ਕਾਂਗਰਸਣ ਬਣ ਗਈ ਸਤਵਿੰਦਰ ਬਿੱਟੀ

ਚੰਡੀਗੜ, (ਮਨਜੀਤ ਸਿੰਘ ਟਿਵਾਣਾ) ਮਸ਼ਹੂਰ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਅੱਜ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਉਨਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਆਗੂਆਂ ਸੁਨੀਲ ਜਾਖੜ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੇਵਲ ਢਿਲੋਂ, ਰਾਣਾ ਗੁਰਮੀਤ ਸਿੰਘ ਸੋਢੀ ਤੇ ਸੁੱਖ ਸਰਕਾਰੀਆ ਦੀ ਮੌਜ਼ੂਦਗੀ ‘ਚ ਪਾਰਟੀ ‘ਚ ਸ਼ਾਮਿਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਿੱਟੀ ਇਕ ਮਸ਼ਹੂਰ ਗਾਇਕਾ ਹੋਣ ਤੋਂ ਇਲਾਵਾ, ਕੌਮੀ ਪੱਧਰੀ ਹਾਕੀ ਖਿਡਾਰਨ ਵੀ ਰਹੀ ਹਨ, ਜਿਨਾਂ ਨੇ ਪੰਜਾਬ ਤੇ ਏਅਰ ਇੰਡੀਆ ਲਈ ਕੌਮੀ ਪੱਧਰ ‘ਤੇ ਨੁਮਾਇੰਦਗੀ ਕੀਤੀ ਹੈ। ਉਹ ਪਟਿਆਲਾ ਨਾਲ ਸਬੰਧਤ ਹਨ।

Be the first to comment

Leave a Reply