ਤਰਕਸ਼ੀਲ ਸੁਸਾਇਟੀ ਦੀ ਸਲਾਨਾ ਚੋਣ ਹੋਈ

ਸਰੀ(ਅਵਤਾਰ ਬਾਈ):— ਤਰਕਸ਼ੀਲ ਕਲਚਰਲ ਸੁਸਾਇਟੀ ਆਫ਼ ਕੈਨਡਾ ਦੀ ਸਲਾਨਾ ਜਨਰਲ ਬਾਡੀ ਮੀਟਿੰਗ ਪੋਗਰਿਸਵ ਕਲਚਰਲ ਸੈਂਟਰ ਸਰੀ ਵਿੱਚ 2 ਜੁਲਾਈ 2017 ਐਤਵਾਰ ਨੰ ੂਬਾਈ ਅਵਤਾਰ ਦੀ ਪਧਾਨਗੀ

ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਕੱਤਰ ਗੁਰਮੇਲ ਗਿੱਲ ਦੇ ਪੰਜਾਬ ਗਿਆ ਹੋਣ ਕਰਕੇ, ਨਿਰਮਲ ਕਿੰਗਰਾ ਵੱਲੋਂ ਪਿਛਲੇ ਸਾਲ ਦੀਆਂ ਸਰਗਰਮੀਆਂ ਤੇ ਤਰਕਸ਼ੀਲ ਲਹਿਰ ਨੂੰ ਪੇਸ਼ ਚੁਣੋਤੀਆਂ ਦੀ ਰਿਪੋਰਟ ਪੇਸ਼ ਕਰਨ ਨਾਲ ਹੋਈ,ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿਤਾ ਗਿਆ। ਇਸ ਤੋਂ ਬਾਅਦ ਸੁਖੀ ਗਰਚਾ ਨੇ ਸਲਾਨਾ ਵਿੱਤੀ ਰਿਪੋਰਟ ਪੇਸ਼ ਕੀਤੀ ਉਸ ਨੰ ੂ ਵੀ ਪਾਸ ਕਰ ਿਦੱਤਾ ਿਗਆ।ਇਸ ਤੋਂ ਬਾਅਦ ਪੋ: ਦਰਸ਼ਨ ਧਾਲੀਵਾਲ ਦੀ ਨਿਗਰਾਨੀ ਹੇਠ ਅਗਲੇ ਇੱਕ ਸਾਲ ਲਈ, ਸਰਬ ਸੰਮਤੀ ਨਾਲ ਨਵ ਕਾਰਜਕਰਨੀ ਦੀ ਚੋਣ ਹੋਈ,ਜਿਸ ਵਿੱਚ ਬਾਈ ਅਵਤਾਰ ਗਿੱਲ ਪ੍ਰਧਾਨ, ਜਗਰੂਪ ਧਾਲੀਵਾਲ ਮੀਤ ਪਧਾਨ,ਗੁਰਮੇਲ ਗਿੱਲ ਸਕੱਤਰ, ਸੁੱਖੀ ਗਰਚਾ

ਸਹਿ-ਸਕੱਤਰ, ਜਸਵਿੰਦਰ ਹੇਅਰ ਖਜਾਨਚੀ ਅਤੇ ਸਵਰਨ ਚਹਿਲ, ਸਾਧੂ ਸਿੰਘ ਗਿੱਲ, ਬਲਦੇਵ ਧਾਲੀਵਾਲ, ਸੁਰਿੰਦਰ ਮੰਗੂਵਾਲ ਤੇ ਮੇਹਰ ਸਿੰਘ ਬੱਦੋਵਾਲ ਨਵ ਕਾਰਜਕਰਨੀ ਮੈਂਬਰ ਚੁਣੇ ਗਏ । ਇਸ ਤੋਂ ਇਲਾਵਾ ਅਗਲੇ ਸਾਲ ਲਈ ਕੀਤੇ ਜਾਣ ਵਾਲੇ ਕੰਮ ਵਾਰੇ ਵੀ ਇਕ ਕਾਰਜ ਯੋਜਨਾ ਤੇ ਚਰਚਾ ਕੀਤੀ ਗਈ।ਮੀਟਿੰਗ ਵਿੱਚ ਸੂਝਵਾਨ ਨੌਜਵਾਨ ਵਰਗ ਵਲੋਂ ਤਰਕਸ਼ੀਲ ਲਹਿਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਭਾਏ ਜਾ ਰਹੇ ਸ਼ਾਲਾਘਾਯੋਗ ਉ੍ਨਦਮ

ਤੇ ਤਸੱਲੀ ਪ੍ਰਗਟ ਕੀਤਾ ਗਿਆ।

Be the first to comment

Leave a Reply