ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਦੀ ਕਵਿਤਾ ਦੀ ਸਖਤ ਸ਼ਬਦਾਂ ਵਿਚ ਨਿੰਦਾ

ਐਬਟਸਫੋਰਡ: (ਕੁਲਦੀਪ ਸਿੰਘ ਸੇਖੋਂ)ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਗੁਰੁ ਸਾਹਿਬਾਨ ਤੇ ਵੱਖ ਵੱਖ ਧਰਮਾਂ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਹਨ।ਇਹਨਾਂ ਬਾਰੇ ਕਵਿਤਾ, ਲੇਖ, ਕਹਾਣੀਆਂ ਤੇ ਨਾਟਕਾਂ ਵਿਚ ਕੋਈ ਤਿੱਖੇ ਸ਼ਬਦਾਂ ਦੀ ਵਰਤੋਂ ਕਰਨੀ ਬਹੁਤ ਹੀ ਮਾੜੀ ਤੇ ਮੰਦਭਾਗਾ ਹੈ।ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ।ਪੱਤਰਕਾਰ, ਸਾਹਿਤਕਾਰ, ਨਾਵਲਕਾਰ, ਨਾਟਕਕਾਰ ਬਹੁਤ ਹੀ ਚੰਗੇ ਸ਼ਬਦਾਂ ਵਿਚ ਇਸ਼ਾਰੇ ਮਾਤਰ ਇਸ਼ਾਰਾ ਕਰ ਕੇ ਇਹ ਸਮਝਾ ਸਕਦੇ ਹਨ ਪਰ ਗੁਰੂ ਸਾਹਿਬ ਤੇ ਇਹਨਾਂ ਲੋਕਾਂ ਨੂੰ ਟਿੱਪਣੀ ਕਰਨ ਵੇਲੇ ਸੌ ਵਾਰ ਸੋਚਣਾ ਚਾਹੀਦਾ ਹੈ।ਸੁਰਜੀਤ ਗੱਗ ਨੂੰ ਇਸ ਗੱਲ ਦੀ ਸਜਾ ਮਿਲਣੀ ਚਾਹੀਦੀ ਹੈ।ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਇਹ ਹੋਰ ਸਿਆਸੀ ਮਸਲਿਆਂ ਵਿਚ ਆਮ ਹੀ ਗੱਲ ਤੇ ਅੱਗੇ ਫਿਰਦੇ ਰਹਿੰਦੇ ਹਨ।ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਸ ਗੱਲ ਲਈ ਮਿਲ ਬੈਠਣਾ ਜਰੂਰੀ ਹੈ।

Be the first to comment

Leave a Reply