ਪੰਜਾਬ ਵਿਧਾਨ ਸਭਾ ਵਿਚ ਅਸਲੀ ਮੁੱਦਾ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਗਾਇਬ-ਸਤਿਕਾਰ ਕਮੇਟੀ ਕਨੇਡਾ

ਐਬਟਸਫੋਰਡ: (ਕੁਲਦੀਪ ਸਿੰਘ ਸੇਖੋਂ) – ਪੰਜਾਬ ਵਿਧਾਨ ਸਭਾ ਬੱਜਟ ਸੈਸ਼ਨ ਵਿਚ ਚੋਣਾਂ ਦਾ ਜਰੂਰੀ ਮੁੱਦਾ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਜੋ ਕਿ ਸਭ ਤੋਂ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਸੀ ਉਹ ਅਖੀਰਲੇ ਦਿਨਾਂ ਤਕ ਵੀ ਕਿਤੇ ਨਜ਼ਰ ਨਹੀਂ ਆਇਆ।ਇਸਦੀ ਜਿੰਮੇਵਾਰੀ ਸਭ ਤੋਂ ਪਹਿਲਾਂ ਮੌਜੂਦਾ ਸਰਕਾਰ ਦੀ ਬਣਦੀ ਸੀ।ਜਿਸ ਨੇ ਚੋਣਾਂ ਦੌਰਾਨ ਹਰ ਸਟੇਜ ਤੇ ਬਾਣੀ ਦਾ ਆਸਰਾ ਲੈ ਕੇ (ਗੁਟਕਾ ਸਾਹਿਬ) ਫੜ ਕੇ ਕੁਰਸੀ ਹਾਸਲ ਕਰਨ ਲਈ ਗੁਰੂਸਾਹਿਬ ਦੇ ਸਤਿਕਾਰ ਵਿਚ ਧੜੱਲੇਦਾਰ ਗੱਲਾਂ ਕਰ ਕੇ ਕਿਹਾ ਸੀ ਇਹ ਮੁੱਦਾ ਕਾਂਗਰਸ ਸਰਕਾਰ ਬਣਨ ਤੇ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਪਰੰਤੂ ਹੁਣ ਅਸੈਂਬਲੀ ਵਿਚ ਇਹ ਮੁੱਦਾ ਨਾ ਲਿਆਉਣ ਤੇ ਜੋ ਬੇਸ਼ਰਮੀ ਦਾ ਵਿਖਾਵਾ ਕੀਤਾ, ਇਹ ਜੱਗ ਜਾਹਰ ਹੈ।ਇਸ ਗੱਲ ਵਿਚ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਰਹੀ।ਇਸ ਪਾਰਟੀ ਦਾ ਵੀ ਵਾਅਦਾ ਸੀ ਭਗਵੰਤ ਮਾਨ ਨੇ ਇਹ ਗੱਲ ਹੈਰੀਟੇਜ ਗੁਰੂਘਰ ਕਨੇਡਾ ਵਿਚ ਚੋਣਾਂ ਤੋਂ ਪਹਿਲਾਂ ਸੈਂਕੜੇ ਸੰਗਤਾਂ ਵਿਚ ਕੀਤੀ ਸੀ।ਹੁਣ ਕੋਈ ਫੂਲਕਾ ਸਾਹਿਬ, ਬਲਵਿੰਦਰ ਕੌਰ ਐਮ ਐਲ ਏ ਤੇ ਵਿਰੋਧੀ ਵਿਧਾਨਕਾਰਾਂ ਨੇ ਨਹੀਂ ਕੀਤੀ।ਇਸਦੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ।ਇਹਨਾਂ ਲੋਕਾਂ ਨੂੰ ਬਾਦਲਕਿਆਂ ਕੋਲੋਂ ਇਹ ਗੱਲ ਸਿੱਖ ਲੈਣੀ ਚਾਹੀਦੀ ਸੀ ਅਜੇ ਵੀ ਡੁੱਲ੍ਹਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ।ਸਾਰੀਆਂ ਪਾਰਟੀਆਂ ਅੱਖਾਂ ਖੋਲ੍ਹ ਕੇ ਚੱਲਣ ਨਹੀਂ ਤਾਂ ਲੋਕ ਮਾਫ ਨਹੀਂ ਕਰਨਗੇ।

Be the first to comment

Leave a Reply