ਸਰਵੋਤਮ ਰੀਐਲਟਰ ਵਜੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦਾ 3 ਐਵਾਰਡਾਂ ਨਾਲ ਸਨਮਾਨ

ਸਰੀ:ਭਾਈਚਾਰੇ ਦੀ ਜਾਣੀ ਪਹਿਚਾਣੀ ਸਖਸ਼ੀਅਤ ਤੇ ਤਜਰਬੇਕਾਰ ਰੀਐਲਟਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਰੀਅਲ ਅਸਟੇਟ ਖੇਤਰ ਵਿਚ ਪਹਿਲਾ ਸਥਾਨ ਹਾਸਲ ਕਰਨ ਲਈ 3 ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ।ਪਲੈਨਿਟ ਗਰੁੱਪ ਰੀਐਲਟੀ ਵੱਲੋਂ ਬੀਤੇ ਦਿਨੀਂ ਧਾਲੀਵਾਲ ਬੈਂਕੁਇਟ ਹਾਲ ਵਿਚ ਹੋਏ ਸ਼ਾਨਦਾਰ ਸਮਾਗਮ ਵਿਚ ਇਹ ਐਵਾਰਡ ਦਿੱਤੇ ਗਏ।ਮੈਨੇਜਿੰਗ ਬਰੋਕਰ ਕਿਨ ਬਲੈਕ ਨੇ ਦੱਸਿਆ ਕਿ ਡਾ. ਧਾਲੀਵਾਲ ਨੂੰ 2017 ਵਿਚ 100 ਦੇ ਕਰੀਬ ਪ੍ਰਾਪਰਟੀਜ ਵੇਚਣ ਖਰੀਦਣ ਲਈ ਕੰਪਨੀ ਦੇ ਸਰੀ ਤੇ ਐਬਟਸਫੋਰਡ ਸਥਿਤ ਦੋਹਾਂ ਆਫਿਸਾਂ ਵਿਚ ਪਹਿਲਾ ਅਵਾਰਡ ਦਿੱਤਾ ਗਿਆ ਹੈ।ਜਦਕਿ ਸਭ ਤੋਂ ਵੱਧ ਪ੍ਰਾਪਰਟੀਜ ਲਿਸਟ ਕਰਨ ਅਤੇ ਸਭ ਤੋਂ ਵੱਧ ਡਾਲਰ ਵਾਲਿਊਮ ਲਈ ਵੀ ਸਰਵੋਤਮ ਅਵਾਰਡ ਦਿੱਤਾ ਗਿਆ।ਸਲਾਨਾ ਗਾਲਾ ਸਮਾਗਮ ਵਿਚ ਪਲੈਨਿਟ ਗਰੁੱਪ ਰੀਐਲਟੀ ਦੇ ਸੰਸਥਾਪਕ ਜੈਸ ਅਤੇ ਮਨਜੀਤ ਹੇਅਰ ਅਤੇ ਬਲਜੀਤ ਸਿੰਘ ਕੋਛੜ ਵੱਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ੳੇੁਹਨਾਂ ਦੀ ਸੁਪਤਨੀ ਦਲਜੀਤ ਕੌਰ ਧਾਲੀਵਾਲ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ।ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਬੋਲਦਿਆਂ ਸਭਨਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।ਡਾ. ਗੁਰਵਿੰਦਰ ਸਿੰਘ ਧਾਲੀਵਾਲ ਨਾਲ 604-825-1550 ਤੇ ਸੰਪਰਕ ਕੀਤਾ ਜਾ ਸਕਦਾ ਹੈ।

Be the first to comment

Leave a Reply