ਛਾਹੀਆਂ, ਐਕਨੀ, ਕਿੱਲ-ਮੁਹਾਸੇ ਅਤੇ ਹੋਮਿਓਪੈਥੀ

ਮਨੁੱਖੀ ਸੁੰਦਰਤਾ ਦੀ ਪਰਿਭਾਸ਼ਾ ਦਾ ਘੇਰਾ ਬਹੁਤ ਵਿਸ਼ਾਲ ਹੈ। ਅਜੋਕੇ ਸਮੇਂ ਵਿੱਚ ਤਨ ਦੀ ਸੁੰਦਰਤਾ ਨੂੰ ਮਨ ਦੀ ਸੁੰਦਰਤਾ ਨਾਲੋਂ ਪਹਿਲ ਦਿੱਤੀ ਜਾਂਦੀ ਹੈ। ਮਨੁੱਖ ਬਾਹਰੋਂ ਸੋਹਣਾ ਦਿਖਣ ਲਈ ਹਰ ਤਰ੍ਹਾਂ ਦੇ ਵਸੀਲੇ ਵਰਤਦਾ ਹੈ। ਮਨੁੱਖ ਦੇ ਚਿਹਰੇ ਤੋਂ ਉਸ ਦੀ ਪੂਰੀ ਬਾਹਰੀ ਦਿੱਖ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਕਿਸੇ ਸਿਹਤ ਸੰਬੰਧੀ ਵਿਗਾੜ ਦੇ ਚਲਦਿਆਂ ਮਿਹਰਾ ਮੁਰਝਾਇਆ ਲੱਗਣ ਨਾਲ ਪਰਿਭਾਵਤ ਮਨੁੱਖ ਚਿੰਤਾ-ਗ੍ਰਸਤ ਦਿਖਣ ਲੱਗ ਪੈਂਦਾ ਹੈ। ਚਿਹਰੇ ਉ੍ਨਤੇ ਖ਼ੁਸ਼ੀਆਂ ਦੇ ਖੇੜੇ ਮੁੜ ਪਰਤਾਉਣ ਵਾਸਤੇ ਅੰਦਰਲੇ ਰੋਗ ਨੂੰ ਢੁਕਵੀਂ ਚਿਕਿਤਸਾ ਰਾਹੀਂ ਠੀਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਕੋਈ ਗੰਭੀਰ ਰੋਗ ਨਾ ਹੁੰਦਿਆਂ ਹੋਇਆਂ ਵੀ ਚਿਹਰੇ ਤੋਂ ਤਰੋ-ਤਾਜ਼ਗੀ ਗਾਇਬ ਹੁੰਦੀ ਹੈ ਜਾਂ ਕਿੱਲ, ਮੁਹਾਸੇ ਅਤੇ ਛਾਹੀਆਂ ਚਿਹਰੇ ਨੂੰ ਭੱਦਾ ਬਣਾ ਦਿੰਦੀਆਂ ਹਨ। ਚੜ੍ਹਦੀ ਉਮਰ ਵਿੱਚ ਮੁੰਡੇ ਕੁੜੀਆਂ ਵਿੱਚ ਇਹ ਹਾਰਮੋਨਜ਼ ਵਿਚਲੀ ਤਬਦੀਲੀ ਕਾਰਣ ਹੋ ਜਾਂਦੇ ਹਨ। ਪਰ, ਫ਼ੈਸ਼ਨ ਨੂੰ ਪਹਿਲ ਅਤੇ ਸਾਫ਼ ਚਿਹਰੇ ਵਾਲੀ ਚੰਗੀ ਦਿੱਖ ਹਾਸਲ ਕਰਨ ਲਈ ਨੌਜਵਾਨ ਪੀੜੀ ਕਈ ਤਰ੍ਹਾਂ ਦੇ ਅਣਅਧਿਕਾਰਤ ਤਰੀਕੇ ਜਾਂ ਔਹੜ-ਪੌਹੜ ਦੀ ਵਰਤੋਂ ਕਰਕੇ ਅਜਾਈਂ ਪੈਸਾ ਗੰਵਾ ਬੈਠਦੇ ਹਨ।

ਸਫ਼ਲਤਾ ਤਾਂ ਹੀ ਮਿਲੇਗੀ ਜੇ ਕਿਸੇ ਪੇਸ਼ੇਵਰ ਚਿਕਿਤਸਕ ਤੋਂ ਕਿੱਲ, ਮੁਹਾਸੇ ਜਾਂ ਛਾਹੀਆਂ ਦਾ ਇਲਾਜ ਕਰਵਾਇਆ ਜਾਵੇਗਾ। ਕੈਮੀਕਲ-ਅਧਾਰਤ ਕ੍ਰੀਮਾਂ ਦੀ ਵਰਤੋਂ ਕਰ ਕੇ ਕਿੱਲ, ਮੁਹਾਸੇ ਜਾਂ ਛਾਹੀਆਂ ਦਾ ਠੋਸ ਇਲਾਜ ਨਹੀਂ ਹੁੰਦਾ, ਸਗੋਂ ਚਮੜੀ ਦੇ ਰੋਮ ਅਤੇ ਗ੍ਰੰਥੀਆਂ, ਜਿਨ੍ਹਾਂ ਰਾਹੀਂ ਚਮੜੀ ਦੇ ਹੇਠ ਇਕੱਠੇ ਹੋਏ ਅਣਚਾਹੇ ਪਦਾਰਥ ਨਿਕਲਣਾ ਚਾਹੀਦਾ ਹੈ, ਉ੍ਨਥੇ ਰੁਕਾਵਟਾਂ ਬਣ ਜਾਂਦੀਆਂ ਹਨ। ਕਿੱਲ ਅਤੇ ਮੁਹਾਸਿਆਂ ਦਾ ਪ੍ਰਕੋਪ ਸਿਰਫ਼ ਚਿਹਰੇ ਤਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਮੋਢਿਆਂ ਅਤੇ ਪਿੱਠ ਉ੍ਨਤੇ ਵੀ ਇਨ੍ਹਾਂ ਦਾ ਪ੍ਰਗਟਾਵਾ ਹੋ ਜਾਂਦਾ ਹੈ। ਕਈ ਕਿੱਲ-ਮੁਹਾਸੇ ਤਾਂ ਫ਼ਿਣਸੀਆਂ ਅਤੇ ਫ਼ੋੜਿਆਂ ਦੀ ਸ਼ਕਲ ਵੀ ਇਖ਼ਤੀਆਰ ਕਰ ਲੈਂਦੇ ਹਨ, ਜਿਨ੍ਹਾਂ ਵਿੱਚੋਂ ਪੀਕ ਜਾਂ ਕਚ-ਲਹੂ ਰਿਸਦਾ ਹੈ। ਕਈਆਂ ਨੂੰ ਇਸ ਵਿੱਚੋਂ ਰਿਸਦਾ ਅਣਚਾਹਿਆ ਪਦਾਰਥ ਕੱਢਣ ਲਈ ਇਨ੍ਹਾਂ ਨੂੰ ਦਬਾਉਣ ਦੀ ਆਦਤ ਪੈ ਜਾਂਦੀ ਹੈ ਜੋ ਕਿ ਚਿਹਰੇ ਉ੍ਨਪਰ ਨਿਸ਼ਾਨ ਅਤੇ ਧੱਬੇ ਛੱਡ ਦਿੰਦੇ ਹਨ ਜਿਸ ਨਾਲ ਚਿਹਰਾ ਅਤੇ ਚਮੜੀ ਕੁਰੂਪ ਲੱਗਦੇ ਹਨ ਅਤੇ ਪੀੜ੍ਹਤ ਮਨੁੱਖ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ।

ਆਮ ਤੌਰ ’ਤੇ ਇਸਤਰੀਆਂ ਦੇ ਚਿਹਰੇ ਉ੍ਨਤੇ ਛਾਹੀਆਂ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ ਜਿਸ ਦਾ ਕਾਰਣ ਲਹੂ ਦੀ ਘਾਟ, ਜਣੇਪੇ ਤੋਂ ਬਾਅਦ ਕਮਜ਼ੋਰੀ, ਮਾਹਵਾਰੀ ਦੇ ਨਾਲ ਜੁੜੀਆਂ ਸਮੱਸਿਆਵਾਂ, ਬਹੁਤ ਠੰਢ ਜਾਂ ਗਰਮੀ ਵਿੱਚ ਜ਼ਿਆਦਾ ਦੇਰ ਤਕ ਕੰਮ ਕਰਨਾ ਆਦਿ ਆਮ ਹੁੰਦੇ ਹਨ। ਕਿੱਲ-ਮੁਹਾਸਿਆਂ ਦੀਆਂ ਕਈ ਪ੍ਰਕਾਰ ਦੀਆਂ ਕਿਸਮਾਂ ਹੁੰਦੀਆਂ ਹਨ, ਜਿਵੇਂ ਐਕਨੀ-ਵਲਗਰਸ, ਅੂਕਨੀ-ਪੈਂਕਟੇਟਾ, ਐਕਨੀ-ਇਨਡਿਯੂਰੇਟਾ ਆਦਿ। ਐਕਨੀ ਦੀ ਵਜ੍ਹਾ ਆਮ ਤੌਰ ’ਤੇ ਸਫ਼ਾਈ ਦੀ ਘਾਟ, ਦੂਸ਼ਿਤ ਵਾਤਾਵਰਣ ਅਤੇ ਸੁੰਦਰਤਾ ਲਈ ਵਰਤੀਆਂ ਜਾਣ ਵਾਲੀਆਂ ਅਣ-ਅਧਿਕਾਰਤ ਕ੍ਰੀਮਾਂ ਦਾ ਇਸਤੇਮਾਲ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਹੋਰ ਕਾਰਣ ਜਿਵੇਂ ਪੇਟ ਵਿੱਚ ਗੈਸ, ਕਬਜ਼, ਮੈਹਿਦੇ ਦੀ ਕਮਜ਼ੋਰੀ, ਮਾਹਵਾਰੀ ਵਿੱਚ ਵਿਗਾੜ, ਤੇਲ-ਨੁੰਮਾ ਚਮੜੀ ਜਾਂ ਹੋਰ ਚਿਲਕਾਲੀਨ ਅਲਾਮਤਾਂ ਨੂੰ ਠੀਕ ਕਰਨ ਲਈ ਜਿੱਥੇ ਨਿੱਜੀ ਸਵੱਛਤਾ ਲਾਹੇਵੰਦ ਹੁੰਦੀ ਹੈ, ਉ੍ਨਥੇ ਹੀ ਹੋਮਿਓਪੈਥਿਕ ਦਵਾਈਆਂ ਰਾਹੀਂ ਇਨ੍ਹਾਂ ਨੂੰ ਠੀਕ ਕਰਨ ਉਪਰੰਤ ਚਿਹਰੇ ਅਤੇ ਸਰੀਰ ਦੀ ਸੁੰਦਰਤਾ ਵਧਾਈ ਜਾ ਸਕਦੀ ਹੈ। ਹੋਮਿਓਪੈਥੀ ਦੀ ਸਹੀ ਦਵਾਈ ਅਜਿਹੀ ਅਲਾਮਤ ਨੂੰ ਜੜ੍ਹੋਂ ਪੁੱਟਣ ਵਿੱਚ ਸਹਾਈ ਹੋ ਸਕਦੀ ਹੈ।ਹੋਮਿਓਪੈਥੀ ਦੀ ਢੁਕਵੀਂ ਦਵਾਈ ਦੀ ਚੋਣ ਵਾਸਤੇ ਕਿਸੇ ਨਿਪੁੰਨ ਹੋਮਿਓਪੈਥ ਦੀਆਂ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਤੁਹਾਡੇ ਸਰੀਰਕ, ਮਾਨਸਿਕ ਅਤੇ ਵਾਤਾਵਰਣ-ਸੰਬੰਧੀ ਪਹਿਲੂਆਂ ਨੂੰ ਗਹਿਰਾਈ ਨਾਲ ਸਮਝ ਕੇ ਉਨ੍ਹਾਂ ਦਾ ਮੁਲਾਂਕਣ ਕਰਨ ਉਪਰੰਤ ਹੀ ਸਹੀ ਹੋਮਿਓਪੈਥਿਕ ਦਵਾਈ ਰਾਹੀਂ ਐਕਨੀ, ਕਿੱਲ ਅਤੇ ਛਾਹੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

ਕਿੱਲ-ਮੁਹਾਸੇ ਤੋਂ ਬਚਣ ਲਈ ਧਿਆਨਯੋਗ ਗੱਲਾਂ:

• ਚਿਹਰੇ ਦੀ ਸਾਫ਼-ਸਫ਼ਾਈ ਰੱਖਣ ਲਈ ਚਿਹਰੇ ਨੂੰ ਗੁਣਗੁਣੇ ਪਾਣੀ ਅਤੇ ਚੰਗੇ ਸਾਬਣ ਨਾਲ ਧੋਵੋ ਤਾਂ ਕਿ ਚਿਹਰੇ ’ਤੇ ਜੰਮੀ ਧੂੜ ਜਾਂ ਅੰਦਰੋਂ ਉ੍ਨਭਰਿਆ ਤੇਲ ਸਾਫ਼ ਹੋ ਸਕੇ।
• ਕਬਜ਼ ਤੋਂ ਬਚੋ। ਆਪਣੇ ਭੋਜਨ ਵਿੱਚ ਲੋੜੀਂਦੇ ਤੱਤਾਂ ਤੋਂ ਇਲਾਵਾ ਫ਼ਾਈਬਰ ਵਾਲੀ ਪੌਸ਼ਟਿਕ ਖ਼ੁਰਾਕ, ਫ਼ਲ ਅਤੇ ਸਲਾਦ ਦਾ ਇਸਤੇਮਾਲ ਕਰੋ।
• ਦਿਨ ਵਿੱਚ ਅੱਠ ਤੋਂ ਦਸ ਗਿਲਾਸ ਪਾਣੀ ਜ਼ਰੂਰ ਪੀਓ।
• ਪੇਸਟ੍ਰੀ, ਚੌਕਲੇਟ, ਚਰਬੀ, ਤਲ਼ੀਆਂ ਚੀਜ਼ਾਂ ਅਤੇ ਜੰਕ ਫ਼ੂਡ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਲੇਖ ਦੇ ਲੇਖਕ ਵੱਲੋਂ ਹਰ ਤਰ੍ਹਾਂ ਦੀ ਸਰੀਰਕ ਬਿਮਾਰੀ ਜਿਵੇਂ ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ, ਮਾਈਗ੍ਰੇਨ, ਐਕਜ਼ੀਮਾ, ਸੋਰਾਇਸਿਸ, ਆਰਥਰਾਇਟਿਸ, ਭੁੱਖ ਸੰਬੰਧੀ ਸਮੱਸਿਆਵਾਂ, ਮਾਹਵਾਰੀ ਵਿਗਾੜਾਂ, ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ, ਗੁਪਤ ਰੋਗਾਂ ਅਤੇ ਹਰ ਪ੍ਰਕਾਰ ਦੇ ਨਸ਼ਿਆਂ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ। ਪੂਰੇ ਨੌਰਥ ਅਮਰੀਕਾ ਵਿੱਚ ਡਾਕ ਰਾਹੀਂ ਦਵਾਈਆਂ ਭੇਜੀਆਂ ਜਾਂਦੀਆਂ ਹਨ। ਹੋਮਿਓਪੈਥਿਕ ਇਲਾਜ ਪ੍ਰਣਾਲੀ ਕੀ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ੇੋੁਟੁਬੲ.ਚੋਮ ’ਤੇ ਇਸ ਲੇਖ ਦੇ ਲੇਖਕ ਆਰ.ਐ੍ਨਸ.ਸੈਣੀ ਦੀਆਂ ਟੀ.ਵੀ. ਇੰਟਰਵਿਯੂਜ਼ ਦੀ ਰੀਕਾਰਡਿੰਗ ਦੇਖ ਸਕਦੇ ਹੋ। ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਲਿਖੀ ਅਤੇ ਲੋਕ ਅਰਪਣ ਹੋਈ ਹੋਮਿਓਪੈਥੀ ਦੀ ਪੁਸਤਕ “ਬਿਮਾਰ ਕੌਣ??” ਉਨ੍ਹਾਂ ਦੀ ਕਲਿਨਿਕ ਤੋਂ ਖ਼ਰੀਦੀ ਜਾ ਸਕਦੀ ਹੈ।

ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)

Be the first to comment

Leave a Reply