ਬਿੰਦੀ ਜੌਹਲ ਦੇ ਸਾਥੀ ਦੇ ਕਾਤਲ ਨੂੰ ਮਿਲ ਸਕਦੀ ਹੈ ਜ਼ਮਾਨਤ

ਇੱਕ ਵੱਡੀ ਗੈਂਗਵਾਰ ਦੇ ਮਾਮਲੇ ਵਿਚ ਪਹਿਲੇ ਦਰਜੇ ਦੇ ਕਤਲ ਦੇ ਦੋਸ਼ੀ ਨੂੰ ਇਹ ਅਧਿਕਾਰ ਮਿਲ ਗਿਆ ਹੈ ਕਿ ਜਿਊਰੀ ਫੈਸਲਾ ਕਰੇ ਕਿ ਕਾਨੂੰਨ ਦੇ ਤਹਿਤ ਉਸ ਨੂੰ ਜਲਦੀ ਪੈਰੋਲ ਮਿਲਣੀ ਚਾਹੀਦੀ ਹੈ ਕਿ ਨਹੀਂ। ਜਿਊਰੀ ਨੇ ਅਕਤੂਬਰ 1998 ਵਿਚ ਬਿੰਦੀ ਜੌਹਲ ਦੇ ਸਾਥੀ ਵਿਕਾਸ ਚੰਦ ਦੇ ਕਤਲ ਪਿਛੇ ਦੋ ਵਿਅਕਤੀਆਂ ਵਿਚੋਂ ਸਾਈਮਨ ਵੌਕ ਚਿਨ ਚਾਓ (ਹੁਣ 51 ਸਾਲ) ਦੀ ਭਾਲ ਕਰ ਲਈ ਸੀ। ਵਿਕਾਸ ਚੰਦ ਨੂੰ ਬਰਨਾਬੀ ਦੀ ਕਾਰ ਪਾਰਕਿੰਗ ਵਿਚ ਲਾਇਸੈਂਸ ਪਲੇਟ ਬਦਲਦੇ ਸਮੇਂ ਕਈ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਚਾਓ ਨੇ ਮੰਨਿਆ ਕਿ ਉਹ ਕਤਲ ਵਾਲੀ ਥਾਂ ਬਾਰੇ ਜਾਣਦਾ ਹੈ ਪਰ ਉਸਨੇ ਦਾਅਵਾ ਕੀਤਾ ਕਿ ਉਹ ਹਤਿਆ ਵਿਚ ਸ਼ਾਮਲ ਨਹੀਂ ਸੀ। ਕਾਤਲਾਂ ਨੂੰ ਦਿੱਤੇ ਗਏ ਪੈਸੇ ਕਿਸੇ ਨਸ਼ੇ ਦੇ ਸੌਦੇ ਲਈ ਸਨ। ਇਹ ਜਾਣਕਾਰੀ ਚਾਓ ਨੇ ਜਿਊਰੀ ਮੈਂਬਰਾਂ ਨੂੰ ਦਿੱਤੀ, ਜਿਨ੍ਹਾਂ ਨੇ 2001 ਵਿਚ ਉਸਨੂੰ ਦੋਸ਼ੀ ਪਾਇਆ। ਚਾਓ ਨੂੰ 25 ਸਾਲ ਦੀ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਨੇ ਬੀæ ਸੀæ ਦੀ ਅਪੀਲੀ ਅਦਾਲਤ ਅਤੇ ਕੈਨੇਡਾ ਦੀ ਸੁਪਰੀਮ ਕੋਰਟ ਦੋਵਾਂ ਵਿਚ ਆਪਣੀ ਸਜ਼ਾ ਦੇ ਖਿਲਾ& ਅਪੀਲ ਕੀਤੀ, ਪਰ ਉਹ ਅਸ&ਲ ਰਿਹਾ। ਚਾਓ ਨੇ ਦੁਬਾਰਾ ਬੀæ ਸੀæ ਸੁਪਰੀਮ ਕੋਰਟ ਵਿਚ ਆਸ ਦੀ ਇੱਕ ਮਧਮ ਕਿਰਨ ਨੂੰ ਲੈ ਕੇ ਅਪੀਲ ਕੀਤੀ ਹੈ ਕਿ ਜਿਥੇ ਜਿਊਰੀ ਇਹ ਫੈਸਲਾ ਕਰ ਸਕਦੀ ਹੈ ਕਿ ਕਾਤਲ ਨੂੰ ਪੈਰੋਲ ਨਾ ਦਿੱਤੇ ਜਾਣ ਦੀ ਮਿਆਦ 15 ਸਾਲ ਦੀ ਕੀਤੀ ਜਾਵੇ। ਬੀæ ਸੀæ ਸੁਪਰੀਮ ਕੋਰਟ ਦੇ ਜੱਜ ਬਰੂਸ ਗ੍ਰੇਯੈਲ ਨੇ ਇਸ ਹ&ਤੇ ਫੈਸਲਾ ਦਿੱਤਾ ਸੀ ਕਿ ਚਾਓ ਨੂੰ ਇਸ ਮਾਮਲੇ ਵਿਚ ਜਿਊਰੀ ਅੱਗੇ ਪੇਸ਼ ਹੋਣ ਦਾ ਹੱਕ ਹੋਣਾ ਚਾਹੀਦਾ ਹੈ। ਵਿਕਾਸ ਚੰਦ ਕਤਲ ਮਾਮਲੇ ਵਿਚ ਜੌਰਜ ਵਾਸਫੀ, ਸਮੀਰ ਮਪਾਰਾ ਅਤੇ ਸ਼ੇਨ ਕੈਲੀ ਸ਼ੂਅਮੇਕਰ ਨਾਮੀ ਤਿੰਨ ਹੋਰ ਵਿਅਕਤੀ ਦੋਸ਼ੀ ਪਾਏ ਗਏ ਸਨ। 7 ਅਕਤੂਬਰ ਦੀ ਦੁਪਹਿਰ ਨੂੰ ਚੰਦ ਦੇ ਕਤਲ ਤੋਂ ਕੁਝ ਦੇਰ ਬਾਅਦ ਉਸ ਦੇ ਨਸ਼ਾ ਤਸਕਰ ਸਾਥੀ ਬਿੰਦੀ ਜੌਹਲ ਅਤੇ ਬਲ ਬੁੱਟਰ ਕਾਰ ਪਾਰਕਿੰਗ ਦੇ ਕੋਲ ਨਜ਼ਰ ਆਏ। ਇਸ ਤੋਂ ਦੋ ਮਹੀਨੇ ਬਾਅਦ ਜੌਹਲ ਦੀ ਵੀ ਹੱਤਿਆ ਹੋ ਗਈ ਅਤੇ 2011 ਵਿਚ ਹੋਈ ਗੋਲੀਬਾਰੀ ਵਿਚ ਬੁੱਟਰ ਨੂੰ ਲੱਕਵਾ ਹੋ ਗਿਆ। ਕਈ ਸਾਲ ਬਾਅਦ ਉਹ ਵੀ ਮਰ ਗਿਆ।

Be the first to comment

Leave a Reply