ਬੀ ਸੀ ਵਿਚ ਵਸਦੀ ਸਿੱਖ ਕੌਮ ਵੱਲੋਂ ਮੈਕਮਰੀ( ਅਲਬਰਟਾ) ਨਿਵਾਸੀਆਂ ਦੀ ਮੱਦਦ

ਵੈਨਕੂਵਰ:ਅਲਬਰਟਾ ਦੇ ਸ਼ਹਿਰ ਫੋਰਟ ਮੈਕਮਰੀ ਵਿਚ ਅੱਗ ਨਾਲ ਜੋ ਘਰਾਂ ਦਾ ਨੁਕਸਾਨ ਹੋਇਆ, ਹਜਾਰਾਂ ਲੋਕ ਬੇਘਰ ਹੋ ਗਏ।ਬੀ ਸੀ ਵਿਚ ਵਸਦੀ ਸਿੱਖ ਕੌਮ ਨੇ 3 ਟਰੱਕ ਭਰ ਕੇ ਭੋਜਨ ਤੇ ਹੋਰ ਜਰੂਰੀ ਵਸਤਾਂ 9 ਮਈ ਨੂੰ ਅਲਬਰਟਾ ਲਈ ਰਵਾਨਾ ਕੀਤੇ।ਹੁਣ 14 ਮਈ ਨੂੰ ਸਰੀ ਤਮੰਨਾਵਿਸ ਸਕੂਲ ਵਿਚ ਫਿਰ ਜਰੂਰਤਮੰਦ ਵਸਤਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।

ਵਾਲੰਟੀਅਰ ਅਵਤਾਰ ਸਿੰਘ ਗਿੱਲ ਨੇ ਕਿਹਾ ਭਾਵੇਂ ਥੋੜ੍ਹੇ ਸਮੇਂ ਦਾ ਨੋਟਿਸ ਸੀ ਪਰ ਸਿੱਖ ਕੌਮ ਨੇ ਭਰਵਾਂ ਸਹਿਯੋਗ ਦਿੱਤਾ।ਵੈਨਕੂਵਰ ਲੋਅਰ ਮੇਨਲੇੈਂਡ ਦੀਆਂ ਸਮੂਹ ਸੁਸਾਇਟੀਆਂ ਨੇ ਭਰਵਾਂ ਸਹਿਯੋਗ ਦਿੱਤਾ।ੳੇੁਹਨਾਂ ਕਿਹਾ ਸਿੱਖੀ ਦਾ ਮੁੱਢਲਾ ਅਸੂਲ ਹੈ ਲੋੜਵੰਦ ਦੀ ਮੱਦਦ ਕਰਨਾ।

ਉਹਨਾਂ ਨੇ ਫਰੂਟੀਕੈਨਾ ਦੇ ਟੋਨੀ ਸਿੰਘ ਦਾ ਵੀ ਧੰਨਵਾਦ ਕੀਤਾ ਜਿਹਨਾਂ ਵਸਤਾਂ ਪੈਕ ਕਰਨ ਲਈ ਆਪਣਾ ਵੇਅਰ ਹਾਊਸ ਦਿੱਤਾ।ਜਿਹਨਾਂ ਕੰਪਨੀਆਂ ਨੇ ਟਰੱਕ ਭੇਜੇ ਉਹਨਾਂ ਦਾ ਧੰਨਵਾਦ ਕੀਤਾ।ਡਾ. ਪ੍ਰਗਟ ਸਿੰਘ ਭੁਰਜੀ ਨੇ ਸਭ ਦਾ ਧੰਨਵਾਦ ਕੀਤਾ।ਇਸ ਸਮੇਂ ਕਮਿਊਨਿਟੀਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ।ਇਸ ਸਮੇਂ ਸਮੁੱਚੇ ਮੀਡੀਏ ਦਾ ਧੰਨਵਾਦ ਕੀਤਾ ਗਿਆ।

Be the first to comment

Leave a Reply