ਹਿੰਦੋਸਤਾਨ ਵਿੱਚ ਇਨਵੈਸਟਮੈਂਟ ਕਰਨ ਵਾਲੇ ਐਨ.ਆਰ.ਆਈ ਵੀਰੋ

ਅਪਣੀਂ ਮਿਹਨਤ ਦੀ ਕਮਾਈ ਤਾਂ ਗਵਾਉਗੇ ਹੀ ਨਾਲ ਜਾਨ ਵੀ ਗਵਾ ਸਕਦੇ ਹੋ: ਟਰੰਟੋ ਨਿਵਾਸੀ ਜਸਵੰਤ ਦਾਸ

ਟਰਾਂਟੋ:ਭਾਰਤ ਵਿੱਚ ਇੰਨਵੈਸਟਮੈਨਟ ਕਰਨ ਵਾਲਿਉ ਤੁਸੀਂ ਮਿਹਨਤ ਨਾਲ ਕੀਤੀ ਕਮਾਈ ਤਾਂ ਗਵਾਉਗੇ ਹੀ ਪਰ ਨਾਲ ਜਾਨ ਵੀ ਜਾ ਸਕਦੀ ਹੈ ਇਹ ਸਬਦ ਟਰਾਂਟੋ ਦੇ ਉ੍ਨਘੇ ਬਿਜਨਸਮੈਨ ਜਸਵੰਤ ਦਾਸ ਨੇ ਪੰਜਾਬ ਗਾਰਡੀਅਨ ਨਾਲ ਗੱਲਬਾਤ ਕਰਦੇ ਹੋਏ ਕਹੇ। ਉਸਨੇ ਕਿਹਾ ਪੰਜਾਬ ਵਿਚ ਐਨ. ਆਰ. ਆਈ ਲੋਕਾਂ ਦੀਆਂ ਜਾਇਦਾਦਾਂ ਦੀ ਰਖਵਾਲੀ ਦੇ ਵਾਅਦੇ ਝੂਠੇ ਹਨ।ਇਥੋਂ ਤੱਕ ਕਿ ਵਾੜ ਹੀ ਖੇਤ ਨੂੰ ਖਾ ਰਹੀ ਹੈ।ਉਹਨਾਂ ਇਕ ਪੁਲਿਸ ਦੇ ਉੱਚ ਅਫਸਰ ਤੇ ਵੀ ਦੋਸ਼ ਲਾਏ ਕਿ ਉਹਨਾਂ ਦੀ ਮਿਲੀਭੁਗਤ ਨਾਲ ਮੇਰੇ ਨਾਲ ਕਰੋੜਾਂ ਦੀ ਠੱਗੀ ਵਜ ਗਈ ਹੈ।

ਜਸਵੰਤ ਦਾਸ ਨੇ ਦੱਸਿਆ ਕਿ ਮੈਂ ਜਲੰਧਰ/ਪੰਜਾਬ ਦਾ ਨਿਵਾਸੀ ਹਾਂ।ਪੁਲਿਸ ਅਧਿਕਾਰੀ ਅਮਰ ਸਿੰਘ ਚਾਹਲ ਉਸ ਸਮੇਂ ਜਲੰਧਰ ਵਿਖੇ ਐਸ.ਐਸ.ਪੀ ਸੀ ਅਤੇ ਹੁਣ ਆਈ ਜੀ ਤੇ ਤਾਇਨਾਤ ਹੈ।ਜਸਵੰਤ ਦਾਸ ਨੇ ਦੱਸਿਆ ਕਿ 2005 ਦੇ ਕਰੀਬ ਮੇਰੀ ਅਮਰ ਸਿੰਘ ਚਾਹਲ ਪੁਲਿਸ ਅਧਿਕਾਰੀ ਨਾਲ ਦੋਸਤੀ ਪੈ ਗਈ ਅਤੇ ਉਹ ਮੇਰੇ ਕੋਲ ਕਨੇਡਾ ਟਰਾਂਟੋ ਆ ਕੇ ਵੀ ਰਹਿੰਦਾ ਰਿਹਾ ਹੈ।

ਜਸਵੰਤ ਦਾਸ ਨੇ ਕਿਹਾ ਕਿ ਜਦੋਂ ਮੈਂ 2008 ਵਿਚ ਪੰਜਾਬ ਗਿਆ ਸੀ, ਜਲੰਧਰ ਵਿਖੇ ਅਮਰ ਸਿੰਘ ਚਾਹਲ ਨੇ ਮੈਨੂੰ ਆਪਣੀ ਕੋਠੀ ਬੁਲਾਇਆ ਜਿੱਥੇ ਉਹਨਾਂ ਨੇ ਜਤਿੰਦਰ ਵਾਲੀਆ ਉਸਦੀ ਪਤਨੀ ਰਚਨਾ ਵਾਲੀਆਂ ਅਤੇ ਲੜਕੀ ਰਿਧਮ ਵਾਲੀਆ ਨਾਲ ਮੇਰੀ ਮੁਲਾਕਾਤ ਕਰਵਾਈ ਅਤੇ ਕਿਹਾ ਕਿ ਇਹ ਬਹੁਤ ਵੱਡੇ ਪ੍ਰਾਪਰਟੀ ਡੀਲਰ ਹਨ ਵਿਦੇਸ਼ੀ ਲੋਕਾਂ ਦੀ ਇਨਵੈਸਟਮੈਂਟ ਕਰਵਾਉਂਦੇ ਹਨ ਤੂੰ ਇਥੇ ਇਨਵੈਸਟਮੈਂਟ ਕਰ ਲੈ ਅਤੇ ਤੈਨੂੰ ਬਹੁਤ ਫਾਇਦਾ ਹੋਵੇਗਾ।

2008-2009 ਤੱਕ ਮੈਂ (ਜਸਵੰਤ ਦਾਸ) ਨੇ 6 ਕਰੋੜ 80 ਲੱਖ ਰੁਪਏ ਦੇ ਕਰੀਬ ਅਮਰ ਸਿੰਘ ਚਾਹਲ ਦੇ ਯਕੀਨ ਤੇ ਜਤਿੰਦਰ ਵਾਲੀਆ ਨੂੰ ਦਿੱਤੇ।ਜਤਿੰਦਰ ਵਾਲੀਆ ਨੇ ਜਸਵੰਤ ਦਾਸ ਨੂੰ ਕਿਹਾ ਕਿ ਮੈਂ ਤੇਰੇ ਪੈਸੇ ਪ੍ਰਾਪਰਟੀ ਵਿਚ ਇਨਵੈਸਟ ਕਰ ਦਿੱਤੇ ਹਨ।

ਜਤਿੰਦਰ ਵਾਲੀਆ ਨੇ ਜਸਵੰਤ ਦਾਸ ਦਾ ਇਕ ਪਲਾਟ ਅਤੇ ਇਕ ਉਸਦੀ ਭੈਣ ਤੇ ਭਣੋਈਏ ਦਾ ਪਲਾਟ ਵੇਚ ਦਿੱਤਾ।ਜਤਿੰਦਰ ਵਾਲੀਆ ਦੇ ਕਹਿਣ ਤੇ ਜਸਵੰਤ ਦੀ ਦੂਸਰੀ ਭੈਣ ਨੇ ਵੈਸਟ ਯੂਨੀਅਨ ਰਾਹੀਂ ਕੁਝ ਪੈਸੇ ਡੁਬਈ ਵੀ ਭੇਜੇ ਕਿਉਂੁਕਿ ਜਤਿੰਦਰ ਵਾਲੀਆ ਦਾ ਲੜਕਾ ਡੁਬਈ ਰਹਿੰਦਾ ਸੀ ਅਤੇ ਵਾਲੀਆ ਕਹਿੰਦਾ ਸੀ ਤੁਹਾਡੀ ਇਨਵੈਸਟਮੈਂਟ ਡੁਬਈ ਵਿਚ ਵੀ ਕੀਤੀ ਜਾਵੇਗੀ।

ਜਸਵੰਤ ਦਾਸ ਅਤੇ ਉਸਦੀ ਭੈਣ ਤੋਂ ਇੰਨੀ ਵੱਡੀ ਰਕਮ ਲੈਣ ਤੋਂ ਬਾਦ ਜਦੋਂ ਵੀ ਇਹਨਾਂ ਵੱਲੋਂ ਵਾਲੀਆ ਤੋਂ ਕਾਗਜ ਪੱਤਰ ਜਾਂ ਸਾਡੀ ਰਕਮ ਦੀ ਕਿੱਥੇ ਇਨਵੈਸਟਮੈਂਟ ਹੋਈ ਹੈ ਬਾਰੇ ਪੁੱਛਦੇ ਤਾਂ ਆਨਾਕਾਨੀ ਕੀਤੀ ਜਾਂਦੀ ਰਹੀ।

ਜਦੋਂ ਇਸ ਬਾਰੇ ਵਿਚੋਲੇ ਅਮਰ ਸਿੰਘ ਚਾਹਲ (ਪੁਲਿਸ ਅਧਿਕਾਰੀ) ਨਾਲ ਗੱਲ ਕੀਤੀ ਤਾਂ ਉਹ ਵੀ ਬਹਾਨੇ ਮਾਰਨ ਲੱਗ ਗਿਆ।ਜਸਵੰਤ ਦਾਸ ਨੇ ਦੱਸਿਆ ਕਿ 2015 ਵਿਚ ਜਦੋਂ ਕੁਝ ਮੋਹਤਬਰ ਬੰਦਿਆਂ ਰਾਹੀਂ ਜਤਿੰਦਰ ਵਾਲੀਆ ਤੇ ਪੈ੍ਰਸ਼ਰ ਪਾਇਆ ਤਾਂ ਉਸਨੇ ਸਸਤੀ ਜਿਹੀ ਜਮੀਨ ਦਾ ਐਗਰੀਮੈਂਟ ਗਰੰਟੀ ਵਜੋਂ ਲਿਖ ਦਿੱਤਾ। ਜਿਸ ਵਿਚ ਉਸਨੇ ਮੰਨਿਆ ਕਿ ਉਸਨੇ ਜਸੰਵਤ ਦਾਸ ਤੋਂ 6 ਕਰੋੜ 50 ਲੱਖ ਰੁਪਏ ਲਏ ਹੋਏ ਹਨ।ਪਰ ਜਦੋਂ ਮਿਥੀ ਤਰੀਕ ਤੇ ਜਸਵੰਤ ਦਾਸ ਗਰੰਟੀ ਦੇ ਪੇਪਰ ਲੈਂਣ ਹਿੰਦੁਸਤਾਨ ਗਿਆ ਤਾਂ ਉਸਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਤਰੀਕ ਅੱਗੇ ਪੁਆ ਲਈ।

ਦੁਆਰਾ ਫਿਰ 2016 ਵਿਚ ਮੁਹਤਬਰ ਬੰਦਿਆ ਰਾਹੀਂ ਉਸਤੇ ਫਿਰ ਪ੍ਰੈਸ਼ਰ ਪੁਆਇਆ।ਜਤਿੰਦਰ ਵਾਲੀਆਂ ਨੇ 6 ਕਰੋੜ 80 ਲੱਖ ਦੇ ਚੈ੍ਨਕ ਜਸਵੰਤ ਦਾਸ ਦੇ ਨਾਮ ਤੇ ਲਿਖ ਦਿੱਤੇ ਪਰ ਬੈਂਕ ‘ਚ ਜਮ੍ਹਾ ਕਰਾਉਣ ਤੇ ਚੈ੍ਨਕ ਕੈਸ਼ ਨਾ ਹੋਏ ਤਾਂ ਜਤਿੰਦਰ ਵਾਲੀਆ ਦਾ ਲੜਕਾ ਜੈ ਕਰਨ ਵਾਲੀਆ ਡੁਬਈ ਤੋਂ ਜਸਵੰਤ ਦਾਸ ਨੂੰ ਧਮਕੀਆਂ ਦੇਣ ਲੱਗ ਪਿਆ ਤੇ ਕਿਹਾ ਤੂੰ ਪੈਸੇ ਮੰਗੇ ਤਾਂ ਤੈਨੂੰ ਖਤਮ ਕਰ ਦੇਵਾਂਗੇ।ਇਸ ਧਮਕੀ ਦੀ ਰਿਪੋਰਟ ਪੰਜਾਬ ਐਨ ਆਈ ਆਈ ਕਮਿਸ਼ਨ ‘ਚ ਕੀਤੀ ਗਈ।ਜਿੱਥੇ ਹਾਜਰ ਹੋ ਕੇ ਜਤਿੰਦਰ ਵਾਲੀਆ ਨੇ ਫੇਰ ਸਮਝੌਤਾ ਕੀਤਾ ਅਤੇ ਨਵੇਂ ਚੈ੍ਨਕ ਦੇ ਕੇ ਪੈਸੇ ਦੇਣ ਬਾਰੇ ਇਕਰਾਰ ਕੀਤਾ।ਪਰ ਚੈ੍ਨਕ ਕੈਸ਼ ਨਹੀਂ ਹੋਏ ਤਾਂ ਅੰਤ ਜਸਵੰਤ ਦਾਸ ਨੇ ਆਪਣੇ ਪਾਵਰ ਅਟਾਰਨੀ ਦੇ ਰਾਹੀਂ ਜਲੰਧਰ ਅਦਾਲਤ ਵਿਚ ਕੇਸ ਕਰ ਦਿੱਤਾ।ਜਿੱਥੇ ਜਤਿੰਦਰ ਵਾਲੀਆ ਦੀ ਜਮਾਨਤ ਹੋਈ ਅਜੇ ਕੇਸ ਅਦਾਲਤ ਵਿਚ ਹੈ।

ਵਰਨਣਯੋਗ ਹੈ ਕਿ ਜਲੰਧਰ ਨਿਵਾਸੀ ਰਜਿੰਦਰ ਸਿੰਘ ਨਾਗਰਾ ਜੋ ਕਿ ਟਰਾਂਟੋ ਰਹਿੰਦਾ ਹੈ।ਉਸਨੇ ਵੀ ਪੁਲਿਸ ਕੋਲ ਐਫੀਡੈਵਿਡ ਦਿੱਤਾ ਜੋ ਕਿ ‘ਇੰਡੀਆ ਕਾਂਸਲੇਟ ਟਰਾਂਟੋ’ ਦੇ ਰਾਹੀਂ ਭੇਜਿਆ ਜਿਸ ਵਿਚ ਉਹਨਾਂ ਕਿਹਾ ਕਿ ਜਦੋਂ ਮੈਂ ਇੰਡੀਆ ਗਿਆ ਸੀ ਤਾਂ ਜਤਿੰਦਰ ਵਾਲੀਆ ਨੇ ਮੈਨੂੰ ਕਿਹਾ ਕਿ ‘ਜਸਵੰਤ ਦਾਸ ‘ ਮੇਰੇ ਤੇ ਕੇਸ ਕਰਦਾ ਫਿਰਦਾ ਹੈ ਜੇ ਉਹ ਇੰਡੀਆ ਆਇਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ।ਜਿਸ ਕਾਰਨ ਪਿਛਲੇ ਦੋ ਸਾਲ ਤੋਂ ਜਸਵੰਤ ਦਾਸ ਇੰਡੀਆ ਨਹੀਂ ਜਾ ਰਿਹਾ।

ਜਸਵੰਤ ਦਾਸ ਨੇ ਦੱਸਿਆ ਇਸ ਦੌਰਾਨ ਜਤਿੰਦਰ ਵਾਲੀਆ ਨੇ ਇਕ ਹੋਰ ਖੇਡ ਖੇਡੀ।ਉਹ ਮੇਰੇ ਬੰਦ ਪਏ ਘਰ ਵਿਚ ਗਿਆ ਤੇ ਨੌਕਰ ਤੋਂ ਮੇਰਾ ਕਮਰਾ ਖੁੱਲਵਾ ਕੇ ਉਥੋਂ ਮੇਰੀ ਚੈ੍ਨਕ ਬੁੱਕ ਤੇ ਜਰੂਰੀ ਕਾਗਜਾਤ ਲੈ ਆਇਆ।ਮੇਰੇ ਨਕਲੀ ਸਾਈਨ ਕਰ ਕੇ ਆਪਣੇ ਨਾਮ ਚੈ੍ਨਕ ਲ਼ਿਖ ਲਏ ਤੇ ਬੈਂਕ ਵਿੱਚ ਜਮ੍ਹਾ ਕਰਵਾ ਲਏ।ਉਹ ਕੈਸ਼ ਕਿੱਥੋਂ ਹੋਣੇ ਸਨ ਇਨਾ ਚਿਕਾ ਨੂੰ ਅਧਾਰ ਬਣਾ ਕੇ ਉਸਨੇ ਮੇਰੇ ਤੇ ਝੂਠਾ ਕੇਸ ਪੁਆ ਦਿੱਤਾ। ਅਸੀਂ ਹਾਈਕੋਰਟ ਵਿਚ ਸਬੂਤ ਦਿੱਤੇ ਕਿ ਜਿਹਨਾਂ ਤਰੀਕਾਂ ਵਿੱਚ ਚੈ੍ਨਕ ਕੱਟੇ ਗਏ ਹਨ ਮੈਂ ਉਹਨਾਂ ਤਰੀਕਾਂ ਵਿਚ ਹਿੰਦੁਸਤਾਨ ਗਿਆ ਹੀ ਨਹੀਂ।ਮੇਰੇ ਪਾਵਰ ਅਟਾਰਨੀ ਜੋ ਕਿ ਹਾਈਕੋਰਟ ਦੇ ਵਕੀਲ ਹਨ ,ਨੇ ਵੀ ਐਫੀਡੈਵਿਟ ਦਿੱਤਾ ਕਿ ਜਤਿੰਦਰ ਵਾਲੀਆ ਨੂੰ ਕਦੇ ਵੀ ਚੈ੍ਨਕ ਨਹੀਂ ਦਿੱਤੇ ਗਏ।ਦੇਣਦਾਰ ਤਾਂ ਜਤਿੰਧਰ ਵਾਲੀਆ ਹੈ।ਕੇਸ ਨੂੰ ਘੋਖ ਕੇ ਮਾਣਯੋਗ ਹਾਈਕੋਰਟ ਨੇ ਜਲੰਧਰ ਕੋਰਟ ‘ਚ ਮੇਰੇ ਵਿਰੁੱਧ ਚੱਲ ਰਹੇ ਕੇਸ ਨੂੰ ਸਟੇਅ ਕਰ ਦਿੱਤਾ।

ਜਸਵੰਤ ਦਾਸ ਨੇ ਦੱਸਿਆ ਕਿ ਠੱਗੀ, ਚੈ੍ਨਕਾਂ ਦੀ ਚੋਰੀ, ਜਾਅਲੀ ਸਾਈਨ ਤੇ ਜਾਨੋਂ ਮਾਰਨ ਦੀ ਧਮਕੀ ਬਾਰੇ ਏ ਡੀ ਪੀ ਕਰਾਈਮ ਨੂੰ ਸ਼ਿਕਾਇਤ ਕੀਤੀ ਜਿਸਦੀ ਇਨਕੁਆਰੀ ਪੁਲਿਸ ਸਟੇਸ਼ਨ ਸਿਟੀ ਐਨ.ਆਰ.ਆਈ ਵਿਚ ਹੋਈ ਜਿੱਥੇ ਸਾਡੇ ਵੱਲੋਂ ਲਾਏ ਦੋਸ਼ ਸਾਬਤ ਹੋ ਗਏ।ਪਰ ਇਕ ਪੁਲਿਸ ਉਚ ਅਧਿਕਾਰੀ ਦੀ ਇਸ ਸਾਰੇ ਮਾਮਲੇ ਵਿਚ ਮਿਲੀ ਭੁਗਤ ਕਾਰਨ ਜਤਿੰਦਰ ਵਾਲੀਆ ਦੇ ਲੜਕੇ ਅਤੇ ਪਤਨੀ ਨੂੰ ਕੇਸ ਵਿੱਚੋਂ ਕੱਢ ਦਿੱਤਾ ਗਿਆ। ਜਾਅਲੀ ਸਾਈਨ ਤੇ ਚੈ੍ਨਕ ਬੁੱਕ ਚੋਰੀ ਕਰਨ ਦੇ ਜੁਰਮ ਨੂੰ ਘਟਾ ਦਿੱਤਾ ਗਿਆ।ਸਿਰਫ ਜਤਿੰਦਰ ਵਾਲੀਆ ਦੇ ਵਿਰੁੱਧ ਇਕੱਲੀ ਐਫ ਆਈ ਆਰ ਕੀਤੀ ਜਦੋਂ ਕਿ ਸਾਰਿਆਂ ਦੇ ਮੁਲਜਮਾਂ ਵਿਰੁੱਧ ਸਬੂਤ ਫਾਈਲ ਵਿਚ ਮੌਜੂਦ ਹਨ।ਇੰਨਾ ਕੁਝ ਹੋਣ ਦੇ ਬਾਵਜੂਦ ਜਤਿੰਦਰ ਵਾਲੀਆ ਸ਼ਰੇਆਮ ਘੁੰਮ ਰਿਹਾ ਹੈ ਤੇ ਮੈਨੂੰ ਕਨੇਡਾ ਵਿਚ ਧਮਕੀਆਂ ਭੇਜ ਰਿਹਾ ਹੈ ਕਿ ਹਿੰਦੁਸਤਾਨ ਆ ਕੇ ਦਿਖਾ ਤੈਨੂੰ ਖਤਮ ਕਰ ਦਿਆਂਗਾ।ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨਾ ਹੈਰਾਨੀਜਨਕ ਹੈ।ਉਸਦਾ ਏ ਆਈ ਜੀ (ਐਨ ਆਰ ਆਈ ਵਿੰਗ) ਰਾਜਵਿੰਦਰ ਸਿੰਘ ਮੇਰੇ ਪਾਵਰ ਅਟਾਰਨੀ ਰਾਹੀਂ ਸੁਨੇਹੇ ਭੇਜਦਾ ਹੈ ਕਿ ਵਾਲੀਆ ਨਾਲ ਸਮਝਾਉਤਾ ਕਰ ਲਵੋ।ਉਸਦੇ ਵਿਰੁੱਧ ਪਾਇਆ ਕੇਸ ਵਾਪਸ ਲੈ।ਕਿਉਂਕਿ ੳੇੁਸਦਾ ਸੀਨੀਅਰ ਅਫਸਰ ਸਾਰੇ ਮਾਮਲੇ ਵਿਚ ਸ਼ਾਮਲ ਹੈ ਮੈਂਨੂੰ ਕਿਹਾ ਜਾ ਰਿਹਾ ਹੈ ਜੇ ਸਮਝਾਉਤਾ ਨਾ ਕੀਤਾ ਐਫ ਆਈ ਆਰ ਖਾਰਜ ਕਰ ਦਿੱਤੀ ਜਾਵੇਗੀ।

ਜਸਵੰਤ ਦਾਸ ਨੇ ਕਿਹਾ ਕਿ ਮੈਂ ਹੁਣ ਹਿੰਦੁਸਤਾਨ ਨਹੀਂ ਜਾ ਸਕਦਾ ਪਰ ਇਸ ਕੇਸ ਵਿਚ ਮੇਰੀ ਮੱਦਦ ਸ. ਗੁਰਪ੍ਰਤਾਪ ਸਿੰਘ ਗਿੱਲ ਐਡਵੋਕੇਟ (ਹਾਈਕੋਰਟ ਚੰਡੀਗੜ੍ਹ) ਨੇ ਕੀਤੀ ਹੈ।ਉਸ ਨੇ ਭਰੇ ਮਨ ਨਾਲ ਕਿਹਾ ਕਿ ਸ. ਅਮਰ ਸਿੰਘ ਚਾਹਲ ਦੇ ਕਹਿਣ ਤੇ ਮੈਂ ਵਾਲੀਆ ਨੂੰ ਵੱਡੀ ਰਕਮ ਦੇ ਬੈਠਾ ਹਾਂ।ਉਲਟਾ ਮੈਂ ਹਿੰਦੁਸਤਾਨ ਜਾਣ ਤੋਂ ਵੀ ਡਰਦਾ ਹਾਂ ਕਿ ਮੈਨੂੰ ਮਰਵਾ ਹੀ ਨਾ ਦਿੱਤਾ ਜਾਵੇ।ਹੁਣ ਪਤਾ ਨਹੀਂ ਕੋਰਟਾਂ ਵਿਚ ਕਦੋਂ ਨਿਬੇੜਾ ਹੋਵੇਗਾ।ਮੇਰੀ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਐਵੇਂ ਕਿਸੇ ਅਫਸਰ ਜਾਂ ਰਾਜਨੀਤਕ ਆਗੂ ਦੇ ਝਾਂਸੇ ਵਿਚ ਆ ਕੇ ਮਿਹਨਤ ਦੀ ਕਮਾਈ ਨਾ ਖਰਾਬ ਕਰ ਲੈਣਾ।ਤੁਹਾਡੀ ਮਿਹਨਤ ਨਾਲ ਕੀਤੀ ਕਮਾਈ ਤਾਂ ਉਥੇ ਠੱਗ ਹੀ ਲੈਣਗੇ ਅਤੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ।

Be the first to comment

Leave a Reply