ਗੁਰਦਵਾਰਾ ਕਲਗੀਧਰ ਦਰਬਾਰ ਐਬਟਸਫੋਰਡ ਦੀ ਧਾਰਮਿਕ ਕਮੇਟੀ ਮਾਨਯੋਗ ਜੱਜ ਵੱਲੋਂ ਰੱਦ:ਵਕੀਲ਼ਾਂ ਦੀ ਹਾਜ਼ਰੀ ਵਿੱਚ ਬਣੇਗੀ ਧਾਰਮਿਕ ਕਮੇਟੀ

ਐਬਟਸਫੋਰਡ:-ਸਿੱਖ ਗੁਰੂ ਸਾਹਿਬ ਨੇ ਖਾਲਸੇ ਦੇ ਰੂਪ ਵਿੱਚ ਇਨਸਾਨ ਦੀ ਐਸੀ ਘਾੜਤ ਘੜੀ ਕਿ ਮੇਰਾ ਖਾਲਸਾ ਲੱਖਾਂ ਵਿੱਚ ਪਹਿਚਾਨਿਆ ਜਾਵੇਗਾ।ਉਸਦਾ ਚਰਿਤਰ ਐਸਾ ਕਿ ਉਹ ਕਦੇ ਝੂਠ ਨਹੀਂ ਬੋਲੇਗਾ,ਨਿਜ਼ੀ ਲਾਲਚਾਂ ਵਿੱਚ ਨਹੀਂ ਫਸੇਗਾ।ਪੁਰਾਤਨ ਸਿੰਘਾਂ ਨੇ ਖਾਲਸੇ ਦੀਆਂ ਮਿਸਾਲਾਂ ਕਾਇਮ ਕਰਕੇ ਸਿੱਖੀ ਦੇ ਬੂਟੇ ਨੂੰ ਪ੍ਰਫੁਲਿਤ ਕੀਤਾ ਅਤੇ ਦੁਨੀਆ ਵਿੱਚ ਕੌਮ ਦਾ ਨਾਮ ਰੌਸ਼ਨ ਕੀਤਾ।ਪਰ ਦੂਸਰੇ ਪਾਸੇ ਕੁਝ ਲੋਕ ਗੁਰਦਵਾਰਿਆਂ ਦੀਆਂ ਕਮੇਟੀਆਂ ‘ਤੇ ਚੌਧਰ ਕਰਨ ਖਾਤਰ ਸੰਗਤਾਂ ਦੇ ਪੈਸੇ ਦੀ ਬਰਬਾਦੀ ਤਾਂ ਕਰਦੇ ਹੀ ਹਨ ਪਰ ਸਿੱਖੀ ਸਰੂਪ ਵਿੱਚ ਵਿਚਰਦੇ ਹੋਏ ਸਿੱਖੀ ਸਿਧਾਂਤਾ ਨੂੰ ਵੀ ਢਾਅ ਲਾਉਂਦੇ ਹਨ।

ਸਿੱਖੀ ਸਰੂਪ ਵਿੱਚ ਰਹਿਣ ਵਾਲੇ ਸਿੱਖ ਅਤੇ ਗੁਰੂ ਦੀ ਹਜੂਰੀ ਵਿੱਚ ਬਣਨ ਵਾਲੀ ਧਾਰਮਿਕ ਕਮੇਟੀ, ਜੋ ਅਗਾਂਹ ਅਜਿਹੇ ਸੇਵਾਦਾਰ ਚੁਣਦੀ ਹੋਵੇ ਜਿਨਾ ਨੇ ਗੁਰ ਅਸਥਾਨ ਅਤੇ ਸਿੱਖੀ ਦੇ ਬੂਟੇ ਨੂੰ ਪ੍ਰਫੁਲਿਤ ਕਰਨ ਲਈ ਸੇਵਾ ਕਰਨੀ ਹੋਵੇ,ਅਗਰ ਉਸ ਕਮੇਟੀ ਨੂੰ ਦੁਨਿਆਵੀ ਅਦਾਲਤ ਰੱਦ ਕਰ ਦੇਵੇ ਤਾਂ ਇਸਦਾ ਸਿੱਖ ਕੌਮ ਪ੍ਰਤੀ ਦੁਨੀਆਂ ਵਿੱਚ ਕੀ ਸੰਦੇੇਸ਼ ਜਾਵੇਗਾ ?

ਅਜਿਹਾ ਹੀ ਕੁਝ ਵਾਪਰਿਆ ਹੈ ਗੁਰਦਵਾਰਾ ਕਲਗੀਧਰ ਦਰਬਾਰ ਐਬਟਸਫੋਰਡ ਦੀ ਧਾਰਮਿਕ ਕਮੇਟੀ ਨਾਲ ਜਿਸਨੂੰ ਪਿਛਲੇ ਦਿਨੀ ਮਾਨਯੋਗ ਜੱਜ ਨੇ ਰੱਦ ਕਰ ਦਿੱਤਾ ਹੈ।ਫੈਸਲੇ ਅਨੁਸਾਰ ਹੁਣ ਦੁਵਾਰਾ ਧਾਰਮਿਕ ਕਮੇਟੀ ਚੁਣੀਂ ਜਾਵੇਗੀ ਜਿਸ ਵਿੱਚ ਦੋਨਾ ਧਿਰਾਂ ਦੇ ਵਕੀਲ ਹੋਣਗੇ।ਦੋਨੇ ਧਿਰਾਂ ਐਪਲੀਕੇਸ਼ਨਾ ਦੇਣਗੀਆ 9ਵੇਂ ਮਹੀਨੇ ਤੱਕ ਕਮੇਟੀ ਚੁਣਨ ਦੇ ਆਸਾਰ ਹਨ।

ਧਾਰਮਿਕ ਕਮੇਟੀ ਵਾਲੇ ਕੇਸ ਦਾ ਖਰਚਾ ਵੀ ਗੁਰਦਵਾਰੇ ਤੇ ਕਬਜ਼ੇ ਵਾਲੀ ਧਿਰ ਸਰਬਜੀਤ ਸਿੰਘ ਸਰਾਏ ਵਾਲੀ ਧਿਰ ਨੂੰ ਪਾ ਦਿੱਤਾ ਹੈ ਇਸਤੋਂ ਪਹਿਲਾ ਵੀ ਸਰਬਜੀਤ ਸਿੰਘ ਸਰਾਏ ਦੀ ਧਿਰ ਨੂੰ ਦੋ ਵਾਰੀ ਕੋਰਟ ਦਾ ਖਰਚਾ ਪੈ ਚੁੱਕਾ ਹੈ।ਸੰਗਤਾਂ ਵਿੱਚ ਰੋਸ ਹੈ ਕਿ ਗੁਰਦਵਾਰਾ ਕਮੇਟੀ ਤੇ ਕਬਜ਼ੇ ਖਾਤਰ ਹੋਰ ਕਿੰਨਾ ਚਿਰ ਸੰਗਤਾਂ ਦੀ ਭੇਟਾ ਅਦਾਲਤਾਂ ਅਤੇ ਵਕੀਲਾਂ ਦੀ ਝੋਲੀ ਵਿੱਚ ਪਾਈ ਜਾਵੇਗੀ।ਪ੍ਰਧਾਨ ਸਵਰਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਕਮੇਟੀ ਵਿੱਚ ਚੌਧਰ ਕਰਨ ਦੀਆਂ ਚਾਹਵਾਨ ਧਿਰਾਂ ਚਾਹੇ ਉਹ ਸਰਬਜੀਤ ਸਿੰਘ ਵਾਲੀ ਧਿਰ ਹੋਵੇ ਜਾਂ ਕੋਈ ਹੋਰ ਆਪਣੀਂਆ ਜੇਬਾ ਵਿੱਚੋਂ ਡਾਲਰ ਲਾਉਂਣ ਨਾ ਕਿ ਗੁਰਦਵਾਰੇ ਦੀ ਗੋਲਕ ਵਿੱਚੋਂ ।

ਵਿਰੋਧੀ ਧਿਰ ਦਾ ਦੋਸ਼ ਹੈ ਕਿ ਸੁਸਾਇਟੀ ਦੇ ਕਨੂੰਨ ਅਨੁਸਾਰ ਸਾਲ ਵਿੱਚ ਜਰਨਲ ਮੀਟਿੰਗ ਹੋਣੀ ਚਾਹੀਦੀ ਹੈ ।ਪਹਿਲੀ ਮੀਟਿੰਗ ਵਿੱਚ ਕੋਰਮ ਪੂਰਾ ਨਹੀਂ ਸੀ।ਸੁਸਾਇਟੀ ਦੇ ਕਨੂੰਨ ਅਨੁਸਾਰ 15 ਦਿਨਾ ਵਿੱਚ ਦੁਆਰਾ ਮੀਟਿੰਗ ਹੋਣੀਂ ਚਾਹੀਦੀ ਸੀ ਪਰ ਅੱਜ ਤੱਕ ਨਹੀਂ ਹੋਈ। ਸੂਤਰ ਇਹ ਵੀ ਦੱਸਦੇ ਹਨ ਕਾਬਜ਼ ਧਿਰ ਕੋਲ ਫਾਈਨੈਂਸ਼ਲ ਰਿਪੋਰਟ ਤਿਆਰ ਨਹੀਂ ।ਸਾਲਾਨਾ ਜਰਨਲ ਮੀਟਿੰਗ ਨਾ ਕਰਨੀ ਇਹ ਸੁਸਾਇਟੀ ਨਾਲ ਧੋਖਾ ਹੈ।ਸਰਬਜੀਤ ਸਿੰਘ ਨੂੰ ਸੋਚਣਾ ਚਾਹੀਦਾ ਹੈ ਕਿ ਜਰਨਲ ਮੀਟਿੰਗ ਨਾ ਕਰਨ ਕਾਰਣ ਸੁਸਾਇਟੀ ਦਾ ਰਜਿਸਟਰੇਸ਼ਨ ਨੰਬਰ ਵੀ ਜਾ ਸਕਦਾ ਹੈ।ਵਿਰੋਧੀ ਧਿਰ ਦਾ ਕਹਿਣਾ ਸੁਸਾਇਟੀ ਦੇ ਕਨੂੰਨਾ ਦੀ ਉਲੰਘਣਾ ਕਰਨ ਦਾ ਵੀ ਇਨਾ ਤੇ ਕੇਸ ਕੀਤਾ ਜਾਵੇਗਾ।

Be the first to comment

Leave a Reply