ਵਿਆਹ ਦੇ ਅਧਾਰ ਤੇ ਪੀ ਆਰ ਲੈਣ ਦੇ ਨਿਯਮਾਂ ਵਿੱਚ ਤਬਦੀਲੀ ਨਾਲ ਇੱਕ ਵਾਰ ਫਿਰ ਵੱਧ ਸਕਦੇ ਹਨ ਫਰਾਡ

ਕੈਲਗਰੀ : 2012 ਵਿਚ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਵਿਚ ਪੱਕੇ ਨਿਵਾਸੀ ਦਾ ਦਰਜਾ ਹਾਸਲ ਕਰਨ ਦਾ ਚਾਹਵਾਨ ਲੋਕਾਂ ਵੱਲੋਂ ਫਰਜ਼ੀ ਵਿਆਹਾਂ ‘ਤੇ ਨੱਥ ਪਾਉਣ ਲਈ ਸ਼ਰਤੀਆ ਵੀਜ਼ੇ ਪੇਸ਼ ਕੀਤੇ ਸਨ। ਉਹ ਲੋਕ ਜੋ ਦੋ ਸਾਲ ਤੋਂ ਘੱਟ ਸਮੇਂ ਲਈ ਆਪਸੀ ਸਬੰਧ ਵਿਚ ਹਨ ਅਤੇ ਜਿਨ੍ਹਾਂ ਦੇ ਕੋਈ ਜੈਵਿਕ ਬੱਚੇ ਨਹੀਂ ਹਨ, ਉਨ੍ਹਾਂ ਨੂੰ ਪੱਕੇ ਨਿਵਾਸੀ ਦੇ ਦਰਜੇ ਦੇ ਪਾਤਰ ਹੋਣ ਲਈ ਦੋ ਸਾਲਾਂ ਦੀ ਉਡੀਕ ਜ਼ਰੂਰ ਕਰਨੀ ਪੈਂਦੀ ਹੈ। ਓਟਾਵਾ ਦੀ ਇੰਮੀਗ੍ਰੇਸ਼ਨ ਵਕੀਲ ਜੂਲੀ ਟੌਬ ਨੇ ਦੱਸਿਆ ਕਿ ਦੋ ਸਾਲ ਦੀ ਸ਼ਰਤੀਆ ਰਿਹਾਇਸ਼ ਦੇ ਨਤੀਜੇ ਵਜੋਂ ਸੁਵਿਧਾ ਲਈ ਵਿਆਹ ਕਰਵਾਉਣ ਦੀ ਗਿਣਤੀ ਵਿਚ ਨਾਟਕੀ ਢੰਗ ਨਾਲ ਕਮੀ ਆਈ। ਪਰ ਇਹ ਕਮੀ ਲੰਬਾ ਸਮਾਂ ਨਹੀਂ ਰਹੀ। ਲਿਬਰਲ ਪਾਰਟੀ ਇਸ ਵਾਅਦੇ ‘ਤੇ ਚੁਣੀ ਗਈ ਕਿ ਉਹ ਕੰਜ਼ਰਵੇਟਿਵਾਂ ਦੇ ਕਾਨੂੰਨ ਨੂੰ ਮਨਸੂਖ ਕਰ ਦੇਣਗੇ। ਇਸ ਨਾਲ ਫਰਜ਼ੀ ਵਿਆਹਾਂ ਦੀ ਭਰਮਾਰ ਮੁੜ ਸ਼ੁਰੂ ਹੋ ਗਈ। ਇੰਮੀਗ੍ਰੇਸ਼ਨ ਮੰਤਰੀ ਜੌਨ ਮੈਕਲਮ ਦੇ ਸੀਨੀਅਰ ਸਲਾਹਕਾਰ ਫੈਲਿਕਸ ਕੌਰੀਵਿਊ ਨੇ ਦੱਸਿਆ ਕਿ ਲਿਬਰਲ ਪਾਰਟੀ ਸਪਾਂਸਰ ਕੀਤੇ ਜੀਵਨ ਸਾਥੀਆਂ ਦੇ ਫਰਜ਼ੀਪੁਣੇ ਵਰਗੀਆਂ ਸਮੱਸਿਆਵਾਂ ਦੀ ਪਛਾਣ ਕਰਨ ਤੋਂ ਬਾਅਦ ਹੁਣ ਇਨ੍ਹਾਂ ਨੂੰ ਨਜਿੱਠਣ ਲਈ ਤਬਦੀਲੀਆਂ ਦੀ ਪ੍ਰਸਤਾਵਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ।

Be the first to comment

Leave a Reply