‘ਕਪਤਾਨ’ ਦੇ ਬੋਲ, ‘ਸੱਚ ਲਈ ਖੜ੍ਹੋ, ਭਾਵੇਂ ਇਕੱਲੇ ਹੀ ਖੜ੍ਹੋ’

‘ਕਪਤਾਨ’ ਫਿਲਮ ਦੀ ਚਰਚਾ ਇਨ੍ਹੀਂ ਦਿਨੀਂ ਹਰ ਪਾਸੇ ਹੋ ਰਹੀ ਹੈ। ਫਿਲਮ ਦੇ ਰਿਲੀਜ਼ ਹੋਣ ‘ਚ ਸਿਰਫ ਕੁਝ ਦਿਨ ਬਾਕੀ ਹਨ। ਇਹ ਫਿਲਮ ਇਸੇ ਸ਼ੁੱਕਰਵਾਰ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੇ ਗਿੱਪੀ ਗਰੇਵਾਲ ਉਰਫ ਕਪਤਾਨ ਸਿੰਘ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਲਿਖਿਆ ਹੈ, ‘ਸੱਚ ਲਈ ਖੜ੍ਹੋ, ਭਾਵੇਂ ਇਕੱਲੇ ਹੀ ਖੜ੍ਹੋ’।

ਇਸ ਤਸਵੀਰ ਦੇ ਨਾਲ ਕੈਪਸ਼ਨ ‘ਚ ਗਿੱਪੀ ਨੇ ਆਪਣੇ ਫੈਨਜ਼ ਨੂੰ ਆਪਣੀ ਪ੍ਰੋਫਾਈਲ ਫੋਟੋ ‘ਤੇ ਇਹ ਤਸਵੀਰ ਲਗਾਉਣ ਦੀ ਬੇਨਤੀ ਕੀਤੀ ਹੈ। ਗਿੱਪੀ ‘ਅਰਦਾਸ’ ਫਿਲਮ ਦੇ ਨਿਰਦੇਸ਼ਨ ਰਾਹੀਂ ਪਹਿਲਾਂ ਹੀ ਫੈਨਜ਼ ਦੇ ਦਿਲਾਂ ‘ਚ ਪਿਆਰ ਬਣਾ ਚੁੱਕੇ ਹਨ। ਹੁਣ ‘ਕਪਤਾਨ’ ਫਿਲਮ ਰਾਹੀਂ ਗਿੱਪੀ ਆਮ ਲੋਕਾਂ ਦੇ ਮਸਲਿਆਂ ਨੂੰ ਚੁੱਕਦੇ ਨਜ਼ਰ ਆਉਣਗੇ। ਫਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਮੋਨਿਕਾ ਗਿੱਲ, ਕਰਿਸ਼ਮਾ ਕੋਟਕ, ਪੰਕਜ ਧੀਰ ਤੇ ਕੰਵਜੀਤ ਸਿੰਘ ਸਣੇ ਕਈ ਸਿਤਾਰੇ ਅਭਿਨੈ ਕਰਦੇ ਨਜ਼ਰ ਆਉਣਗੇ।

Be the first to comment

Leave a Reply