ਆਪਣੀ ਜ਼ਿੰਦਗੀ ‘ਤੇ ਬਣੀ ਫਿਲਮ ‘ਅਜ਼ਹਰ’ ਨੂੰ ਲੈ ਕੇ ਮੁਹੰਮਦ ਅਜ਼ਹਰੂਦੀਨ ਬੋਲੇ…

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਆਪਣੀ ਜ਼ਿੰਦਗੀ ‘ਤੇ ਬਣੀ ਫਿਲਮ ਅਜ਼ਹਰ ਨੂੰ ਲੈ ਕੇ ‘ਨਰਵਸ’ ਮਹਿਸੂਸ ਕਰ ਰਹੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ। ਅਜ਼ਹਰ ਮੰਗਲਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਆਪਣੀ ਫਿਲਮ ‘ਚ ਅਜ਼ਹਰ ਦਾ ਕਿਰਦਾਰ ਨਿਭਾ ਰਹੇ ਇਮਰਾਨ ਹਾਸ਼ਮੀ, ਅਭਿਨੇਤਰੀ ਪ੍ਰਾਚੀ ਦੇਸਾਈ ਅਤੇ ਨਿਰਦੇਸ਼ਕ ਟੋਨੀ ਡਿਸੂਜ਼ਾ ਦੇ ਨਾਲ ਮੌਜੂਦ ਸਨ ਅਤੇ ਉਨ੍ਹਾਂ ਇਸ ਫਿਲਮ ਨਾਲ ਜੁੜੇ ਪਹਿਲੂਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ ਪਰ ਫਿਕਸਿੰਗ ਦੇ ਸਵਾਲਾਂ ਨੂੰ ਉਹ ਟਾਲ ਗਏ। ਅਜ਼ਹਰ ਸਾਰੇ ਦੇਸ਼ ‘ਚ 13 ਮਈ ਨੂੰ ਰਿਲੀਜ਼ ਹੋ ਰਹੀ ਹੈ।

ਸਾਬਕਾ ਕਪਤਾਨ ਨੇ ਆਪਣੀ ਜ਼ਿੰਦਗੀ ‘ਤੇ ਬਣੀ ਇਸ ਫਿਲਮ ਦੇ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਇਹ ਸਭ ਕੁਝ ਅਜਿਹਾ ਹੈ ਜਿਵੇਂ ਮੇਰੇ ਨਾਲ ਬੱਲੇਬਾਜ਼ੀ ਦੇ ਸਮੇਂ ਹੁੰਦਾ ਸੀ। ਬੱਲੇਬਾਜ਼ੀ ਦੇ ਲਈ ਜਾਂਦੇ ਸਮੇਂ ਮੈਂ ਨਰਵਸ ਮਹਿਸੂਸ ਕਰਦਾ ਸੀ ਅਤੇ ਹੁਣ ਫਿਲਮ ਰਿਲੀਜ਼ ਹੋਣ ‘ਚ ਤਿੰਨ ਦਿਨ ਰਹਿ ਗਏ ਹਨ ਤਾਂ ਮੈਂ ਥੋੜ੍ਹਾ ਨਰਵਸ ਮਹਿਸੂਸ ਕਰ ਰਿਹਾ ਹਾਂ। ਪਰ ਮੈਂ ਉਮੀਦ ਕਰਦਾਂ ਹਾਂ ਕਿ ਇਹ ਫਿਲਮ ਲੋਕਾਂ ਨੂੰ ਪਸੰਦ ਆਵੇਗੀ।

ਮੀਡੀਆ ‘ਚ ਇਸ ਫਿਲਮ ਨੂੰ ਲੈ ਕੇ ਸ਼ਿਕਾਇਤਾਂ ਦੇ ਬਾਰੇ ‘ਚ ਆਈਆਂ ਖਥਰਾਂ ‘ਤੇ ਅਜ਼ਹਰ ਨੇ ਆਪਣੇ ਅੰਦਾਜ਼ ‘ਚ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ ਹੈ ਸਗੋਂ ਫਿਲਮ ਨੂੰ ਲੈ ਕੇ ਮੈਂ ਕਾਫੀ ਸਹਿਜ ਹਾਂ। ਟੋਨੀ ਸਾਡੀ ਟੀਮ ਦੇ ਕਪਤਾਨ ਹਨ, ਉਨ੍ਹਾਂ ਚੰਗਾ ਕੰਮ ਕੀਤਾ ਹੈ ਅਤੇ ਤੁਸੀਂ ਕਪਤਾਨ ਤੋਂ ਕੋਈ ਸ਼ਿਕਾਇਤ ਨਹੀਂ ਕਰ ਸਕਦੇ।

Be the first to comment

Leave a Reply