ਮੈਂਬਰ ਪਾਰਲੀਮੈਂਟ ਜਤੀ ਸਿੱਧੂ ਨੂੰ ਗਹਿਰਾ ਸਦਮਾ-ਭਾਣਜੇ ਦਾ ਦਿਹਾਂਤ

13 ਜਨਵਰੀ ਨੂੰ ਹੋਵੇਗਾ ਸਸਕਾਰ ਅਤੇ ਅੰਤਿਮ ਅਰਦਾਸ
ਵੈਨਕੂਵਰ -(ਬਰਾੜ-ਭਗਤਾ ਭਾਈ ਕਾ)
ਕੈਨੇਡਾ ਦੇ ਮਿਸ਼ਨ-ਮਾਸਕੀ-ਫਰੇਜ਼ਰ ਕੈਨੀਅਨ ਪਾਰਲੀਮਾਨੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਜਤਿੰਦਰ ਮੋਹਨਜੀਤ ਸਿੰਘ (ਜਤੀ ਸਿੱਧੂ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਸਰੀ ਨਿਵਾਸੀ ਉਨ੍ਹਾਂ ਦਾ ਭਾਣਜਾ ਰੂਬੀ ਗਿੱਲ (ਮੋਗਾ) ਰਿਚਮੰਡ ਪਲਾਈਵੁੱਡ ਨਾਂਅ ਦੀ ਫ਼ੈਕਟਰੀ ਵਿੱਚ ਕੰਮ ਦੌਰਾਨ ਮਸ਼ੀਨੀ ਦੁਰਘਟਨਾ ਹੋਣ ਕਾਰਨ 53 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹ 35 ਸਾਲ ਤੋਂ ਕੈਨੇਡਾ ‘ਚ ਰਹਿ ਰਿਹਾ ਸੀ ਅਤੇ ਲਗਾਤਾਰ ਇੱਕੋ ਫੈਕਟਰੀ ‘ਚ ਹੀ ਕੰਮ ਕਰਦਾ ਆ ਰਿਹਾ ਸੀ। ਉਹ ਆਪਣੇ ਪਿੱਛੇ ਬਿਰਧ ਮਾਤਾ, ਪਤਨੀ ਅਤੇ ਇੱਕ ਲੜਕਾ ਛੱਡ ਗਏ ਹਨ। ਉਨ੍ਹਾਂ ਦੇ ਪੰਜ ਭੌਤਿਕ ਸਰੀਰ ਦਾ ਸਸਕਾਰ ਐਬਟਸਫੋਰਡ ਵਿਖੇ 2061 ਰਿਵਰ ਸਾਈਡ ਰੋਡ ‘ਤੇ ਸਥਿੱਤ ਫਰੇਜ਼ਰ ਰਿਵਰ ਫਿਊਨਰਲ ਹੋਮ ਵਿਖੇ 13 ਜਨਵਰੀ 2018 ਦਿਨ ਸ਼ਨੀਵਾਰ ਨੂੰ 12.30 ਵਜੇ ਕੀਤਾ ਜਾਵੇਗਾ। ਉਪਰੰਤ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਦੀਆਂ ਰਸਮਾਂ ਬਾਅਦ ਦੁਪਹਿਰ 2 ਵਜੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ ਵਿਖੇ ਸੰਪੂਰਨ ਕੀਤੀਆਂ ਜਾਣਗੀਆਂ। ਜਤੀ ਸਿੱਧੂ ਨਾਲ ਦੁੱਖ ਸਾਂਝਾ ਕਰਨ ਲਈ 604-504-1825 ਜਾਂ ਫਿਰ 604-814-5712 ਫ਼ੋਨ ਨੰਬਰ ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ।

Be the first to comment

Leave a Reply