ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਗੁਰਦਵਾਰਾ ਸਾਹਿਬ ਦੂਖ ਨਿਵਾਰਨ ਸਰੀ ਵੱਲੋਂ ਨਗਰ ਕੀਰਤਨ ਆਯੋਜਨ

ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ ਤੇ ਚੱਲਣਾ ਹਰ ਸਿੱਖ ਦਾ ਫਰਜ -ਝੱਬਰ

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੈਨੇਡਾ ਦੇ ਸਹਿਰ ਸਰੀ (ਬੀ.ਸੀ) ਵਿੱਚ ਬਣੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਆਯੋਜਨ ਕੀਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਹਾਜਰੀ ਲਵਾਈ । ਨਗਰ ਕੀਰਤਨ ਵਿੱਚ ਗੱਤਕਾ ਟੀਮਾਂ ਨੇ ਗਤਕੇ ਦੇ ਜੌਹਰ, ਕਵੀਸ਼ਰੀ ਜਥੇ ਵੱਲੋਂ ਸੰਗਤ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਅਤੇ ਰਾਗੀ ਸਿੰਘਾਂ ਨੇ ਗੁਰੂ ਜਸ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ । ਸੰਗਤ ਨੇ ਨਗਰ ਕੀਰਤਨ ਵਿੱਚ ਹਾਜਰੀ ਲਵਾ ਰਹੀ ਸੰਗਤ ਦੀ ਲੰਗਰ ਲਗਾ ਕੇ ਸੇਵਾ ਕੀਤੀ । ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਵੀ ਨਗਰ ਕੀਰਤਨ ਵਿਚ ਆਪਣੀ ਹਾਜਰੀ ਲਵਾਈ । ਝੱਬਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲਦੇ ਹਾਂ , ਬਾਬਾ ਜੀ ਦਾ ਉਪਦੇਸ ਸੀ ਕਿਰਤ ਕਰੋ ਨਾਮ.ਜਪੋ ਵੰਡ ਛਕੋ , ਜੋ ਸਾਡੇ ਮਾਰਗ ਦਰਸਕ ਹਨ । ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤ ਬੈਠੀ ਹੈ ਭਾਵੇ ਉਹ ਦੇਸ ਦੀ ਧਰਤੀ ਹੋਵੇ ਚਾਹੇ ਵਿਦੇਸ ਸੀ ,ਸਿੱਖ ਹਰ ਜਗਾ ਆਪਣੇ ਗੁਰੂ ਦਾ ਉਪਦੇਸ ਮੰਨਦੇ ਹਨ ।ਕੈਨੇਡਾ ਵਿੱਚ ਰਹਿ ਰਹੀ ਸੰਗਤ ਕਿਰਤ ਨਾਲ ਜੁੜਕੇ ਵਾਹਿਗੁਰੂ ਦਾ ਨਾਮ ਵੀ ਜਪ ਰਹੀ ਹੈ ।ਝੱਬਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਕੈਨੇਡਾ ਦੀ ਸੰਗਤ ਦਾ ਧੰਨਵਾਦ ਕੀਤਾ ਨਾਲ ਉਹਨਾਂ ਨੇ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ । ਇਸ ਮੌਕੇ ਮਹਾਂਬੀਰ ਸਿੰਘ ਤੁੰਗ,ਸਾਧੂ ਸਿੰਘ ਜੰਗੀਆਣਾ, ਜਿੰਦਰ ਸਿੰਘ ਜੰਗੀਆਣਾ , ਡਾ. ਭਰਪੂਰ ਸਿੰਘ, ਦਲਜੀਤ ਸਿੰਘ ,ਕੁਲਦੀਪ ਸਿੰਘ , ਗੁਰਦੁਆਰਾ ਦੂਖ ਨਿਵਾਰਨ ਸਾਹਿਬ (ਸਰੀ ,) ਦੇ ਮੁਖੀ ਭਾਈ ਨਰਿੰਦਰ ਸਿੰਘ ਜੀ ਵੀ ਹਾਜਰ ਸਨ।

Be the first to comment

Leave a Reply