ਗੁ. ਦਸ਼ਮੇਸ਼ ਦਰਬਾਰ ਸਰੀ ਦੀ ਨਵੀਂ ਕਮੇਟੀ ਦਾ ਹੋਇਆ ਐਲਾਨ:ਬਜੁਤੇ ਮੈਂਬਰ ਪੁਰਾਣੇਂ ਹੀ

ਸਰੀ:ਪਿਛਲੇ ਐਤਵਾਰ ਖਾਲਿਸਤਾਨੀ ਪੰਥਕ ਕਮੇਟੀ ਮੈਂਬਰ ਸਤਿੰਦਰਪਾਲ ਸਿੰਘ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਗੁ. ਦਸ਼ਮੇਸ਼ ਦਰਬਾਰ ਅਜਿਹਾ ਘਰ ਹੈ ਜਿੱਥੇ ਪੰਥ ਦੀ ਗੱਲ ਹੁੰਦੀ ਹੈ।ਉਹਨਾਂ ਕਿਹਾ ਅੱਜ ਅਸੀਂ 2 ਸਾਲ ਲਈ ਨਵੀਂ ਕਮੇਟੀ ਦਾ ਐਲਾਨ ਕਰ ਰਹੇ ਹਾਂ ਪਰ ਚਿਹਰੇ ਜਿਆਦਾਤਰ ਪੁਰਾਣੇ ਹੀ ਹਨ ਕਿਉਂਕਿ ਪੰਥ ਲਈ ਕੋਈ ਹੀ ਖੜਦਾ ਹੈ।ਕਮੇਟੀ ਮੈਂਬਰਾਂ ਦੇ ਨਾਮ ਉਂਕਾਰ ਸਿੰਘ ਜੌਹਲ ਨੇ ਪੜ੍ਹੇ।

ਮੁੱਖ ਸੇਵਾਦਾਰ ਦਵਿੰਦਰ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਮਨਿੰਦਰ ਸਿੰਘ ਬੋਇਲ, ਮੀਤ ਪ੍ਰਧਾਨ ਗੁਰਦੀਪ ਸਿੰਘ ਸਮਰਾ, ਜਰਨਲ ਸੈਕਟਰੀ ਗਿਆਨ ਸਿੰਘ ਗਿੱਲ, ਸੈਕਟਰੀ ਸੁੱਚਾ ਸਿੰਘ ਜੌਹਲ, ਮੀਤ ਸੈਕਟਰੀ ਜਸਬੀਰ ਸਿੰਘ, ਮੁੱਖ ਖਜਾਨਚੀ ਅਮਰੀਕ ਸਿੰਘ, ਮੀਤ ਖਜਾਨਚੀ ਸੋਹਣ ਸਿੰਘ ਬੈਂਸ, ਛੋਟਾ ਖਜਾਨਚੀ ਪਰਮਜੀਤ ਸਿੰਘ ਸੰਧਰ, ਰਿਕਾਰਡਿੰਗ ਸਕੱਤਰ ਚਰਨਜੀਤ ਸਿੰਘ ਢਡਵਾਲ, ਮੈਂਬਰ:ਮੇਜਰ ਸਿੰਘ ਤੰਬਰ, ਹਰਬੰਸ ਸਿੰਘ ਧਾਲੀਵਾਲ, ਪਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਜੌਹਲ, ਸੁਰਜੀਤ ਸਿੰਘ ਨੱਤ।ਕਮੇਟੀ ਚੁਣਨ ਲਈ ਪੰਚਾਇਣ ਵਿੱਚ ਸਤਿੰਦਰਪਾਲ ਸਿੰਘ, ਪ੍ਰਭਉਵਕਾਰ ਸਿੰਘ ਦੁਲੇ, ਕੁਲਦੀਪ ਸਿੰਘ ਜਗਪਾਲ, ਉਂਕਾਰ ਸਿੰਘ ਜੌਹਲ ਅਤੇ ਸਵਰਨ ਸਿੰਘ ਸਿੱਧੂ ਹਨ।

Be the first to comment

Leave a Reply