ਸ਼੍ਰ ਜਗਮੀਤ ਸਿੰਘ ਕੈਨੇਡਾ ਨੂੰ ਐਨ ਡੀ ਪੀ ਪ੍ਰਧਾਨ ਬਣਨ ਤੇ ਝੱਬਰ ਨੇ ਮਿਲਕੇ ਦਿੱਤੀ ਵਧਾਈ

ਕੈਨੇਡਾ ਵਿੱਚ ਸਿੱਖਾਂ ਨੂੰ ਮਿਲ ਰਿਹੈ ਪੂਰਾ ਸਨਮਾਨ – ਝੱਬਰ’

ਪੰਜਾਬ ਦੇ ਪਿੰਡ ਠੀਕਰੀਵਾਲਾ ਦੇ ਜੰਮਪਲ ਸਾਬਤ – ਸੂਰਤ ਦਮਾਲਾਧਾਰੀ ਨੌਜਵਾਨ ਗੁਰਸਿੱਖ ਆਪਣੀ ਵੱਖਰੀ ਪਛਾਣ ਬਣਾੳੁਣ ਵਾਲੇ ਕੈਨੇਡਾ ਦੀ ਨੈਸ਼ਨਲ ਪਾਰਟੀ ਐਨ ਡੀ ਪੀ (ਨਿੳੂ ਡੈਮੋਕ੍ਰੇਟਿਕ ਪਾਰਟੀ) ਦੇ ਪਾਰਟੀ ਪ੍ਰਧਾਨ ਬਣਨ ਤੇ ਅਤੇ ਪ੍ਰਧਾਨ ਮੰਤਰੀ ਦੀ ਚੋਣ ਦੇ ਪਾਰਟੀ ਵੱਲੋਂ ੳੁਮੀਦਵਾਰ ਬਣਨ ਤੇ ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਵਿਧਾਇਕ ਦੇ ਤੌਰ ਤੇ ਬੈਠਣ ਵਾਲਾ, ਇੱਕ ਪ੍ਰਮੁੱਖ ਸੰਘੀ ਪਾਰਟੀ ਦੀ ਅਗਵਾਈ ਕਰਨ ਵਾਲਾ ਅਤੇ ਕੈਨੇਡਾ ਵਿੱਚ ਡਿਪਟੀ ਲੀਡਰ ਦੀ ਪਦਵੀ ਤੇ ਬੈਠਣ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਹੋਣ ਤੇ ਸ੍ਰ. ਜਗਮੀਤ ਸਿੰਘ ਨੂੰ ਸ਼੍ਰ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਵਧਾਈ ਦਿੱਤੀ । ੳੁਹਨਾਂ ਨਾਲ ਪੰਜਾਬ ਬਾਰੇ ਪੰਜਾਬ ਦੇ ਯੂਥ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥਕ ਕਾਰਜਾਂ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ । ਸ਼੍ਰ ਝੱਬਰ ਨੇ ਕਿਹਾ ਕਿ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜਦੋਂ ਦੇਸਾਂ ਵਿਦੇਸਾਂ ਵਿੱਚ ਸਿੱਖ ਨੌਜਵਾਨ ਆਪਣੀ ਪਹਿਚਾਨ ਬਰਕਰਾਰ ਰੱਖਦੇ ਹਨ , ਬਾਣੀ ਬਾਣੇ ਦੇ ਧਾਰਨੀ ਬਣਕੇ ਸੱਚ ਨਾਲ ਜੁੜ ਕੇ ਸਮਾਜ ਦੇ ਭਲੇ ਦੇ ਕਾਰਜ ਕਰਦੇ ਹਨ । ਸਮਾਜ ਦੇ ਵਿੱਚ ਬੜੇ ਵੱਡੇ ਰੁਤਬੇ ਹਾਸਲ ਕਰਦੇ ਹਨ । ਚਾਹੇ ੳੁਹ ਰਾਜਨੀਤਿਕ ਹੋਣ ਚਾਹੇ ਸਮਾਜਿਕ ਹੋਣ । ਸ਼੍ਰ ਜਗਮੀਤ ਸਿੰਘ ਨੂੰ ਕੇਨੇਡਾ ਵਾਸੀਆਂ ਨੇ ਨੇਸ਼ਨਲ ਪਾਰਟੀ ਦੀ ਕਮਾਨ ਦੇ ਕੇ ਅਤੇ ਸਭ ਤੋਂ ਵੱਧ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਦੀ ਚੋਣ ੳੁਮੀਦਵਾਰ ਬਣਾ ਕੇ ੳੁਹਨਾਂ ਦੇ ਸਿੱਖੀ ਸਰੂਪ ਨੂੰ ਮਾਣ ਦਿੱਤਾ , ਅੰਗੇਰਜ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸੇ ਹੋੲੇ ਸਰੂਪ ਨੂੰ ਆਪਣਾ ਫਰਜ ਸਮਝ ਕੇ ਮਾਣ ਬਖਸਿਆ , ਜਿਸ ਤਰਾਂ ਗੁਰੂ ਸਾਹਿਬ ਨੇ ਚੜਦੀ ਕਲਾ ਨਾਲ ਖਾਲਸਾ ਸਾਜਿਆ ਸੀ ਕਿ ਗੁਰੂ ਦਾ ਖਾਲਸਾ ਸਭ ਦੀ ਰੱਖਿਆ ਕਰਕੇ ਵੱਖਰੀ ਪਛਾਣ ਬਣਾਏਗਾ । ਕੈਨੇਡਾ ਵਾਸੀਆਂ ਨੇ ਸਿੱਖੀ ਸਰੂਪ ਅਤੇ ਸਿੱਖ ਦੇ ਕਿਰਦਾਰ ਤੇ ਮੋਹਰ ਲਾਈ ਹੈ । ਸ਼ ਜਗਮੀਤ ਸਿੰਘ ਨੇ ਦੱਸਿਆ ਕਿ ਮੇਰੀ ਦਿਲੀ ਤਮੰਨਾ ਹੈ ਕਿ ਮੈਂ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸਨ ਕਰਾਂ ,ਮੇਰੀ ਵੀ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਿਓ ਕਿ ਮੈਂ ਸੱਚੇ ਦਿਲੋਂ ਸਮਾਜ ਦੀ ਸੇਵਾ ਕਰ ਸਕਾਂ, ਗੁਰੂ ਸਾਹਿਬ ਵੱਲੋਂ ਦੱਸੇ ਮਾਰਗ ਤੇ ਚੱਲ ਕੇ ਆਪਣਾ ਫਰਜ ਪੂਰਾ ਕਰ ਸਕਾਂ ,ਗੁਰੂ ਸਾਹਿਬ ਆਪ ਹੀ ਨਿਮਾਣੇ ਨੂੰ ਮਾਣ ਬਖਸਿਸ਼ ਕਰਣ । ਮੈਨੂੰ ਵੀ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਹੋਣ ।ੳੁਹਨਾਂ ਇਹ ਵੀ ਦੱਸਿਆ ਕਿ ਜਦੋਂ ਮੈਂ ਰਾਜਨੀਤਿਕ ਪਾਰਟੀ ਚ ਆਇਆ ਤਾਂ ਸਲਾਹ ਦੇਣ ਵਾਲਿਆਂ ਨੇ ਸਲਾਹ ਦਿੱਤੀ ਕਿ ਜਗਮੀਤ ਸਿੰਘ ਤੁਸੀਂ ਆਪਣੀ ਦਸਤਾਰ ਬਦਲ ਕੇ ਤਿੱਖੀ ਦਸਤਾਰ ਬਣਾ ਲਵੋ ਅਤੇ ਦਾੜੀ ਨੂੰ ਬੰਨਣਾ ਸੁਰੂ ਕਰ ਦੇਵੋ , ਪਰ ਮੇਰੀ ਹਮੇਸਾਂ ਇਹੋ ਹੀ ਸੋਚ ਰਹੀ ਹੈ ਕਿ ਗੁਰੂ ਸਾਹਿਬ ਨਾਲ ਜੁੜ ਕੇ ਹੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ ,ਮੈ ਹਮੇਸਾਂ ਆਪਣੇ ੲਿਰਾਦੇ ਤੇ ਦ੍ਰਿੜ ਰਿਹਾ । ਹਮੇਸਾਂ ਗੁਰੂ ਸਾਹਿਬ ਦੇ ਅਸੀਰਵਾਦ ਸਕਦਾ ਚੜਦੀ ਕਲਾ ਚ ਰਿਹਾ । ਮੈ ਆਪਣੇ ਵੱਲੋਂ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਹਮੇਸਾ ਆਪਣੇ ਵਜੂਦ ਨਾਲ ਜੁੜੇ ਰਹੋ , ਆਪਣੀ ਕੌਮ ਨਾਲ ਜੁੜੇ ਰਹੋ ,ਦਸਮੇਸ਼ ਪਿਤਾ ਵੱਲੋਂ ਬਖਸੀ ਸਰਦਾਰੀ ਕਾੲਿਮ ਰੱਖੋ ,ਜਿਸ ਨਾਲ ਤੁਸੀਂ ਦੁਨੀਆਂ ਦੀ ਕਿਸੇ ਵੀ ਬੁਲੰਦੀ ਨੂੰ ਹਾਸਲ ਕਰ ਸਕਦੇ ਹੋ । ਇਸ ਮੌਕੇ ਹਾਜਰ ਸਨ ਸ੍ਰ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਾਜ ਸਿੰਘ ,ਗੁਰਜੀਤ ਸਿੰਘ ਮੋੜ , ਮਹਾਂਬੀਰ ਸਿੰਘ ਤੁੰਗ ਹਾਜਰ ਸਨ ।

Be the first to comment

Leave a Reply