ਪੰਜਾਬ ਰੋਡਵੇਜ ਐਕਸ ਸਰਵਿਸਮੈਨ ਵੱਲੋਂ ਸਲਾਨਾ ਮੇਲ ਮਿਲਾਪ ਪਾਰਟੀ ਆਯੋਜਿਤ ਕੀਤੀ ਗਈ

ਪੰਜਾਬ ਰੋਡਵੇਜ ਐਕਸ ਸਰਵਿਸਮੈਨ ਵੱਲੋਂ ਸਲਾਨਾ ਮੇਲ ਮਿਲਾਪ ਪਾਰਟੀ ਇਸ ਵਾਰ 6 ਅਕਤੂਬਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਲਵਲੀ ਬੈਂਕੁਇਟ ਹਾਲ ਸਰੀ ਵਿਚ ਆਯੋਜਿਤ ਕੀਤੀ ਗਈ।ਗੀਤ ਸੰਗੀਤ, ਕਵਿਤਾਵਾਂ ਅਤੇ ਮੌਜੂਦਾ ਹਾਲਾਤ ਤੇ ਤਪਸਰੇ ਸਮੇਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜੋ ਦਰਸ਼ਕਾਂ ਵੱਲੋਂ ਸਰਾਹੇ ਗਏ।ਪ੍ਰਧਾਨ ਗੁਰਦੀਪ ਸਿੰਘ ਮੋਤੀ ਨੇ ਹਾਜਰ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਹਾਜ਼ਰੀਨ ਮੈਂਬਰਾਂ ਖਾਸ ਕਰ ਕੇ ਨਵੇਂ ਕਨੇਡਾ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਉਹਨਾਂ ਮੈਂਬਰਾਂ ਨੁੂੰ ਦਰਪੇਸ਼ ਕਿਸੇ ਮੁਸ਼ਕਿਲ ਸਮੇਂ ਪੰਜਾਬ ਰੋਡਵੇਜ ਐਕਸ ਸਰਵਿਸਮੈਨ ਸੰਸਥਾ ਨੂੰ ਸੰਪਰਕ ਕਰਨ ਲਈ ਵੀ ਖੁੱਲ੍ਹਾ ਸੱਦਾ ਦਿੱਤਾ।ਅਗਲੀ ਸਲਾਨਾ ਇਕੱਤਰਤਾ 5 ਅਕਤੂਬਰ 2019 ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ।

Be the first to comment

Leave a Reply