ਰੇਸ 3′ ‘ਚ ਧਰਮਿੰਦਰ ਦਾ ਲਾਡਲਾ ਦੇਵੇਗਾ ਸਲਮਾਨ ਨੂੰ ਮਾਤ, ਦੇਖ ਦਰਸ਼ਕ ਵੀ ਹੋਣਗੇ ਹੈਰਾਨ

ਮੁੰਬਈ— ਹਾਲ ਹੀ ‘ਚ ਬੌਬੀ ਦਿਓਲ ਨੇ ਆਪਣਾ 51ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ‘ਪੋਸਟਰ ਬੁਆਏਜ਼’ ਤੋਂ ਬਾਅਦ ਹੁਣ ਬੌਬੀ, ਸਲਮਾਨ ਖਾਨ ਦੀ ਵੱਡੇ ਬਜਟ ਵਾਲੀ ਫਿਲਮ ‘ਰੇਸ 3’ ‘ਚ ਨਜ਼ਰ ਆਉਣਗੇ। ਇਸ ਫਿਲਮ ਲਈ ਬੌਬੀ ਕਾਫੀ ਮਿਹਨਤ ਕਰ ਰਹੇ ਹਨ। ਪਿਛਲੇ 4 ਸਾਲਾਂ ਤੋਂ ਬੌਬੀ ਨੂੰ ਇਸ ਤਰ੍ਹਾਂ ਦੀ ਫਿਲਮ ਦੀ ਉਡੀਕ ਸੀ। ਇਸ ਫਿਲਮ ‘ਚ ਬੌਬੀ ਦਾ ਰੋਲ ਕੁਝ ਅਜਿਹਾ ਹੋਵੇਗਾ, ਜੋ ਅਜੇ ਤੱਕ ਕਿਸੇ ਨੇ ਨਹੀਂ ਦੇਖਿਆ। ਬੌਬੀ ਆਪਣੇ ਰੋਲ ਲਈ ਫਿੱਟਨੈੱਸ ‘ਤੇ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਇਸ ਨਵੇਂ ਲੁੱਕ ਦੀ ਇਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸਲਮਾਨ ਖਾਨ ਦਾ ਧੰਨਵਾਦ ਕੀਤਾ ਸੀ। ਸਲਮਾਨ ਦੇ ਕਹਿਣ ‘ਤੇ ਹੀ ਬੌਬੀ ਨੇ ਆਪਣੇ ਲੁੱਕ ‘ਤੇ ਮਿਹਨਤ ਕਰਨੀ ਸ਼ੁਰੂ ਕੀਤੀ ਸੀ। ਹੁਣ ਹਾਲ ਹੀ ‘ਚ ਅਨਿਲ ਕਪੂਰ ਨੇ ਬੌਬੀ ਦੇ ਜਨਮਦਿਨ ‘ਤੇ ਉਸੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਧਾਈ ਦਿੱਤੀ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਤੁਹਾਡੀ ਮਿਹਨਤ ਤੇ ਨਿਸ਼ਠਾ ਤੁਹਾਨੂੰ ਦੂਰ ਤੱਕ ਲੈ ਜਾਵੇਗੀ। ਮੇਰੇ ਨਾਲ ਪੂਰੀ ਦੁਨੀਆ ‘ਰੇਸ 3’ ‘ਚ ਤੁਹਾਡੇ ਨਵੇਂ ਲੁੱਕ ਨੂੰ ਦੇਖਣ ਲਈ ਬੇਸਬਰ ਹੈ। ਤੁਹਾਡੇ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਹੈ।ਅਨਿਲ ਕਪੂਰ ਦੇ ਇਸ ਟਵੀਟ ਨਾਲ ਸਾਫ ਹੋ ਗਿਆ ਹੈ ਕਿ ਫਿਲਮ ‘ਚ ਬੌਬੀ ਦਿਓਲ ਦਾ ਰੋਲ ਇੰਨਾ ਦਮਦਾਰ ਹੋਵੇਗਾ ਕਿ ਉਹ ਸਲਮਾਨ ਖਾਨ ਨੂੰ ਵੀ ਮਾਤ ਦੇ ਦੇਵੇਗਾ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਬੌਬੀ, ਸਲਮਾਨ, ਅਨਿਲ ਕਪੂਰ ਤੋਂ ਇਲਾਵਾ ਫਿਲਮ ‘ਚ ਸਾਕਿਬ ਸਲੀਮ ਤੇ ਜੈਕਲੀਨ ਫਰਨਾਂਡੀਜ਼ ਵੀ ਨਜ਼ਰ ਆਉਣਗੇ। ਫਿਲਮ ਨੂੰ ਰੇਮੋ ਡਿਸੂਜ਼ਾ ਨਿਰਦੇਸ਼ਿਤ ਕਰ ਰਹੇ ਹਨ। ਇਸ ਫਿਲਮ ਰਾਹੀਂ ਦਰਸ਼ਕਾਂ ਨੂੰ ਦਮਦਾਰ ਸਟੰਟ ਤੇ ਹੈਰਾਨ ਕਰਨ ਵਾਲੇ ਟਵੀਸਟਜ਼ ਦੇਖਣ ਨੂੰ ਮਿਲਣਗੇ। ਬੌਬੀ ‘ਰੇਸ 3’ ਤੋਂ ਬਾਅਦ ਆਪਣੇ ਪਿਤਾ ਤੇ ਭਰਾ ਸੰਨੀ ਦਿਓਲ ਸਟਾਰਰ ਫਿਲਮ ‘ਯਮਲਾ ਪਗਲਾ ਦੀਵਾਨਾ 3’ ‘ਚ ਵੀ ਦਿਖਾਈ ਦੇਣਗੇ।

Be the first to comment

Leave a Reply