ਖੁਫੀਆ ਏਜੰਸੀ ‘ਸੀਸੱਸ’ ਨੇ ਇਸਲਾਮੋਫੋਬੀਆ, ਨਸਲਵਾਦ ਅਤੇ ਸਮਲਿੰਗੀ ਵਿਤਕਰੇ ਦੇ ਸ਼ਿਕਾਰ ਕਰਮਚਾਰੀਆਂ ਨਾਲ ਕੀਤਾ ਮਲਟੀ ਮਿਲੀਅਨ ਡਾਲਰ ਦੇ ਕੇਸ ਦਾ ਸਮਝੌਤਾ

ਆਟਵਾ (ਜੀਤ ਜਲੰਧਰੀ) :- ਕੈਨੇਡਾ ਦੀ ਖੁਫੀਆ ਏਜੰਸੀ ‘ਸੀਸੱਸ’ ਨੇ ਇਸਲਾਮੋਫੋਬੀਆ, ਨਸਲਵਾਦ ਅਤੇ ਸਮਲਿੰਗੀ ਵਿਤਕਰੇ ਦੇ ਸ਼ਿਕਾਰ ਪੰਜ ਕਰਮਚਾਰੀਆਂ ਨਾਲ ਮਲਟੀ-ਮਿਲੀਅਨ ਡਾਲਰ ਮਾਣਾਹਨੀ ਦੇ ਕੇਸ ਦਾ ਸਮਝੌਤਾ ਕੀਤਾ ਹੈ। ਏਜੰਸੀ ਦੇ ਪੰਜ ਅਫਸਰਾਂ ਨੇ ਅਦਾਲਤ ਵਿੱਚ ਦੋਸ਼ ਲਾਇਆ ਸੀ ਕਿ ਨੌਕਰੀ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਨਸਲ, ਧਰਮ ਅਤੇ ਸਮਲਿਗੀ ਹੋਣ ਕਾਰਨ ਵਿਤਕਰਾ ਹੁੰਦਾ ਰਿਹਾ ਹੈ ਅਤੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਸੀ। ਕੇਸ ਕਰਨ ਕਰਨ ਵਾਲਿਆ ਵਿੱਚ ਸਮਲਿੰਗੀ, ਮੁਸਲਮਾਨ ਅਤੇ ਕਾਲੇ ਰੰਗ ਦੇ ਅਫਸਰ ਸ਼ਾਮਿਲ ਸਨ। ਸੀਸਸ ਦੇ ਡਾਇਰੈਕਟਰ ਡੇਵਿਡ ਵਿਗਨਾਲ ਨੇ ਵੀਰਵਾਰ ਨੂੰ ਦੱਸਿਆ ਕਿ ਇਕ ਵਿਚੋਲੇ ਜਰੀਏ ਏਜੰਸੀ ਅਫਸਰਾਂ ਨਾਲ ਸਮਜੌਤਾ ਕਰਨ ਵਿੱਚ ਕਾਮਯਾਬ ਹੋ ਗਏ ਹਾਂ ਪਰ ਉਸ ਨੇ ਸਮਝੌਤੇ ਦੀਆਂ ਮੱਦਾਂ ਅਤੇ ਦਿੱਤੇ ਪੈਸੇ ਵਾਰੇ ਕੁਝ ਨਹੀਂ ਦੱਸਿਆ। ਉਸ ਦਾ ਕਹਿਣਾ ਹੈ ਕਿ ਇਹ ਸਮਝੌਤਾ ਸਾਰੀਆਂ ਸਬੰਧਤ ਧਿਰਾਂ ਦੇ ਹਿੱਤਾਂ ਵਿੱਚ ਹੈ। 35 ਮਿਲੀਅਨ ਦਾ ਮੁਕਦੱਮਾ ਜੁਲਾਈ ਵਿੱਚ ਕੀਤਾ ਗਿਆ ਸੀ ਅਤੇ ਇਸ ਵਿੱਚ ਨੌਕਰੀ ਦੌਰਾਨ ਪੱਖਪਾਤ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਕ ਸਮਲਿੰਗੀ ਵਿਅਕਤੀ ਦਾ ਇਕ ਮੁਸਲਮਾਨ ਵਿਅਕਤੀ ਪਾਰਟਨਰ ਸੀ ਅਤੇ 2015 ਵਿੱਚ ਇੱਕ ਉੱਚ ਅਧਿਕਾਰੀ ਨੇ ਲਿਖੀ ਇਕ ਈਮੇਲ ਵਿੱਚ ਉਸ ਨੂੰ ਕਿਹਾ ਗਿਆ ਸੀ ਕਿ *ਸਾਵਧਾਨ, ਸਮਲਿੰਗੀ ਹੋਣ ਕਾਰਨ ਤੇਰਾ ਮੁਸਲਮਾਨ ਪਾਰਟਨਰ ਤੇਰਾ ਨੀਂਦ ਵਿੱਚ ਹੀ ਸਿਰ ਕਲਮ ਨਾ ਕਰ ਦੇਵੇ*।

Be the first to comment

Leave a Reply