
ਰਿਚਮੰਡ: (ਬਲਵੰਤ ਸਿੰਘ ਸੰਘੇੜਾ):-ਹਫਤੇ ਵਿਚ ਘੱਟੋ ਘੱਟ ਦੋ ਜਾਂ ਤਿੰਨ ਗਰੁਪ ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਨਤਮਸਤਕ ਹੋਣ ਅਤੇ ਸਿੱਖ ਧਰਮ ਵਾਰੇ ਜਾਣਕਾਰੀ ਹਾਸਲ ਕਰਨ ਲਈ ਆਉੰਦੇ ਹਨ।ਇਸ ਸਿਲਸਿਲੇ ਵਿਚ ਦਿਨ ਬੁਧਵਾਰ, 26 ਮਾਰਚ ਨੂੰ ਅਮਰੀਕਾ ਦੇ ਟੈਨੇਸੀ ਸਟੇਟ ਦੀ ਜੂਨੀਅਨ ਯੂਨੀਵਰਸਟੀ ਤੋਂ ਕੁਝ ਵਿਿਦਆਰਥੀ ਅਤੇ ਉਹਨਾਂ ਦੇ ਅਧਿਆਪਿਕ ਗੁਰੂ ਘਰ ਪਹੁੰਚੇ।ਇਹ ਸੱਜਣ ਸਪਰਿੰਗ ਬਰੇਕ ਦੀਆਂ ਛੁੱਟੀਆਂ ਮਨਾਉਣ ਮੈਟਰੋ ਵੈਨਕੋਵਰ ਦੇ ਏਰੀਏ ਵਿਚ ਆਏ ਹੋਏ ਸਨ। ਉਹਨਾਂ ਦੀ ਅਗਵਾਈ ਉਹਨਾਂ ਦੇ ਪਰੋਫੈਸਰ ਕਰ ਰਹੇ ਸਨ।ਗੁਰੂ ਘਰ ਪਹੁੰਚ ਕੇ ਉਹਨਾਂ ਨੇ ਸਿੱਖ ਧਰਮ ਅਤੇ ਇੰਡੋ-ਕੈਨੇਡੀਅਨ ਕਮਿਊਨਿਟੀ ਵਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਗੁਰੂ ਕੇ ਲੰਗਰ ਦਾ ਅਨੰਦ ਮਾਣਿਆ। ਜਾਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਦਿਵਾਨ ਹਾਲ ਵਿਖੇ ਇਕ ਗਰੁਪ ਫੋਟੋ ਖਿਚਵਾਈ।
Leave a Reply
You must be logged in to post a comment.