ਹਰਜੀਤ ਸਿੰਘ ਸੱਜਣ ਤੇ ਜਗਮੀਤ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ‘ਚ : ਕੈਪਟਨ

ਚੰਡੀਗੜ੍ਹ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਜਗਮੀਤ ਸਿੰਘ (ਕੈਨੇਡਾ ‘ਚ ਐੱਨ. ਡੀ. ਪੀ. ਆਗੂ) ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਨੇ ਹਰਜੀਤ ਸੱਜਣ ਤੇ ਜਗਮੀਤ ਸਿੰਘ ਦੋਹਾਂ ਨੂੰ ਪੰਜਾਬ ‘ਚ ਮਾਹੌਲ ਖਰਾਬ ਕਰਨ ਲਈ ਜ਼ਿੰਮੇਵਾਰ ਦੱਸਿਅ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਆਗੂ ਪੰਜਾਬ ‘ਚ ਮੁੜ ਅਸਥਿਰਤਾ ਪੈਦਾ ਕਰਨ ਲਈ ਆਵਾਜ਼ ਚੁੱਕ ਰਹੇ ਹਨ। ਉੁਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ‘ਚ ਬੈਠੀਆਂ ਤਾਕਤਾਂ ਪੰਜਾਬ ‘ਚ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ ਪਰ ਇਨ੍ਹਾਂ ਕੱਟੜਵਾਦੀ ਤਾਕਤਾਂ ਨੂੰ ਪੰਜਾਬ ‘ਚ ਸਿਰ ਨਹੀਂ ਚੁੱਕਣ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ‘ਚ ਇੱਕੋ ਢੰਗ ਨਾਲ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਹੋਏ ਹਨ। ਇਸ ਤੋਂ ਇਲਾਵਾ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ, ਡੇਰਾ ਸੱਚਾ ਸੌਦਾ ਦੇ ਦੋ ਪ੍ਰੇਮੀਆਂ ਅਤੇ ਲੁਧਿਆਣਾ ‘ਚ ਪਾਦਰੀ ਦਾ ਕਤਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਿਆਸੀ ਕਤਲਾਂ ‘ਚ ਸਮਾਨਤ ਹੈ ਅਤੇ ਪੁਲਸ ਅਜੇ ਤੱਕ ਕਿਸੇ ਠੋਸ ਨਤੀਜੇ ‘ਤੇ ਨਹੀਂ ਪੁੱਜੀ ਹੈ ਕਿ ਸਿਰਫ ਘੱਟ ਗਿਣਤੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਖੁਫੀਆ ਸੂਤਰ ਇਸ ਪਿੱਛੇ ਵਿਦੇਸ਼ ‘ਚ ਬੈਠੀਆਂ ਖਾਲਿਸਤਾਨੀ ਤਾਕਤਾਂ ਦਾ ਹੱਥ ਦੇਖ ਰਹੇ ਹਨ। ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਅਮਨ ਅਤੇ ਸ਼ਾਤੀ ਦੀ ਸਥਿਤੀ ਨੂੰ ਹਰ ਹਾਲਤ ‘ਚ ਕਾਇਮ ਰੱਖਿਆ ਜਾਵੇਗਾ।

Be the first to comment

Leave a Reply