ਸਰਕਾਰੀ ਕਾਲਜ ਲੁਧਿਆਣਾਂ ਦੇ ਵਿਦਿਆਰਥੀਆਂ ਦੀ ਸਾਲਾਨਾ ਮਿਲਣੀ 12 ਨਵੰਬਰ ਨੂੰ ਸਰੀ ‘ਚ

ਸਰੀ:-(ਭਗਤਾ ਭਾਈ ਕਾ) ਸਰਕਾਰੀ ਕਾਲਜ ਲੁਧਿਆਣਾ ਤੋਂ ਵਿਦਿਆ ਪ੍ਰਾਪਤ ਕਰਕੇ ਕੈਨੇਡਾ ਆਏ ਸਾਬਕਾ ਵਿਦਿਅਰਥੀਆਂ ਅਤੇ ਵਿਦਿਆਰਥਣਾਂ ਦੀ ਸਾਂਝੀ ਇਕੱਤਰਤਾ 12 ਨਵੰਬਰ ਦਿਨ ਐਤਵਾਰ ਨੂੰ ਏਥੋਂ ਦੇ ਬੰਬੇ ਬੈਂਕੁਇੰਟ ਵਿੱਚ ਸ਼ਾਮ 6 ਵਜੇ ਹੋਣ ਜਾ ਰਹੀ ਹੈ। ਇਸ ਉਪਰੰਤ ਇਸ ਇਕੱਤਰਤਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਸ ਕਾਲਜ ਵਿੱਚ ਪੜ੍ਹਾਕੇ ਆਏ ਪ੍ਰੋਫੈਸਰ ਸਹਿਬਾਨ ਨੂੰ ਇਸ ਇਕੱਤਰਤਾ ‘ਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਹੈ। ਇਸ ਲਈ ਸਰਕਾਰੀ ਕਾਲਜ ਨਾਲ ਸੰਬੰਧਤ ਸਭਨਾਂ ਨੂੰ ਇਸ ਮਿਲਣੀ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਸਮਾਗਮ ‘ਚ ਜਿੱਥੇ ਵਿਦਿਆਰਥੀ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ, ਓੱਥੇ ਮਨੋਰੰਜਨ ਅਤੇ ਰਾਤਰੀ ਖਾਣੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਰਣਧੀਰ ਢਿੱਲੋਂ ḔਦੇਵਤਵਾਲḔ 604-315-2525 ਜਾਂ ਮੋਹਨ ਗਿੱਲ ‘ਡੇਹਲੋਂ’ ਨਾਲ 604-908-0914 ਫ਼ੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Be the first to comment

Leave a Reply