ਖਾਲਸਾ ਦੀਵਾਨ ਸੁਸਾਇਟੀ ਸਰੀ ਗੁਰੂ ਗੋੁਬੰਦ ਸਿੰਘ ਜੀ ਦਾ 350 ਪ੍ਰਕਾਸ਼ ਦਿਵਸ

ਸਰੀ( ਅਮਰਜੀਤ ਸਿੰਘ ਬਰਾੜ)ਸਰਬੰਸ ਦਾਨੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਵਸ,ਵਿਸ਼ਵ ਪੱਧਰ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸੇ ਲੜੀ ਤਹਿਤ 17 ਸਤੰਬਰ ਦਿਨ ਐਤਵਾਰ ਨੂੰ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਨਾ ਮਤੇ ਇਤਿਹਾਸ ਸਬੰਧੀ ਕਥਾ,ਲੈਕਚਰ,ਗੁਰਬਾਣੀਂ ਕੀਰਤਨ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਹੈ।ਉਪ੍ਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਇਸ ਸਮਾਗਮ ਵਿੱਚ ਭਾਰਤੀ ਕਾਂਸਲੇਟ ਜਰਨਲ ਅਤੇ ਸਮੂੰਹ ਸਟਾਫ ਮੈਂਬਰਜ਼ ਵਿਸ਼ੇਸ ਰੂਪ ਵਿੱਚ ਸ਼ਾਮਲ ਹੋ ਰਹੇ ਹਨ।ਲੋਅਰ ਮੇਂਨ ਲੈਂਡ ਦੀ ਸਮੂੰਹ ਸੰਗਤ ਨੂੰ ਬੇਨਤੀ ਹੈ ਕਿ ਇਸ ਪੁਰਬ ਵਿੱਚ ਸ਼ਾਮਲ ਹੋ ਕੇ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆ ਪ੍ਰਾਪਤ ਕੀਤੀਆ ਜਾਣ।-ਬੇਨਤੀ ਕਰਤਾ ਪ੍ਰਬੰਧਕ ਕਮੇਟੀ।

Be the first to comment

Leave a Reply