ਸਰੀ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਸਮਾਗਮ:15 ਹੋਰ ਕੌਮਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀਸੀ – ਐਤਵਾਰ, 4 ਨਵੰਬਰ ਨੂੰ ਸਿੱਖਾਂ ਸਮੇਤ ਹੋਰ ਕੌਮਾਂ ਦੀਆਂ 15 ਸੰਸਥਾਵਾਂ ਦੇ ਨੁਮਾਂਇੰਦੇ ਇਕੱਠੇ ਹੋਏ।ਇਨਾ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਵਰ੍ਹੇਗੰਢ ਮੌਕੇ ਸਰ੍ਹੀ ਵਿਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਵਿਚ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮੇਂ ਪਿਟਸਬਰਗ ਚ ਮਾਰੇ ਗਏ ਯਹੂਦੀਆਂ ਨੂੰ ਵੀ ਸਰਧਾਂਜਲੀ ਦਿੱਤੀ ਗਈ।ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੇ ਪ੍ਰਾਰਥਨਾਵਾਂ ਕੀਤੀਆਂ। ਇਸ ਸਮੇਂ ਇਕੱਠੇ ਹੋਏ ਵੱਖ ਵੱਖ ਕੌਮਾਂ ਦੇ ਲੋਕ ਇਕ-ਦੂਜੇ ਨਾਲ ਗੱਲਾਂ ਕਰਦੇ ਸਨ, ਆਪਣੇ ਗੁੱਸੇ ਨੂੰ ਵੰਡਦੇ ਸਨ, ਆਪਣੀ ਕੌਮ ਵਿਚਲੇ ਡਰ ਨੂੰ ਉਹ ਕਿਵੇਂ ਪ੍ਰਗਟ ਕਰ ਰਹੇ ਸਨ ਇੱਕ ਦੂਸਰੇ ਨੇ ਮਹਿਸੂਸ ਕੀਤਾ।ਜਿਥੇ ਸਿੱਖਾਂ ਦੀ 1984 ਵਿੱੱਚ ਹੋਈ ਨਸਲਕੁਸ਼ੀ ਨੂੰ ਯਾਦ ਕੀਤਾ ਗਿਆ ਉਥੇ ਹੋਰਾਂ ਕਮਿਊਨਟੀਆਂ ਦੇ ਦੁਖ ਦਰਦਾਂ ਦੀ ਗੱਲ ਵੀ ਛੇੜੀ ਗਈ।
ਵਿਸ਼ਵ ਸਿਖ ਜਥੇਬੰਦੀ ਆਫ ਕੈਨੇਡਾ (ਡਬਲਯੂ ਐਸ ਓ) ਦੀ ਬੀ.ਸੀ. ਬੋਰਡ ਮੈਂਬਰ ਗੁਨੁਤਾਸ ਕੌਰ ਨੇ ਦੱਸਿਆ ਸਿੱਖਾਂ ਨੂੰ ਭਾਰਤ ਸਮੇਤ ਕੈਨੇਡਾ ਵਿੱਚ ਵੀ ਕਈ ਵਾਰੀ ਨਸਲਵਾਦ ਦਾ ਸ਼ਿਕਾਰ ਹੋਣਾ ਪਿਆ।ਉਨਾ ਪੁਲੀਸ ਵਿੱਚ ਦਸਤਾਰ ਪਹਿਨਣ ਜਾਂ ਪ੍ਰੀਤਮ ਸਿੰਘ ਜੌਹਲ ਨੂੰ ਲੀਜ਼ਨ ਵਿੱਚ ਦਾਖਲ ਨਾ ਹੋਣ ਦੇਣਾਂ ਆਦਿ ਘਟਨਾਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਭਾਈਚਾਰਿਆ ਨੂੰ ਇੱਕ ਦੂਜੇ ਦੇ ਦਰਦ ਨੂੰ ਸਮਝ ਕੇ ਵੰਡਾਉਂਣਾ ਚਾਹੀਦਾ ਹੈ।
ਇਸ ਸਮੇਂ ਸੁਖਵਿੰਦਰ ਕੌਰ ਨੇ ਕਿਹਾ, * ਲੋਕ ਅਸਹਿਮਤ ਹੋ ਸਕਦੇ ਹਨ, ਲੋਕ ਵੱਖੋ ਵੱਖਰੀਆਂ ਚੀਜਾਂ ਵਿੱਚ ਵਿਸ਼ਵਾਸ ਕਰ ਸਕਦੇ ਹਨ, ਲੋਕ ਵੱਖਰੇ ਵੱਖਰੇ ਤੌਰ ਤਰੀਕਿਆਂ ਨਾਲ ਰਹਿ ਸਕਦੇ ਹਨ। ਸਾਰਿਆ ਨੂੰ ਮਨੁੱਖੀ ਜੀਵਨ ਦਾ ਸਤਿਕਾਰ ਕਰਨਾ ਚਾਹੀਦਾ ਹੈ।ਵੱਖਰੇ ਵਿਸ਼ਵਾਸ਼, ਰੰਗ ਅਤੇ ਰਹਿਣ ਸਹਿਣ ਕਾਰਣ ਗੁਆਂਢੀ ਗੁਆਂਢੀਆਂ ਨੂੰ ਨਹੀਂ ਮਾਰ ਸਕਦੇ।ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦੀ ਇਜ਼ਾਜ਼ਤ ਨਹੀਂ ਹੋਣੀ ਚਾਹੀਦੀ। ਸ਼ਾਮਲ ਸੰਸ਼ਥਾਵਾ ਵਿੱਚ ਕਲੋਵਰਡੇਲ ਯੁਨਾਈਟਿਡ ਚਰਚ,ਕ੍ਰਾਸਰੋੳਦਜ ਯੂਨਾਈਟਿਡ ਚਰਚ,ਗਲੋਬਲ ਕੁੜੀ ਪਾਵਰ,ਇੰਡੀਅਨ ਰੈਜ਼ੀਡੈਂਸ਼ੀ ਸਕੂਲ ਸਰਵਾਈਵਰਜ਼ ਸੋਸਾਇਟੀ,ਜਸਟਿਸ,ਨਾਦ ਫਾਊਂਡੇਸ਼ਨ,ਨਾਰਥਵੁਡ ਯੂਨਾਈਟਿਡ ਚਰਚ,ਰੋਹਿੰਗਯ ਹਿਊਮਨ ਰਾਈਟਸ ਨੈਟਵਰਕ,ਸਿੱਖ ਰਿਸਰਚ ਇੰਸਟੀਚਿਊਟ,ਸੇਫਾਰਡਿਕ ਯਹੂਦੀ ਸਮਾਜ,ਸਰੀ ਬਹਾਏ ਕਮਿਊਨਿਟੀ,ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ,ਚਰਚ ਆਫ਼ ਯੀਸ ਕ੍ਰਾਈਸਟ ਐਂਡ ਲੈਟਰ-ਡੇ ਸੇਂਟਜ਼,ਵਰਲਡ ਸਿਖ ਜਥੇਬੰਦੀ ਆਫ ਕੈਨੇਡਾ ਆਦਿ ਸ਼ਾਮਲ ਸਨ।

Be the first to comment

Leave a Reply