ਲੂਨੀ ਦੀ ਹਾਲਤ ਵਿੱਚ ਆਇਆ ਸੁਧਾਰ

ਟੋਰਾਂਟੋ – ਆਵਾਜ਼ ਬਿੳਰੋ – ਦੋ ਸਾਲਾਂ ਵਿੱਚ ਪਹਿਲੀ ਵਾਰੀ ਲੂਨੀ ਆਪਣੇ ਸੱਭ ਤੋਂ ਉੱਚੇ ਪੱਧਰ ਉੱਤੇ ਬੰਦ ਹੋਇਆ।ਬੈਂਕ ਆਫ ਕੈਨੇਡਾ ਵੱਲੋਂ ਰਾਤੋ ਰਾਤ ਆਪਣੀਆਂ ਵਿਆਜ਼ ਦਰਾਂ ਵਿੱਚ ਇੱਕ ਫੀ ਸਦੀ ਦਾ ਵਾਧਾ ਕਰਨ ਦੇ ਐਲਾਨ ਤੋਂ ਬਾਅਦ ਕੈਨੇਡੀਅਨ ਡਾਲਰ ਨੇ ਵੀ ਪੁਲਾਂਘ ਪੁੱਟ ਲਈ। ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 81.54 ਸੈਂਟ ਤੱਕ ਅੱਪੜ ਗਿਆ। 26 ਜੂਨ, 2015 ਤੋਂ ਲੈ ਕੇ ਹੁਣ ਤੱਕ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਲੂਨੀ 81 ਸੈਂਟ ਤੋਂ ਉੱਪਰ ਟੱਪਿਆ ਹੋਵੇ। ਵਿਸ਼ਲੇਸ਼ਕ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ਼ ਦਰਾਂ ਵਿੱਚ ਵਾਧੇ ਦੀ ਉਮੀਦ ਕਰ ਰਹੇ ਸਨ ਪਰ ਬਹੁਤਿਆਂ ਦੀ ਆਸ ਨਾਲੋਂ ਉਲਟ ਇਹ ਵਾਧਾ ਬੁੱਧਵਾਰ ਨੂੰ ਹੀ ਐਲਾਨ ਦਿੱਤਾ ਗਿਆ। ਹੋਲੀਸਵੈਲਥ ਵਿਖੇ ਸੀਨੀਅਰ ਇਨਵੈਸਟਮੈਂਟ ਐਡਵਾਈਜ਼ਰ ਐਲਨ ਸਮਾਲ ਨੇ ਆਖਿਆ ਕਿ ਮਜ਼ਬੂਤ ਲੂਨੀ ਕਈ ਕੰਪਨੀਆਂ ਲਈ ਨਕਾਰਾਤਮਕ ਰਹਿੰਦਾ ਹੈ। ਇਸ ਦਾ ਸਾਫ ਨਜ਼ਾਰਾ ਅੱਜ ਟੀਐਸਐਕਸ ਉੱਤੇ ਵੇਖਣ ਨੂੰ ਵੀ ਮਿਲਿਆ।ਉਨ੍ਹਾਂ ਆਖਿਆ ਕਿ ਸਾਡਾ ਦੇਸ਼ ਐਕਸਪੋਰਟਰ ਹੈ। ਅਸੀਂ 75 ਫੀ ਸਦੀ ਤੋਂ ਵੀ ਵੱਧ ਚੀਜ਼ਾਂ ਮੁੱਖ ਤੌਰ ਉੱਤੇ ਅਮਰੀਕਾ ਨੂੰ ਐਕਸਪੋਰਟ ਕਰਦੇ ਹਾਂ। ਇਸ ਲਈ ਕੈਨੇਡੀਅਨ ਡਾਲਰ ਵਿੱਚ ਆਉਣ ਵਾਲੀ ਮਜ਼ਬੂਤੀ ਨਾਲ ਸਾਡੀਆਂ ਕੰਪਨੀਆਂ ਤਾਲਮੇਲ ਨਹੀਂ ਬਿਠਾ ਪਾਉਂਦੀਆਂ।

Be the first to comment

Leave a Reply