ਹਰਜੀਤ ਸਿੰਘ ਸੱਜਨ ਦੀ ਵੀਡੀਉ ਪਾਉਂਣ ਵਾਲੇ ਨੇ ਮੰਗੀ ਮੁਆਫੀ: ਗਿਟਕਾਂ ਸਾਫ ਕਰਨ ਵਾਲੀ ਵੀਡੀਉ ਕਿਉਂ ਨਾ ਬਣਾਈ?

Minister of National Defence Minister Harjit Singh Sajjan responds to a question during question period in the House of Commons on Parliament Hill in Ottawa on Tuesday, Feb. 16, 2016. THE CANADIAN PRESS/Sean Kilpatrick

ਐਡੀ ਕਿਹੜੀ ਗੱਲ ਬੇਰ ਹੀ ਖਾਧਾ ਸੀ!

ਸਰੀ:ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਵਾਲੇ ਸਖਸ਼ ਪੰਮਾ ਚੌਹਾਨ ਨੇ ‘ਮੀਡੀਆ ਵੇਵਜ’ ਦੇ ਪਲੇਟਫਾਰਮ ਤੇ ਆ ਕੇ ਮਾਫੀ ਮੰਗੀ ਹੈ।ਚੌਹਾਨ ਨੇ ਆਪਣੀ ਹਰਕਤ ਤੇ ਸ਼ਰਮਿੰਦਗੀ ਪ੍ਰਗਟਾਉਂਦਿਆਂ ਕਿਹਾ ਕਿ ਉਸ ਵੱਲੋਂ ਕੀਤੀ ਗਲਤੀ ਨੂੰ ਬਿਨਾ ਕਿਸੇ ਪੜਤਾਲ ਤੇ ਤੱਥਾਂ ਦੇ ਮੀਡੀਆ ਵਿਚ ਪੇਸ਼ ਕੀਤੇ ਜਾਣ, ਰੇਡੀਓ ਤੇ ਟਾਕ ਸ਼ੋਅ ਕੀਤੇ ਜਾਣ, ਅਖਬਾਰਾਂ ‘ਚ ਲੇਖ ਲਿਖੇ ਜਾਣ ਤੇ ਉਸਨੂੰ ਭਾਰੀ ਅਫਸੋਸ ਹੈ।ਇਸ ਸਖਸ਼ ਨੇ ਇਹ ਵੀ ਕਿਹਾ ਕਿ ਜਦੋਂ ਹਰਜੀਤ ਸਿੰਘ ਸੱਜਣ ਉਸਦੀ ਮੀਟ ਸ਼ਾਪ ਦੇ ਬਾਹਰ ਪਾਰਕਿੰਗ ਲਾਟ ਵਿਚ ਆਪਣੀ ਗੱਡੀ ਵਿਚ ਬੈਠੇ ਸਨ ਉਸ ਵੇਲੇ ਦੁਕਾਨ ਬੰਦ ਸੀ ਅਤੇ ਉਸਨੇ ਅੰਦਰੋਂ ਹੀ ਇਹ ਵੀਡੀਓ ਬਣਾ ਲਈ ਅਤੇ ਬਾਹਰ ਆ ਕੇ ਗਲਤ ਸ਼ਬਦ ਵੀ ਇਸਤੇਮਾਲ ਕੀਤੇ।ਪਹਿਲੀ ਵਾਰ ਕਿਸੇ ਮੀਡੀਆ ਦੇ ਪਲੇਟਫਾਰਮ ਤੇ ਆ ਕੇ ਮਾਫੀ ਮੰਗ ਰਹੇ ਪੰਮਾ ਚੌਹਾਨ ਨੇ ਇਹ ਵੀ ਕਿਹਾ ਕਿ ਚੈਰੀ ਦੀਆਂ ਬਾਹਰ ਡਿੱਗੀਆਂ ਗਿਟਕਾਂ ਵੀ ਨਿਮਰਤਾ ਭਰਪੂਰ ਹਰਜੀਤ ਸਿੰਘ ਸੱਜਣ ਹੋਰਾਂ ਸਾਫ ਕਰ ਦਿੱਤੀਆਂ ਸਨ ਪਰ ਮੈਂ ਉਸਦੀ ਉਹ ਵੀਡੀਓ ਨਹੀਂ ਬਣਾਈ ਗਈ।ਇਸ ਦੌਰਾਨ ਓਕਨਾਗਾਨ ਵੈਲੀ ਦੀਆਂ ਸਾਰੀਆਂ ਭਾਈਚਾਰਕ ਸੰਸਥਾਵਾਂ ਨੇ ਰੱਖਿਆ ਮੰਤਰੀ ਦਾ ਸਨਮਾਨ ਵੀ ਕੀਤਾ।ਅਜਿਹੀ ਘਟਨਾ ਨੇ ਮੀਡੀਆ ਵਿਚ ਵਾਇਰਲ ਹੋਣ ਤੇ ਡੂੰਘਾ ਦੁੱਖ ਪ੍ਰਗਟਾਇਆ।

Be the first to comment

Leave a Reply