ਗੁਰਦਵਾਰਾ ਸਿੰੰਘ ਸਭਾ ਸਰੀ ਦੀ ਕਮੇਟੀ ਅਤੇ ਸੰਗਤ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹਮਾਇਤ

ਸਰੀ: ਗੁਰਦਵਾਰਾ ਸਿੰੰਘ ਸਭਾ ਸਰੀ ਦੀ ਕਮੇਟੀ ਅਤੇ ਸੰਗਤ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹਮਾਇਤ ਕਰਦਿਆ ਕਿਹਾ ਗਿਆ ਕਿ ਅੱਜ ਜੋ ਸਿੱਖ ਪੰਥ ਵਿਚ ਵਿਵਾਦ ਚਲ ਰਿਹਾ ਹੈ। ਉਨ੍ਹਾਂ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਜੋ ਸਿੱਖ ਸਿਧਾਂਤ ਗੁਰਬਾਣੀ ਅਨੁਸਾਰ ਪ੍ਰਚਾਰਿਆ ਜਾ ਰਿਹਾ ਹੈ ਅਤੇ ਸਿੱਖ ਰਹਿਤ ਮਰਿਯਾਦਾ ‘ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ। ਸ੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ ਦੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੀ ਪੂਰਨ ਹਿਮਾਇਤ ਕੀਤੀ ਜਾਂਦੀ ਹੈ ਅਤੇ ਡੇਰਾਵਾਦੀ ਸੋਚ ਨੇ ਜੋ ਉਨ੍ਹਾਂ ਦੇ ਪ੍ਰੋਗਰਾਮ ਰੱਦ ਕਰਵਾਏ ਹਨ, ਉਨ੍ਹਾਂ ਦੀ ਨਿਖੇਧੀ ਕੀਤੀ ਜਾਂਦੀ ਹੈ।ਚੇਤੇ ਰਹੇ ਗੁਰਦਵਾਰਾ ਸਿੰਘ ਸਭਾ ਸਰੀ ਸਰੀ ਦਾ ਵੱਡਾ ਧਾਰਮਿਕ ਸਥਾਨ ਹੈ।ਇਥੋਂ ਕਮੇਟੀ ਅਤੇ ਸੰਗਤਾਂ ਹਮੇਸ਼ਾ ਹੀ ਸਿੱਖੀ ਅਸੂਲਾ ਤੇ ਪਹਿਰਾ ਦੇਣ ਲਈ ਤਤਪਰ ਰਹਿੰਦੀਆਂ ਹਨ।ਹਰ ਪੰਥਕ ਪ੍ਰੋਗ੍ਰਾਮ ਅਤੇ ਪੰਥ ਦੀ ਛੜ੍ਹਦੀ ਕਲਾ ਵਾਲੇ ਸਮਾਗਮਾਂ ਵਿੱਚ ਜਿਥੇ ਇਥੋਂ ਸੰਗਤਾਂ ਅਤੇ ਕਮੇਟੀ ਹੁਮ ਹੁੰਮਾ ਕੇ ਸ਼ਾਮਲ ਹੁੰਦੀ ਹੈ ਉਤੇ ਗੁਰਦਵਾਰਾ ਸਾਿਹਬ ਵਿਖੇ ਵੀ ਪੰਥ ਦੀ ਚੜ੍ਹਦੀ ਕਲਾ ਲਈ ਸਮਾਗਮ ਹੁੰਦੇ ਰਹਿੰਦੇ ਹਨ।

Be the first to comment

Leave a Reply