ਖਾਲਸਾ ਕਰੈਡਿਟ ਯੂਨੀਅਨ ਨੇ ਸਰੀ ਵਿੱਚ ਹਜ਼ਾਰਾਂ ਡਾਲਰ ਦੇ ਵੰਡੇ ਵਜੀਫੇ

ਸਰੀ— ਕੈਨੇਡਾ ਦੇ ਸ਼ਹਿਰ ਸਰੀ ਦੇ ਕਰਾਊਨ ਪੈਲਸ ਬੈਨਕੁਇਟ ਹਾਲ ‘ਚ 29 ਅਗਸਤ ਨੂੰ ਖਾਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਖਾਲਸਾ ਕਰੈਡਿਟ ਯੂਨੀਅਨ’ ਵਲੋਂ ਉਨ੍ਹਾਂ ਸਿੱਖ ਬੱਚਿਆਂ ਤੇ ਨੌਜਵਾਨਾਂ ਨੂੰ ਸਨਮਾਨ ਦਿੱਤਾ ਗਿਆ ਜੋ ਭਾਰਤ ਤੋਂ ਆ ਕੇ ਇੱਥੇ ਵਪਾਰ ਅਤੇ ਉੱਚ ਅਧਾਰਿਆਂ ‘ਚ ਚੰਗਾ ਨਾਮ ਖੱਟ ਰਹੇ ਹਨ। ਇਸ ਮੌਕੇ ਬਰੈਂਪਟਨ ਸਕੂਲ (ਓਨਟਾਰੀਓ) ਦੇ ਪ੍ਰੋਫੈਸਰ ਹਰਕੀਰਤ ਸਿੰਘ ਨੇ ਇਹ ਸਨਮਾਨ ਵੰਡਿਆ।

ਇਸ ਮੌਕੇ ਮਨਮੀਤ ਸਿੰਘ ਭੁੱਲਰ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਅਤੇ ਬਲਜਿੰਦਰ ਸਿੰਘ ਭੁੱਲਰ ਦੇ ਭਾਵੁਕ ਭਾਸ਼ਣ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਉਨ੍ਹਾਂ ਨੇ ਅਫਗਾਨਿਸਤਾਨ ‘ਚ ਰਹਿ ਰਹੇ ਸਿੱਖਾਂ ਨੂੰ ਵੀ ਯਾਦ ਕੀਤਾ। ਖਾਲਸਾ ਯੂਨੀਅਨ ਵਲੋਂ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਲਈ 30,000 ਡਾਲਰਾਂ ਦਾ ਚੈੱਕ ਦਿੱਤਾ ਗਿਆ। ਇਸ ਤੋਂ ਇਲਾਵਾ 30 ਹੋਰ ਸਕਾਲਰਸ਼ਿਪ ਦਿੱਤੀਆਂ ਗਈਆਂ। ਇਹ ਸਕਾਲਰਸ਼ਿਪ ਉਨ੍ਹਾਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਜੋ ਅਕੈਡਮੀ, ਧਾਰਮਿਕ, ਖੇਡਾਂ, ਹਾਈ ਸਕੂਲ ਬੁਰਸੇਰੀਜ਼ ਅਤੇ ਯੂਨੀਵਰਸਿਟੀ ਬੁਰਸੇਰੀਜ਼ ‘ਚ ਆਪਣੀ ਮਿਹਨਤ ਸਦਕਾ ਨਾਮ ਖੱਟ ਚੁੱਕੇ ਹਨ।

Be the first to comment

Leave a Reply