ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਪ੍ਰਤੱਖ ਘੱਟਗਿਣਤੀ ਲੋਕ : ਸਟੈਟਸਕੈਨ

ਮਾਂਟਰੀਅਲ,: ਸਟੈਟੇਸਟਿਕਸ ਕੈਨੇਡਾ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਪ੍ਰਤੱਖ ਘੱਟਗਿਣਤੀ ਲੋਕ, ਖਾਸ ਤੌਰ ਉੱਤੇ ਅਰਬ ਤੇ ਵੈਸਟ ਏਸ਼ੀਅਨਜ਼, ਹਨ੍ਹੇਰਾ ਪੈਣ ਉਪਰੰਤ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇੱਕਲਿਆਂ ਬਾਹਰ ਨਿਕਲਣਾ ਅਸੁਰੱਖਿਅਤ ਲੱਗਦਾ ਹੈ।

ਇਹ ਅਧਿਐਨ 2014 ਵਿੱਚ ਇੱਕਠੇ ਕੀਤੇ ਗਏ ਡਾਟਾ ਉੱਤੇ ਆਧਾਰਿਤ ਹੈ। ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 44 ਫੀਸਦੀ ਲੋਕਾਂ, ਜਿਨ੍ਹਾਂ ਨੇ ਖੁਦ ਨੂੰ ਪ੍ਰਤੱਖ ਤੌਰ ਉੱਤੇ ਨਜ਼ਰ ਆਉਣ ਵਾਲੇ ਘੱਟਗਿਣਤੀ ਗਰੁੱਪ ਦਾ ਹਿੱਸਾ ਦੱਸਿਆ, ਦਾ ਕਹਿਣਾ ਹੈ ਕਿ ਹਨ੍ਹੇਰੇ ਪਿੱਛੋਂ ਇੱਕਲਿਆਂ ਘਰ ਜਾਣ ਉੱਤੇ ਉਨ੍ਹਾਂ ਨੂੰ ਕੋਈ ਡਰ ਨਹੀਂ ਲੱਗਦਾ ਸਗੋਂ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ ਜਦਕਿ 54 ਫੀ ਸਦੀ ਕੈਨੇਡੀਅਨਾਂ ਦਾ ਅਜਿਹਾ ਮੰਨਣਾ ਨਹੀਂ ਹੈ।

ਸਟੈਟਸ ਕੈਨ ਨੇ ਪਾਇਆ ਕਿ ਪ੍ਰਤੱਖ ਘੱਟਗਿਣਤੀ ਲੋਕਾਂ ਵਿੱਚੋਂ ਬਹੁਤੇ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ, ਜਿੱਥੇ ਸੇਫਟੀ ਦਾ ਅਹਿਸਾਸ ਮੁਕਾਬਲਤਨ ਘੱਟ ਹੈ। ਏਜੰਸੀ ਦਾ ਕਹਿਣਾ ਹੈ ਕਿ ਘੱਟ ਗਿਣਤੀ ਕਿਤੇ ਵੀ ਰਹਿੰਦੇ ਹੋਣ ਪ੍ਰਤੱਖ ਘੱਟਗਿਣਤੀ ਮੈਂਬਰਾਂ ਨੂੰ ਅਪ੍ਰਤੱਖ ਘੱਟ ਗਿਣਤੀਆਂ ਦੇ ਮੁਕਾਬਲੇ ਘੱਟ ਸੁਰੱਖਿਅਤ ਹੀ ਮਹਿਸੂਸ ਹੁੰਦਾ ਹੈ। ਪ੍ਰਤੱਖ ਘੱਟਗਿਣਤੀ ਮੈਂਬਰਾਂ ਵਿੱਚੋਂ ਅਰਬ ਤੇ ਵੈਸਟ ਏਸ਼ੀਆਈ ਮੈਂਬਰਾਂ ਨੇ ਇਹ ਗੱਲ ਸੱਭ ਤੋਂ ਜ਼ਿਆਦਾ ਆਖੀ ਕਿ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਸਰਵੇਖਣ ਵਿੱਚ ਸ਼ਾਮਲ 15 ਫੀ ਸਦੀ ਅਰਬ ਲੋਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਇੱਕਲਿਆਂ ਬਾਹਰ ਜਾਣਾ ਸੁਰੱਖਿਅਤ ਨਹੀਂ ਲੱਗਦਾ ਜਦਕਿ 16 ਫੀ ਸਦੀ ਵੈਸਟ ਏਸ਼ੀਅਨਜ਼ ਅਜਿਹਾ ਮੰਨਦੇ ਹਨ। ਰਿਪੋਰਟ ਵਿੱਚ ਆਖਿਆ ਗਿਆ ਕਿ ਇਹ ਅੰਕੜੇ ਦਸ ਸਾਲ ਪਹਿਲਾਂ ਵਾਲੇ ਅੰਕੜਿਆਂ ਨਾਲੋਂ ਵੱਖਰੇ ਹਨ ਉਦੋਂ ਪ੍ਰਤੱਖ ਘੱਟਗਿਣਤੀ ਮੈਂਬਰ ਅਜਿਹਾ ਮਹਿਸੂਸ ਨਹੀਂ ਸਨ ਕਰਦੇ।

 

Be the first to comment

Leave a Reply