨ ਤਾਂ ਜਦੋਂ ਉਸ ਵਿਅਕਤੀ ਨੂੰ ਪੁੱਛਿਆ ਜਾਂਦਾ ਹੈ ਕਿ ਜੇ ਅਸਲ ਵਿੱਚ ਵੀ ਉਹ ਸਭ ਕੁਝ ਵਾਪਰੇ ਜੋ ਸੁਪਨੇ ਵਿੱਚ ਸੀ ਤਾਂ ਉਸ ਵਿਅਕਤੀ ਦੇ ਬਦਲੇ ਹੋਏ ਹਾਵ-ਭਾਵਾਂ, ਬੋਲਣ ਦੀ ਸ਼ੈਲੀ, ਡਰ, ਭੈਅ, ਚਿੰਤਾ ਦਾ ਪ੍ਰਗਟਾਵਾ ਬਾਰੀਕੀ ਨਾਲ ਨੋਟ ਕਰਦਿਆਂ ਮਾਈਂਡ ਰੈਪਰਟ੍ਰੀ ਦੇ ਢੁਕਵੇਂ ਰੂਬ੍ਰਿਕਸ ਦੀ ਮਦਦ ਨਾਲ ਸਹੀ ਹੋਮਿਓਪੈਥਿਕ ਦਵਾਈ ਚੁਣੀ ਜਾਂਦੀ ਹੈ।

ਇਸ ਲਈ, ਜੇ ਤੁਹਾਨੂੰ ਕੋਈ ਸੁਪਨਾ ਬਾਰ-ਬਾਰ ਆਉਂਦਾ ਹੈ ਅਤੇ ਤੁਸੀਂ ਉਸ ਸੁਪਨੇ ਤੋਂ ਸਤਾਏ ਮਹਿਸੂਸ ਕਰਦੇ ਹੋ ਤਾਂ ਜਿੱਥੇ ਤੁਹਾਨੂੰ ਤੁਹਾਡੇ ਸੁਪਨਿਆਂ ਤੋਂ ਨਿਜਤਾ ਮਿਲ ਸਕਦੀ ਹੈ, ਉ੍ਨਥੇ ਹੀ ਜੇ ਕੋਈ ਸਰੀਰਕ ਜਾਂ ਮਾਨਸਿਕ ਸਮੱਸਿਆ ਜਾਂ ਬਿਮਾਰੀ ਹੈ ਤਾਂ ਉਸ ਦਾ ਵੀ ਢੁਕਵੀਂ ਹੋਮਿਓਪੈਥਿਕ ਦਵਾਈ ਨਾਲ ਹੱਲ ਹੋ ਸਕਦਾ ਹੈ। ਸੁਪਨਿਆਂ ਦੀਆਂ ਕਿਸਮਾਂ ਅਤੇ ਉਨ੍ਹਾਂ ਵਿੱਚੋਂ ਉ੍ਨਭਰੇ ਮਾਨਸਿਕ ਲੱਛਣ ਅਤੇ ਹੋਰ ਨਕਾਰਾਤਮਕ ਧਾਰਨਾਵਾਂ ਅਤੇ ਬਿਮਾਰੀਆਂ ਨੂੰ ਠੀਕ ਕਰਨ ਲਈ ਸੁਪਨਿਆਂ ਉ੍ਨਤੇ ਅਧਾਰਤ ਸਿੱਧ ਹੋ ਚੁੱਕੀਆਂ ਹੋਮਿਓਪੈਥਿਕ ਦਵਾਈਆਂ ਉਪਲਬਧ ਹਨ।

ਹੋਮਿਓਪੈਥ ਆਰ.ਐ੍ਨਸ. ਸੈਣੀ ਸੁਪਨਿਆਂ ਦਾ ਵਿਸ਼ਲੇਸ਼ਣ ਵੀ ਕਰਦੇ ਹਨ।

ਇਸ ਲੇਖ ਦੇ ਲੇਖਕ ਵੱਲੋਂ ਹਰ ਤਰ੍ਹਾਂ ਦੀ ਸਰੀਰਕ ਬਿਮਾਰੀ ਜਿਵੇਂ ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ, ਮਾਈਗ੍ਰੇਨ, ਐਕਜ਼ੀਮਾ, ਸੋਰਾਇਸਿਸ, ਆਰਥਰਾਇਟਿਸ, ਭੁੱਖ ਸੰਬੰਧੀ ਸਮੱਸਿਆਵਾਂ, ਮਾਹਵਾਰੀ ਵਿਗਾੜਾਂ, ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ, ਗੁਪਤ ਰੋਗਾਂ ਅਤੇ ਹਰ ਪ੍ਰਕਾਰ ਦੇ ਨਸ਼ਿਆਂ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ। ਪੂਰੇ ਨੌਰਥ ਅਮਰੀਕਾ ਵਿੱਚ ਡਾਕ ਰਾਹੀਂ ਦਵਾਈਆਂ ਭੇਜੀਆਂ ਜਾਂਦੀਆਂ ਹਨ। ਹੋਮਿਓਪੈਥਿਕ ਇਲਾਜ ਪ੍ਰਣਾਲੀ ਕੀ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ੇੋੁਟੁਬੲ.ਚੋਮ ’ਤੇ ਇਸ ਲੇਖ ਦੇ ਲੇਖਕ ਆਰ.ਐ੍ਨਸ.ਸੈਣੀ ਦੀਆਂ ਟੀ.ਵੀ. ਇੰਟਰਵਿਯੂਜ਼ ਦੀ ਰੀਕਾਰਡਿੰਗ ਦੇਖ ਸਕਦੇ ਹੋ। ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਲਿਖੀ ਅਤੇ ਲੋਕ ਅਰਪਣ ਹੋਈ ਹੋਮਿਓਪੈਥੀ ਦੀ ਪੁਸਤਕ “ਬਿਮਾਰ ਕੌਣ??” ਉਨ੍ਹਾਂ ਦੀ ਕਲਿਨਿਕ ਤੋਂ ਖ਼ਰੀਦੀ ਜਾ ਸਕਦੀ ਹੈ।

ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)

Be the first to comment

Leave a Reply