ਬੀ.ਸੀ. ਦੇ ਬਜ਼ੁਰਗ ਰਹਿਣ ਅਤੇ ਬਿਹਤਰੀਨ ਸੇਵਾਵਾਂ ਲਈ ਸੁਰੱਖਿਅਤ ਅਤੇ ਕਫਾਇਤੀ ਥਾਂ ਦੇ ਹੱਕਦਾਰ

ਵਿਕਟੋਰੀਆ :-ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਬਜ਼ੁਰਗ (ਸੀਨੀਅਰ) ਮਨ ਦੀ ਸ਼ਾਂਤੀ ਦੇ ਹੱਕਦਾਰ ਹਨ, ਜੋ ਸੁਰੱਖਿਅਤ ਅਤੇ ਕਫਾਇਤੀ ਘਰਾਂ ਨਾਲ ਮਿਲਦੀ ਹੈੈ, ਜਦਕਿ ਹਾਲੇ ਤੱਕ ਬਹੁਤਿਆਂ ਨੂੰ ਆਪਣੀ ਲੋੜ ਅਨੁਸਾਰ ਸੁਰੱਖਿਅਤ, ਪਹੁੰਚਯੋਗ ਅਤੇ ਕਫਾਇਤੀ ਘਰ ਨਹੀਂ ਮਿਲੇ।
ਸਾਡੀ ਸਰਕਾਰ ਘਰਾਂ ਦੀ ਸਪਲਾਈ ਨੂੰ ਵਧਾਉਣ ਅਤੇ ਬਜ਼ੁਰਗਾਂ ਨੂੰ ਕਫਾਇਤੀ ਚੰਗੇ ਘਰ ਮੁੱਹਈਆ ਕਰਵਾਉਣਾ ਯਕੀਨੀ ਬਣਾਉਣ ਲਈ ਕਮਿਊਨਟੀ ਦੇ ਸਹਿਯੋਗੀਆਂ ਨਾਲ ਰਲ਼ ਕੇ ਕੰੰਮ ਕਰ ਰਹੀ ਹੈ।
ਨਨਾਇਮੋ ਵਿੱਚ ਇਸ ਹਫ਼ਤੇ ਮੈਂ 150 ਨਵੇਂ ਕਫਾਇਤੀ ਕਿਰਾਏ ਵਾਲੇ ਘਰਾਂ ( ਰੈਂਟਲ ਹੋਮਜ਼) ਦਾ ਐਲਾਨ ਕਰਦਿਆਂ ਮਾਣ ਮਹਿਸੂਸ ਕੀਤਾ, ਜਿਸ ਨਾਲ ਬਜ਼ੁਰਗਾਂ ਨੂੰ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਰਾਹਤ ਮਹਿਸੂਸ ਹੋਵੇਗੀ। ਬਜ਼ੁਰਗਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਅਤੇ ਕਮਿਊਨਟੀ ਵਿੱਚ ਉਹਨਾਂ ਦੀ ਜ਼ਰੂਰਤ ਅਨੁਸਾਰ ਕਫਾਇਤੀ ਘਰ ਅਤੇ ਸੇਵਾਵਾਂ ਮੁਹੱਈਆ ਕਰਵਾਉਣੀਆਂ ਸਾਡੀ ਯੋਜਨਾ ਦਾ ਹਿੱਸਾ ਹਨ, ਤਾਂ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਨੇੜੇ ਰਹਿ ਸਕਣ।
2018 ਦੇ ਬਜਟ ਨੇ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿੱਚ ਘਰਾਂ ਨੂੰ ਕਫਾਇਤੀ ਬਣਾਉਣ ਲਈ ਸਭ ਤੋਂ ਵੱਡੇ ਨਿਵੇਸ਼ ਨੂੰ ਸ਼ੁਰੂ ਕੀਤਾ ਹੈ-10 ਸਾਲਾਂ ਵਿੱਚ ਲੋਕਾਂ ਲਈ 114,000 ਘਰ ਬਣਾਉਣ ਲਈ 7 ਬਿਲੀਅਨ ਤੋਂ ਜ਼ਿਆਦਾ। ਕਫਾਇਤੀ ਘਰਾਂ ਵਿੱਚ ਨਿਵੇਸ਼ ਨਾਲ ਬੱਝਵੀਂ ਆਮਦਨ ਵਾਲੇ ਬਜ਼ੁਰਗ ਫਾਇਦਾ ਲੈ ਸਕਦੇ ਹਨ। ਇਸ ਯੋਜਨਾ ਦੇ ਹਿੱਸੇ ਵਜੋਂ ਸਾਡੀ ਸਰਕਾਰ 37,000 ਨਵੇਂ ਕਫਾਇਤੀ ਕਿਰਾਏ ਵਾਲੇ ਯੂਨਿਟ, ਹੋਰ ਕਫਾਇਤੀ ਘਰ ਬਣਾਉਣ ਲਈ ਫਾਇਦੇਮੰਦ ਸਾਂਝੇਦਾਰੀ, ਬਜ਼ੁਰਗਾਂ ਅਤੇ ਕੰੰਮ ਕਰਨ ਵਾਲੇ ਪਰਿਵਾਰਾਂ ਲਈ ਰੈਂਟਲ ਅਸਿਸਟੈਂਸ ਨੂੰ ਵਧਾਉਣ, ਬੇਘਰੇ ਲੋਕਾਂ ਲਈ 2,500 ਸਹਿਯੋਗੀ ਘਰਾਂ ਦਾ ਨਿਰਮਾਣ ਕਰਨ, ਕਫਾਇਤੀ ਘਰਾਂ ਨੂੰ ਪੁਨਰ-ਸੰਯੋਜਿਤ ਅਤੇ ਅਪਗਰੇਡ ਕਰਨ ਨੂੰ ਸਿੱਧੇ ਤੋਰ ਤੇ ਫੰਡ ਕਰ ਰਹੀ ਹੈ।
ਇਸ ਵਿੱਚ ਅਗਲੇ ਤਿੰਨ ਸਾਲਾਂ ਵਿੱਚ $58 ਮਿਲੀਅਨ ਸ਼ਾਮਲ ਹਨ, ਜਿਸ ਨਾਲ ਐਲਡਰਲੀ ਰੈਂਟਰਜ਼ ਪ੍ਰੋਗਰਾਮ ( ਸੇਫਰ) ਵਿੱਚ ਸ਼ੈਲਟਰ ਏਡ ਦੀ ਯੋਗਤਾ ਦਾ ਵਿਸਥਾਰ ਹੋਵੇਗਾ ਅਤੇ ਔਸਤਨ ਫਾਇਦਿਆਂ ਵਿੱਚ ਵਾਧਾ ਹੋਵੇਗਾ ਅਤੇ ਘੱਟ-ਆਮਦਨ ਵਾਲੇ ਬਜ਼ੁਰਗਾਂ ਨੂੰ ਪ੍ਰਾਈਵੇਟ ਮਾਰਕਿਟ ਵਿੱਚ ਰੈਂਟ ਸਪਲੀਮੈਂਟ ਪ੍ਰਦਾਨ ਕੀਤੇ ਜਾਣਗੇ। ਸੇਫਰ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਬਜ਼ੁਰਗ ਰੈਂਟਰਜ਼ ਨੂੰ ਸ਼ੈਲਟਰ ਪ੍ਰਦਾਨ ਕਰਦਾ ਹੈ।ਇਹਨਾਂ ਤਬਦੀਲੀਆਂ ਦੇ ਨਤੀਜੇ ਵਜੋਂ 17,000 ਤੋਂ ਵਧੇਰੇ ਮੌਜੂਦਾ ਘੱਟ ਆਮਦਨੀ ਵਾਲੇ ਬਜ਼ੁਰਗਾਂ ਦੇ ਸੇਫਰ ਫਾਇਦੇ ਵਿੱਚ ਵਾਧਾ ਹੋਵੇਗਾ ਅਤੇ 700 ਨਵੇਂ ਸੀਨੀਅਰ ਪਰਿਵਾਰ ਇਸਦੇ ਯੋਗ ਹੋ ਜਾਣਗੇ। ਸੇਫਰ ਵਾਲਿਆਂ ਦੀ ਔਸਤਨ ਆਮਦਨ 1 ਸਤੰਬਰ 2018 ਤੋਂ ਲਗਭਗ $930 ਪ੍ਰਤੀ ਸਾਲ ਵੱਧ ਜਾਵੇਗੀ।
ਅਸੀਂ ਬੀ.ਸੀ. ਵਿੱਚ ਹਰ ਇੱਕ ਨੂੰ ਬਿਹਤਰ, ਤੇਜ਼ ਅਤੇ ਪਹੁੰਚਯੋਗ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਵੀ ਕੰਮ ਕਰ ਰਹੇ ਹਾਂ। ਇਸ ਵਿੱਚ ਉਹ ਬਜ਼ੁਰਗ ਵੀ ਸ਼ਾਮਲ ਹਨ ਜਿਹਨਾਂ ਨੂੰ ਉਮਰ ਦੇ ਹਿਸਾਬ ਨਾਲ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੈ। ਬਜ਼ੁਰਗ ਸਨਮਾਨ ਅਤੇ ਬਿਹਤਰ ਸੰਭਾਲ ਦੇ ਹੱਕਦਾਰ ਹਨ।ਇਸੇ ਲਈ ਅਸੀਂ ਘਰਾਂ, ਭਾਈਚਾਰਿਆਂ ਅਤੇ ਲੰਮਾਂ ਸਮਾਂ੍ਹ ਰਹਿਣ ਵਾਲੇ ਸੰਭਾਲ ਘਰਾਂ (ਲਂੋਗ ਟਰਮ ਕੇਅਰ ਹੋਮ) ਵਿੱਚ ਬਜ਼ੁਰਗਾਂ ਦੇ ਸਨਮਾਨ ਨਾਲ ਰਹਿਣ ਲਈ ਲੋੜੀਦੀਆਂ ਸੇਵਾਵਾਂ ਦਾ ਵਿਸਥਾਰ ਕਰਨ ਲਈ ਕੰੰਮ ਕਰ ਰਹੇ ਹਾਂ।
ਸਰਜਰੀ ਤੱਕ ਮਰੀਜ਼ਾਂ ਦੀ ਪਹੁੰਚ ਨੂੰ ਬਿਹਤਰ ਅਤੇ ਆਸਾਨ ਕਰਨ ਲਈ ਅਸੀਂ ਨਵਾਂ ਹਿੱਪ ਅਤੇ ਨ੍ਹੀ ਰਿਪਲੇਸਮੈਂਟ ਪ੍ਰੋਗਰਾਮ ਸ਼ੁਰੁੂ ਕੀਤਾ ਹੈ। ਇਸ ਨਾਲ ਸਰਜਰੀਆਂ ਦੇ ਨੰਬਰ ਨੂੰ ਵਧਾਇਆ ਜਾ ਸਕੇਗਾ, ਇੰਤਜ਼ਾਰ ਘਟੇਗਾ ਅਤੇ ਮਰੀਜ਼ਾਂ ਨੂੰ ਲਗਾਤਾਰ ਮਿਲਣ ਵਾਲੀ ਸੰਭਾਲ ਵਿੱਚ ਸੁਧਾਰ ਹੋਵੇਗਾ।ਸਾਡੀ ਸਰਕਾਰ ਨੇ ਨਵੀਂ ਮੱੁਢਲੀ ਸੰਭਾਲ ਯੋਜਨਾ ਵੀ ਸ਼ੁਰੂ ਕੀਤੀ ਹੈ, ਜਿਸਦਾ ਧੁਰਾ ਉਹਨਾਂ ਮਰੀਜ਼ਾਂ ਦੀ ਮੁੱਢਲੀ ਸੰਭਾਲ ਵੱਲ ਕੇਂਦਰਿਤ ਹੋਵੇਗਾ, ਜਿਹਨਾਂ ਲਈ ਦੇਖਭਾਲ ਬਹੁਤ ਮਹੱਤਵਪੂਰਨ ਹੈ।
ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਇਨਕਮ ਘੱਟ ਹੋਣ ਦੇ ਬਾਵਜੂਦ ਵੀ ਲੋਕ ਲੋੜੀਂਦੀ ਪ੍ਰਿਸਕ੍ਰਿਪਸ਼ਨ ਵਾਲੀ ਦਵਾਈ ਲੈ ਸਕਣ। ਇਸ ਕਰਕੇ ਅਸੀਂ 30,000 ਤੋਂ ਘੱਟ ਆਮਦਨ ਵਾਲੇ ਲੋਕਾਂ ਦੀ ਫਾਰਮਾਕੇਅਰ ਡੀਡਕਟੇਬਲ ਰਾਸ਼ੀ ਨੂੰ ਖ਼ਤਮ ਕਰ ਦਿੱਤਾ ਹੈ ਅਤੇ 45,000 ਤੋਂ ਘੱਟ ਆਮਦਨ ਵਾਲੇ ਲੋਕਾਂ ਦੀ ਡੀਡਕਟੇਬਲ ਰਾਸ਼ੀ ਨੂੰ ਘਟਾ ਦਿੱਤਾ ਹੈ। ਅਸੀਂ ਜਨਵਰੀ 2018 ਤੋਂ ਐਮ.ਐਸ.ਪੀ. ਪ੍ਰੀਮੀਅਮ ਵਿੱਚ 50% ਕਟੌਤੀ ਕੀਤੀ ਹੈ ਅਤੇ 2020 ਤੱਕ ਅਸੀਂ ਇਸਨੂੰ ਪੂਰਨ ਰੂਪ ਵਿੱਚ ਖ਼ਤਮ ਕਰ ਦੇਵਾਂਗੇ। ਇਸ ਨਾਲ ਪਰਿਵਾਰਾਂ ਨੂੰ ਸਾਲਾਨਾ 1800 ਡਾਲਰ ਤੱਕ ਅਤੇ ਇੱਕ ਵਿਅਕਤੀ ਨੂੰ ਸਾਲਾਨਾ 900 ਡਾਲਰ ਤੱਕ ਬੱਚਤ ਹੋਵੇਗੀ। ਅਸੀਂ ਫੈਰੀ ਦੇ ਕਿਰਾਏ ਨੂੰ ਵਧਣ ਤੋਂ ਰੋਕਿਆ ਹੈ ਅਤੇ ਕੁਝ ਕਿਰਾਏ ਘਟਾਏ ਵੀ ਹਨ। ਬਜ਼ੁਰਗਾਂ ਦੇ ਵੀਕਡੇਅ ਪੈਸੈਜ਼ਰ ਕਿਰਾਏ ਦਾ ਡਿਸਕਾਊਂਟ 100 ਪ੍ਰਤੀਸ਼ਤ ਬਹਾਲ ਕਰ ਦਿੱਤਾ ਹੈ।
ਇਹ ਸਿਰਫ਼ ਸ਼ੁਰੂਆਤ ਹੈ। ਆਉਣ ਵਾਲੇ ਹਫਤਿਆਂ ਅਤੇ ਮਹੀਨਿਆਂ ਦੌਰਾਨ ਬਜ਼ੁਰਗਾਂ ਲਈ ਹੋਰ ਮਦਦ ਮੁੱਹਈਆ ਹੋਵੇਗੀ। ਅਸੀਂ ਬੀ.ਸੀ. ਵਿੱਚ ਹਰ ਕਿਸੇ ਦੀ ਜ਼ਿੰਦਗੀ ਬਿਹਤਰ ਕਰਨ ਲਈ ਮਿਹਨਤ ਨਾਲ ਕੰਮ ਕਰਦੇ ਰਹਾਂਗੇ।-ਜੌਨ੍ਹ ਹੌਰਗਨ, ਪ੍ਰੀਮੀਅਰ ਆਫ਼ ਬ੍ਰਿਟਿਸ਼ ਕੋਲੰਬੀਆ।

Be the first to comment

Leave a Reply