ਮਿਸ਼ਨਰੀ ਗੀਤਕਾਰ ਤੇ ਲੇਖਕ ਵਿਜੈ ਗੁਣਾਚੌਰ ਵਤਨ ਨੂੰ ਰਵਾਨਾ-ਵੈਨਕੂਵਰ ਏਅਰਪੋਰਟ ਤੇ ਦਿੱਤੀ ਵੱਖ ਵੱਖ ਸ਼ਖਸ਼ੀਅਤਾਂ ਨੇ ਵਿਦਾਇਗੀ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਮਿਸ਼ਨਰੀ ਗੀਤਕਾਰ ਤੇ ਲੇਖਕ ਵਿਜੈ ਗੁਣਾਚੌਰ ਆਪਣੀ ਕੈਨੇਡਾ ਦੀ ਲਗਭਗ 3 ਮਹੀਨੇ ਦੀ ਫੇਰੀ ਦੌਰਾਨ ਅੱਜ ਵਾਪਸ ਵਤਨ ਪੰਜਾਬ ਵੱਲ ਨੂੰ ਰਵਾਨਾ ਹੋ ਗਏ। ਗੱਲਬਾਤ ਦੌਰਾਨ ਵਿਜੈ ਗੁਣਾਚੌਰ ਨੇ ਦੱਸਿਆ ਕਿ ਉਹ ਇੱਥੇ ਮਰਹੂਮ ਸਾਬਕਾ ਐਮ.ਪੀ. ਹਰਭਜਨ ਸਿੰਘ ਲਾਖਾ ਜੀ ਦੀ ਸਲਾਨਾ ਬਰਸੀ ‘ਤੇ ਪੁੱਜੇ ਸਨ। ਇਸਤੋਂ ਇਲਾਵਾ ਜਿੱਥੇ ਉਨ੍ਹਾਂ ਨੇ ਇੱਥੋਂ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਐਮ.ਪੀ.ਸੁੱਖ ਧਾਲੀਵਾਲ, ਸਹਿਬ ਧਾਰੀਵਾਲ ਸਿਟੀ ਕੌਂਸਲਰ ਆਫ ਬਰਨਵੀ, ਲਿਬਰਲ ਪਾਰਟ ਦੇ ਪ੍ਰਧਾਨ ਐਂਨਡਰੀਓ ਵਿਕਲਸਨ, ਗੁਰਿੰਦਰ ਪਰਹਾਰ ਬਿਲਰਲ ਪਾਰਟੀ ਆਦਿ ਸਖ਼ਸੀਅਤਾਂ ਨੇ ਵਿਸ਼ੇਸ਼ ਮੁਲਾਕਾਤ ਕੀਤੀ ਉਥੇ ਕੈਨੇਡਾ ਵੱਖ ਵੱਖ ਸ਼ਹਿਰਾਂ ਦੀ ਵੀ ਸੈਰ ਕੀਤੀ। ਇਸ ਮੌਕੇ ਉਘੇ ਸਮਾਜ ਸੇਵਕ ਤੇ ਸਾਬਕਾ ਐਮ.ਪੀ. ਹਰਭਜਨ ਲਾਖਾ ਦੇ ਸਪੁੱਤਰ ਪਰਮਜੀਤ ਲਾਖਾ ਨੇ ਦੱਸਿਆ ਕਿ ਵਿਜੈ ਗੁਣਾਚੌਰ ਬਹੁਤ ਹੀ ਨੇਕ ਸੁਭਾਅ ਤੇ ਮਿਲਣਸਾਰ ਵਿਅਕਤੀ ਹਨ ਤੇ ਉਨ੍ਹਾਂ ਨਾਲ ਬਿਤਾਏ ਪਲ ਹਮੇਸ਼ਾ ਦਿਲ ਦੇ ਚਿਤ ਚੇਤਿਆਂ ‘ਚ ਸੰਭਾਲ ਕੇ ਰੱਖਾਂਗੇ। ਇਸ ਮੌਕੇ ਵੈਨਕੂਵਰ ਏਅਰਪੋਰਟ ‘ਤੇ ਵਿਦਾਇਗੀ ਦੇਣ ਸਮੇਂ ਪਾਵਰ ਕੂਲ ਕੰਪਨੀ ਦੇ ਕਰਤਾ ਧਰਤਾ ਪਰਮਜੀਤ ਲਾਖਾ, ਸੀ.ਈ.ਓ. ਕਮਲਜੀਤ ਲਾਖਾ, ਡਾਇਰੈਕਟਰ ਰਛਪਾਲ ਲਾਖਾ, ਪਰਮਜੀਤ ਸਰੋਆ ਬਾਹੜੋਵਾਲ, ਜੀਤੀ ਲਧਾਣਾ ਉੱਚਾ, ਪ੍ਰਿੰਸੀਪਲ ਮਾਲੂਕ ਚੰਦ, ਬਲਵੀਰ ਸਿੰਘ ਬੈਂਸ, ਹਰਨੇਕ ਵਿਰਦੀ, ਐਸਰੋ ਤੋਂ ਰੂਪ ਲਾਲ ਗੱਡੂ, ਰਤਨਪਾਲ, ਰਛਪਾਲ ਭਾਰਦਵਾਜ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ।

Be the first to comment

Leave a Reply