ਇੱਕ ਸਿਗਰਟ ਘਟਾਉਂਦੀ ਜ਼ਿੰਦਗੀ ਦੇ 11 ਮਿੰਟ

ਭੋਪਾਲ: ਜੇਕਰ ਤੁਸੀਂ ਵੀ ਹਰ ਰੋਜ਼ ਇੱਕ ਸਿਗਰੇਟ ਪੀ ਰਹੇ ਹੋ ਤਾਂ ਇਹ ਵੀ ਜਾਣ ਲਵੋ ਕਿ ਇਸ ਇੱਕ ਸਿਗਰਟ ਨੇ ਤੁਹਾਡੀ ਜਿੰਦਗੀ ਦੇ 11 ਮਿੰਟ ਘੱਟ ਕਰ ਦਿੱਤੇ ਹਨ। ਇਹ ਦਾਅਵਾ ਵਾਇਸ ਆਫ ਟਬੈਕੂ ਵਿਕਟਿਮਜ਼ ਨੇ ਡਬਲਯੂ.ਐਚ.ਓ. ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਕੀਤਾ ਹੈ।

ਅੰਕੜਿਆਂ ਮੁਤਾਬਕ ਦੇਸ਼ ਵਿੱਚ ਹਰ ਰੋਜ਼ 2800 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੰਬਾਕੂ ਜਾਂ ਫਿਰ ਬੀੜੀ-ਸਿਗਰੇਟ ਪੀਣ ਕਾਰਨ ਹੁੰਦੀ ਹੈ। ਇਸ ਤਰ੍ਹਾਂ ਹਰ ਘੰਟੇ 114 ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਬਣਦਾ ਹੈ। ਇਨ੍ਹਾਂ ਹੀ ਨਹੀਂ ਦੁਨੀਆ ਵਿੱਚ ਹਰ ਛੇ ਸੈਕਿੰਟ ਵਿੱਚ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਤੰਬਾਕੂ ਤੇ ਸਿਗਰਟ ਬਣ ਰਿਹਾ ਹੈ।

ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੇ ਮੌਤਾਂ ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖ ਕੇ ਵਿਸ਼ਵ ਸਿਹਤ ਸੰਸਥਾ ਵੱਲੋਂ 2016 ਦੀ ਥੀਮ ਤੰਬਾਕੂ ਉਤਪਾਦਾਂ ਤੇ ਪਲੇਨ ਪੈਕੇਜਿੰਗ ਰੱਖੀ ਗਈ ਹੈ। ਇਸ ਦਾ ਮਕਸਦ ਹੈ ਕਿ ਤੰਬਾਕੂ ਉਤਪਾਦਾਂ ਦਾ ਨਿਰਧਾਰਤ ਰੰਗ ਤੇ ਉਸ ‘ਤੇ 85 ਫੀਸਦੀ ਤੱਕ ਫੋਟੋ ਨਾਲ ਚੇਤਾਵਨੀ ਦਿੱਤੀ ਹੋਵੇ। ਉਨ੍ਹਾਂ ਉੱਤੇ ਲਿਖੇ ਸ਼ਬਦਾਂ ਦਾ ਸਾਇਜ਼ ਵੀ ਤੈਅ ਹੋਵੇ ਤੇ ਨਾਲ ਹੀ ਇਨ੍ਹਾਂ ਉਤਪਾਦਾਂ ਉੱਤੇ ਕੰਪਨੀ ਸਿਰਫ ਆਪਣੇ ਬ੍ਰਾਂਡ ਦਾ ਨਾਂ ਹੀ ਲਿਖੇ।

Be the first to comment

Leave a Reply