
ਸਰੀ:ਸਰੀ ਦੀ ਪੰਥਕ ਸ਼ਖਸ਼ੀਅਤ ਅਤੇ ਹਰ ਮੁਹਿੰਮ ਵਿੱਚ ਮੋਹਰੀ ਰੋਲ਼ ਅਦਾ ਕਰਨ ਵਾਲੇ ਸਰਦਾਰ ਸਾਧੂੂ ਸਿੰਘ ਨਿੱਝਰ ਜੋ 65 ਸਾਲ ਦੇ ਹੋ ਗਏ ਹਨ, ਸੇਵਾ ਮੁੱਕਤ ਹੋਣ ਤੇ ਉਨ੍ਹਾਂ ਦਾ ਗੁਰਦਵਾਰਾ ਦੂਖ ਨਿਵਾਰਨ ਵਿਖੇ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ।ਸ.ਸਾਧੂ ਸਿੰਘ ਨ੍ਨਿਝਰ ਗੁਰਦਵਾਰਾ ਦੂਖ ਨਿਵਾਰਨ ਸਰੀ ਦੀ ਕਮੇਟੀ ਵਿੱਚ ਪਿਛਲੇ 11 ਸਾਲਾਂ ਤੋਂ ਵਾਈਸ ਪ੍ਰਧਾਨ ਦੀ ਸੇਵਾ ਕਰ ਰਹੇ ਹਨ।ਗੁਰਦਵਾਰਾ ਦਸ਼ਮੇਸ਼ ਦਰਬਾਰ ਸਰੀ ਦੀ ਸ਼ੁਰੂਆਤ ਸਮੇਂ ਸਾਰੇ ਨਿੱਝਰ ਪ੍ਰੀਵਾਰ ਨੇ ਬਹੁਤ ਸੇਵਾ ਕੀਤੀ ਅਤੇ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਇਆ।ਉਸਤੋਂ ਪਹਿਲਾ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਵਿੱਚ ਵੀ ਨਿੱਝਰ ਪ੍ਰੀਵਾਰ ਨੇ ਬਹੁਤ ਸੇਵਾ ਕੀਤੀ।ਇਸ ਪ੍ਰੀਵਾਰ ਦੀ ਪੰਥਕ ਸੋਚ ਉਪਰ ਪਹਿਰੇਦਾਰੀ ਦਾ ਸਬੂਤ ਇਹ ਕਿ ਇਨਾ ਦੇ ਪਿਤਾ ਜੀ ਸ.ਸਵਰਨ ਸਿੰਘ ਸਿੱਖਾਂ ਦੇ ਧਰਮ ਯੁੱਧ ਮੋਰਚੇ ਵਿੱਚ ਕੈਨੇਡਾ ਦੇ ਸਿੱਖਾਂ ਵੱਲੋਂ ਗ੍ਰਿਫਤਾਰੀ ਦੇ ਚੁੱਕੇ ਹਨ।ਚੇਤੇ ਰਹੇ 1982 ਵਿੱਚ ਕੈਨੇਡਾ ਦੇ ਸਿੱਖਾਂ ਵੱਲੋਂ ਪੰਜ ਸਿੱਖ ਭਾਰਤ ਵਿੱਚ ਗ੍ਰਿਫਤਾਰੀ ਲਈ ਭੇਜੇ ਗਏ ਸਨ ਉਨਾ ਵਿੱਚ ਸ.ਸਵਰਨ ਸਿੰਘ ਨਿੱਝਰ ਸ਼ਾਮਲ ਸਨ।ਇਨਾ ਦਾ ਪਿਛਲਾ ਪਿੰਡ ਡੁਮੇਲੀ ਜਿਲਾ ਕਪੂਰਥਲਾ ਹੈ ਅਤੇ ਹੁਣ ਇਹ ਪ੍ਰੀਵਾਰ ਸਰੀ ਵਿੱਚ ਰਹਿੰਦਾ ਹੈ।ਅਦਾਰ ਪੰਜਾਬ ਗਾਰਡੀਅਨ ਅਰਦਾਸ ਕਰਦਾ ਹੈ ਕਿ ਸ.ਸਾਧੂ ਸਿੰਘ ਨਿੱਝਰ ਸੇਵਾ ਮੁੱਕਤ ਹੋਣ ਤੋਂ ਬਾਅਦ ਵੀ ਇਸੇ ਤਰਾਂ ਪੰਥ ਦੀ ਸੇਵਾ ਵਿੱਚ ਜੁਟੇ ਰਹਿਣ।
Leave a Reply
You must be logged in to post a comment.