ਗੁਜਰਾਂ ਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੀ ਸ਼ਤਬਦੀ ਮੌਕੇ ਅੰਤਰਰਾਸ਼ਟਰੀ ਕਾਨਫਰੰਸ 16 ਜਨਵਰੀ ਨੂੰ

-ਡਾ. ਦਲੀਪ ਕੌਰ ਟਿਵਾਣਾ ਉਦਘਾਟਨ ਅਤੇ ਨਵਜੋਤ ਸਿੰਘ ਸਿੱਧੂ ਕਰਨਗੇ ਪ੍ਰਧਾਨਗੀ।
-ਵਿਸ਼ਵ ਭਰ ਤੋਂ ਬੁੱਧੀ ਜੀਵਾਂ ਦੇ ਪਹੁੰਚਣ ਦੀ ਉਮੀਦ
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਪੰਜਾਬ ਦੇ ਮਹਾਂਨਗਰ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਸਥਿੱਤ ਗੁੱਜਰਾਂ ਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਸਾਹਿਤ ਅਧਿਆਨ ਕੇਂਦਰ ਵੱਲੋਂ ਪੰਜਾਬ ਭਵਨ ਸਰੀ (ਕੈਨੇਡਾ) ਦੇ ਸਹਿਯੋਗ ਨਾਲ ਕਾਲਜ ਦੀ ਸ਼ਤਾਬਦੀ (1917-2017)ਨੂੰ ਸਮਰਪਿਤ 16 ਅਤੇ 17 ਜਨਵਰੀ ਦਿਨ ਮੰਗਲਵਾਰ ਤੇ ਬੁਧਵਾਰ ਨੂੰ ਦੋ ਰੋਜ਼ਾ ਇੱਕ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਜੰਮੂ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਕਈ ਹੋਰ ਅਦਾਮਿਕ ਅਦਾਰਿਆਂ ਦੇ ਵੱਖ ਵੱਖ ਵਿਦਵਾਨ ਅਤੇ ਖੋਜਰਾਥੀ ਉਚੇਚੇ ਤੌਰ ‘ਤੇ ਇਸ ਦਾ ਹਿੱਸਾ ਬਣਨ ਲਈ ਪਹੁੰਚ ਰਹੇ ਹਨ।
ਇਸ ਸ਼ਤਾਬਦੀ ਕਾਨਫਰੰਸ ਦਾ ਉਦਘਾਟਨ ਪਦਮ ਸ੍ਰੀ ਡਾæ ਦਲੀਪ ਕੌਰ ਟਿਵਾਣਾ 16 ਜਨਵਰੀ, 2018 ਨੂੰ ਸੁਬ੍ਹਾ 10 ਵਜੇ ਕਰਨਗੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਦੀ ਪ੍ਰਧਾਨਗੀ ਕੀਤੀ ਜਾਵੇਗੀ। ਪੰਜਾਬ ਭਵਨ ਦੇ ਹਵਾਲੇ ਨਾਲ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਭਵਨ ਦੇ ਸੰਸਥਾਪਿਕ ਸੁੱਖੀ ਬਾਠ ਦੇ ਸੱਦੇ ‘ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਵੱਡੀ ਗਿਣਤੀ ਵਿੱਚ ਇੱਕ ਡੈਲੀਗੇਸ਼ਨ ਇਸ ਕਾਨਫਰੰਸ ‘ਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਰਿਹਾ ਹੈ। ਇਸ ਕਾਨਫਰੰਸ ਵਿੱਚ ਕਈ ਖੋਜ ਪੱਤਰ ਪੜ੍ਹੇ ਜਾਣਗੇ ਅਤੇ ਪਰਵਾਸੀ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਜਾਣਗੀ। ਇਸ ਤੋਂ ਇਲਾਵਾ ਕਾਲਜ ਦੇ ਪੰਜਾਬੀ ਸਾਹਿਤ ਅਧਿਆਨ ਕੇਂਦਰ ਵੱਲੋਂ ਪ੍ਰਵਾਸੀ ਸਾਹਿਤ ਸਮੀਖਿਆ ਨਾਲ ਸੰਬੰਧਤ ਦੋ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪਰਵਾਸੀ ਸਾਹਿਤ ਅਧਿਆਨ ਕੇਂਦਰ ਅਤੇ ਪੰਜਾਬ ਭਵਨ ਸਰੀ ਨੇ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤੇ ‘ਤੇ ਹਸਤਾਖਰ ਵੀ ਕੀਤੇ ਦੱਸੇ ਜਾ ਰਹੇ ਹਨ। ਗੁੱਜਰਾਂ ਵਾਲਾ ਖਾਲਸਾ ਐਜ਼ੂਕੇਸ਼ਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਨਰੂਲਾ ਅਤੇ ਆਨਰੇਰੀ ਜਨਰਲ ਸਕੱਤਰ ਡਾæ ਐਸ਼ਪੀæ ਸਿੰਘ ਮੁਤਾਬਿਕ ਇਹ ਕਾਨਫਰੰਸ ਸਮਝੌਤੇ ਉੱਪਰ ਕੀਤੇ ਹਸਤਾਖਰਾਂ ਦਾ ਇੱਕ ਅੰਗ ਹੈ। ਕਾਲਜ ਦੇ ਪ੍ਰਿੰਸੀਪਲ ਡਾæ ਅਰਵਿੰਦਰ ਸਿੰਘ ਨੇ ਇਸ ਕਾਨਫਰੰਸ ਨੂੰ ਸ਼ਤਾਬਦੀ ਮੌਕੇ ਦੀ ਇੱਕ ਵੱਡੀ ਪ੍ਰਾਪਤੀ ਦੱਸਿਆ ਅਤੇ ਉਨ੍ਹਾਂ ਨੇ ਵਿਦਵਾਨਾਂ ਅਤੇ ਬੁੱਧੀ ਜੀਵਾਂ ਨੂੰ ਇਸ ਦਾ ਹਿੱਸਾ ਬਣਨ ਲਈ ਬੇਨਤੀ ਸਹਿਤ ਸੱਦਾ ਦਿੱਤਾ ਹੈ। ਕਾਨਫਰੰਸ ਬਾਰੇ ਹੋਰ ਜਾਣਕਾਰੀ ਲੈਣ ਲਈ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾæ ਭੁਪਿੰਦਰ ਸਿੰਘ ਨਾਲ 95012-44011 ਜਾਂ ਡਾæ ਤੇਜਿੰਦਰ ਕੌਰ ਨਾਲ 87290-80250 ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

-ਜਸਵੰਤ ਸਿੰਘ ‘ਅਜੀਤ’

Be the first to comment

Leave a Reply