BLOOD DONATION by SIKH NATION Campaign 2016

ਸਰੀ ਵਿਖੇ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਖੂਨ ਦਾਨ ਕੀਤਾ

ਸਰੀ:-ਨਵੰਬਰ 1984 ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਮਗਰੋਂ ਸਾਜ਼ਿਸ਼ੀ ਢੰਗ ਨਾਲ ਭਾਰਤ’ਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਹੋਏ ਕਤਲੇਆਮ ਦੇ ਦੁਖਾਂਤ ƒ ਯਾਦ ਕਰਦਿਆਂ ਸਿੱਖ ਕੌਮ ਵੱਲੋਂ ‘ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਚਲਾਈ ਜਾਂਦੀ ਸਾਲਾਨਾ ਖੂਨਦਾਨ ਮੁਹਿੰਮ 2016  ਦੁਨੀਆ ਭਰ ‘ਚ ਸ਼ੁਰੂ ਹੋ ਚੁੱਕੀ ਹੈ।ਬ੍ਰਿਟਿਸ਼ ਕੋਲੰਬੀਆ ‘ਚ ਖੂਨਦਾਨ ਮੁਹਿੰਮ ਦੀ ਲੜੀ ‘ਚ ਸਰੀ  ਵਿਖੇ 11-12 ਨਵੰਬਰ  ਵੱਡੀ ਗਿਣਤੀ ਵਿੱਚ ਸਿੱਖ ‘ਸਿੱਖ ਨਸਲਕੁਸ਼ੀ 1984’  ਯਾਦ ਕਰਦਿਆ ਖੂਨ ਦਾਨ ਕਰਨ ਲਈ ਪਹੁੰਚੇ ਅਤੇ ਪਿਛਲੇ ਸਾਲਾਂ ਦਾ ਰਿਕਾਰਡ ਤੋੜ ਦਿੱਤਾ।ਭਾਵੇਂ ਜਿਆਦਾ ਰਸ਼ ਹੋਣ ਕਾਰਣ ਬਹੁਤ ਸਾਰੇ ਸਿੱਖਾਂ ƒ ਮੁੜਨਾ ਪਿਆ ਪਰ ਉਨਾਂ ਨੇ ਅਉਣ ਵਾਲੇ ਦਿਨਾਂ ਵਿੱਚ ਆਪਣੀ ਵਾਰੀ ਨੋਟ ਕਰਾ ਦਿੱਤੀ ਹੈ।ਜਿਥੇ ਜਿਥੇ ਵੀ ਸਿੱਖ ਵਸਦੇ ਹਨ ਹਰ ਸਾਲ ਖੂਨਦਾਨੀਆ ਦੀ ਗਿਣਤੀ ਵੱਧ ਰਹੀ ਤੇ ਸਿੱਖ ਕੌਮ ਆਪ ਮੁਹਾਰੇ ਇਸ ਕਤਲੇਆਮ ਦੇ ਦਰਦ ਮਹਿਸੁਸ ਕਰਦਿਆ ਖੂਨ ਦਾਨ ਕਰਨ ਲਈ ਚਾਲੇ ਪਾ ਦਿੰਦੀ ਹੈ।ਯਾਦ ਰਹੇ ਸਿੱਖ ਕੌਮ ਖੁੁਨਦਾਨ ਕਰਕੇ ਦਸੰਬਰ 2015 ਤੱਕ  ਵਿੱਚ 113,000 ਜਾਨਾ ਬਚਾ ਚੁੱਕੀ ਹੈ।ਕਨੇਡਾ ਦੇ ਸਰਕਾਰੀ ਮਹਿਮਕਮਿਆ ਨੇ ਵੀ ਸਿੱਖ ਕਤਲੇਆਮ ਦੀ ਯਾਦ ਵਿੱਚ ਚਲਾਈ ਜਾਂਦੀ ਖੂਨ ਦਾਨ ਮੁਹਿੰਮ ƒ ਸਵੀਕਾਰਦਿਆਂ ਆਟਵਾ ਵਿਖੇ ਸਿੱਖ ਕੌਮ ਦਾ ਸਨਮਾਨ ਕੀਤਾ ਤੇ ਉਹ ਦਿਨ ਦੂਰ ਨਹੀਂ ਜਦੋਂ  ਸਿੱਖ ਕੌਮ  ਖੂਨ ਦਾਨੀਆ ਦੀ ਕੌਮ ਵਜੋਂ ਦੁਨੀਆ ਭਰ ਵਿੱਚ ਜਾਣੀ ਜਾਵੇਗੀ। ਬੀ ਸੀ ਤੋ. ਇਲਾਵਾ ਐਲਬਰਟਾ, ਮੈਨੀਟੋਬਾ, ਉਂਟਾਰੀਓ ਅਤੇ ਸਸਕੈਚਵਨ ਵਿਚ ਵੀ ਅਜਿਹੇ ਖੂਨਦਾਨ ਕੈਂਪ ਲਗਾਏ ਗਏ ਹਨ। ਕੈਨੇਡਾ ਤੋਂ ਇਲਾਵਾ ਆਸਟਰੇਲੀਆ ਤੇ ਅਮਰੀਕਾ ਦੇ ਕਈ ਸ਼ਹਿਰਾਂ ‘ਚ ਵੀ ਸਿੱਖ ਕੌਮ ਵੱਲੋਂ 1984 ਦੇ ਸਿੱਖ ਕਤਲੇਆਮ ਦੀ ਭੇਟ ਚੜ੍ਹੇ ਹਜ਼ਾਰਾਂ ਪ੍ਰਾਣੀਆਂ ਦੀ ਯਾਦ ਵਿਚ ਸਾਲਾਨਾ ਖੂਨਦਾਨ ਕੈਂਪ ਮੁਹਿੰਮ, ਕਈ ਵਰ੍ਹਿਆਂ ਤੋਂ ਬੇਮਿਸਾਲ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ।

Be the first to comment

Leave a Reply