ਸ਼੍ਰੋਮਣੀ ਕਮੇਟੀ ਮੈਂਬਰ ਝੱਬਰ ਨੇ ਕੈਨੇਡਾ ਦੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਤ

ਕੈਨੇਡਾ ਦੇ ਰੱਖਿਆ ਮੰਤਰੀ ੲਿੱਕ ਸਿੱਖ ਹੋਣ ਤੇ ਸਿੱਖਾਂ ਲੲੀ ਮਾਣ ਵਾਲੀ ਗੱਲ -ਝੱਬਰ

ਸ਼੍ਰੋਮਣੀ ਕਮੇਟੀ ਦੇ ਚੜਦੀ ਕਲਾ ਵਾਲੇ ਨੌਜਵਾਨ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਕੈਨੇਡਾ ਦੀ ਫੇਰੀ ਦੌਰਾਨ ਸਿੱਖਾਂ ਦਾ ਮਾਣ ਵਧਾੳੁਣ ਵਾਲੇ ਕੈਨੇਡਾ ਦੇ ਰੱਖਿਆ ਮੰਤਰੀ ਸ੍ਰ. ਹਰਜੀਤ ਸਿੰਘ ਸੱਜਣ ਨੂੰ ਮਿਲੇ , ੲਿਸ ਮੌਕੇ ਕੈਨੇਡਾ ਦੇ ਰੱਖਿਆ ਮੰਤਰੀ ਨਾਲ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਕਾਰਜਾਂ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ । ਸ੍ਰ ਹਰਜੀਤ ਸਿੰਘ ਸੱਜਣ ਨੇ ਆਪਣੀ ਪੰਜਾਬ ਫੇਰੀ ਦਾ ਜਿਕਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਕੀਤੇ ਸਵਾਗਤ ਲੲੀ ਜਿੱਥੇ ਧੰਨਵਾਦ ਕੀਤਾ ੳੁੱਥੇ ਨਾਲ ਹੀ ੲਿਹ ਵੀ ਕਿਹਾ ਜਿਸ ਤਰਾਂ ਸ਼੍ਰੋਮਣੀ ਕਮੇਟੀ ਦੇ ਨੌਜਵਾਨ ਮੈਂਬਰ ਝੱਬਰ ਆਪਣੀ ਲਗਨ ਤੇ ਜੋਸ ਨਾਲ ਪ੍ਰਚਾਰ ਕਰ ਰਹੇ ਨੇ ,ੲਿਹਨਾਂ ਦਾ ੲਿਹ ੳੁਪਰਾਲਾ ਵੀ ਬਹੁਤ ਸਲਾਘਾਯੋਗ ਹੈ ਨਾਲ ਹੀ ੳੁਹਨਾਂ ਨੇ ਕਿਹਾ ਮੈਨੂੰ ਬੜਾ ਮਾਣ ਮਹਿਸੂਸ ਹੁੰਡਾ ਹੈ ਕਿ ਸਾਡੇ ਗੁਰੂਆਂ ਵੱਲੋਂ ਬਖਸੇ ਪਹਿਰਾਵੇ ਚ ਰਹਿ ਕੇ ਵਿਦੇਸ ਵਿੱਚ ਸੇਵਾ ਕਰ ਰਿਹਾ ਹਾਂ ਤੇ ਮੇਰਾ ਮਕਸਦ ਹੈ ਸਾਡੇ ਗੁਰੂ ਸਹਿਬਾਨ ਵੱਲੋਂ ਦਿੱਤੇ ੳੁਪਦੇਸ ਅਨੁਸਾਰ ਸਰਬੱਤ ਦੇ ਭਲੇ ਦੇ ਕਾਰਜ ਕਰਨੇ । ਸ੍ਰ ਝੱਬਰ ਨੇ ਰੱਖਿਆ ਮੰਤਰੀ ਨੂੰ ਮਿਲਕੇ ਬਹੁਤ ਖੁਸੀ ਜਾਹਰ ਕਰਦਿਆਂ ਕਿਹਾ ਕਿ ਸਿੱਖਾਂ ਲੲੀ ਬਹੁਤ ਮਾਣ ਵਾਲੀ ਗੱਲ ਹੈ ਕਿ ਸਿੱਖ ਪਰਦੇਸਾਂ ਵਿੱਚ ਵੀ ਗੁਰੂ ਘਰ ਨਾਲ ਜੁੜਕੇ ਬੁਲੰਦੀਆਂ ਸੂਹ ਰਹੇ ਹੈ । ਪੰਜਾਬੀ ਵੀ ਮਾਣ ਨਾਲ ਕਹਿ ਸਕਦੇ ਆ ਕਿ ਅਸੀਂ ਪਰਦੇਸਾਂ ਦੀ ਧਰਤੀ ਤੇ ਵੀ ਰਾਜ ਕਰ ਰਹੇ ਹਾਂ ।ਸਿੱਖ ਜਿੱਥੇ ਵੀ ਰਹਿਣ ਆਪਣੀ ਵੱਖਰੀ ਪਛਾਣ ਨਾਲ ਆਪਣਾ ਰੇਤਬਾ ਬਰਕਰਾਰ ਰੱਖਦੇ ਹਨ , ਨਾਲ ਝੱਬਰ ਨੇ ਆਪਣੇ ਹਲਕੇ ਚੱਲ ਰਹੇ ਗੁਰਮਤਿ ਪ੍ਰਚਾਰ ਦੀਆਂ ਵਹੀਰਾਂ ਬਾਰੇ ਵੀ ਦੱਸਿਆ ।ਇਸ ਮੌਕੇ ਹਾਜ਼ਰ ਸਨ ਡਾ ਭਰਪੂਰ ਸਿੰਘ ,ਡਾ ਪ੍ਰਮਿੰਦਰ ਸਿੰਘ ਮਾਂਗਟ , ਗੁਰਜੀਤ ਸਿੰਘ ਮੌੜ , ਮਹਾਬੀਰ ਸਿੰਘ ਤੁੰਗ ,ਡਾ ਅਵਤਾਰ ਸਿੰਘ ਉਭੀ ।

Be the first to comment

Leave a Reply