ਕੈਲਗਰੀ ਤੋਂ ਐਮ.ਪੀ. ਦਰਸ਼ਨ ਸਿੰਘ ਕੰਗ ‘ਤੇ ਲੱਗੇ ਜਿਸਮਾਨੀ ਸ਼ੋਸ਼ਣ ਦੇ ਦੋਸ਼

ਕੈਲਗਰੀ,: ਕੈਲਗਰੀ ਵਿਚ ਲਿਬਰਲ ਪਾਰਟੀ ਦੀ ਹਾਰ ਦਾ ਸਿਲਸਿਲਾ ਰੋਕਣ ਵਾਲੇ ਐਮ.ਪੀ. ਦਰਸ਼ਨ ਸਿੰਘ ਕੰਗ ‘ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਦੋਸ਼ ਲਾਉਣ ਵਾਲੀ ਮਹਿਲਾ ਦਰਸ਼ਨ ਸਿੰਘ ਕੰਗ ਦੇ ਕੈਲਗਰੀ ਸਕਾਈਵਿਊ ਹਲਕੇ ਵਿਚਲੇ ਦਫ਼ਤਰ ਵਿਚ ਕੰਮ ਕਰਦੀ ਹੈ ਪਰ ‘ਸੀ.ਬੀ.ਸੀ.’ ਦੀ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ। ਸਭ ਤੋਂ ਪਹਿਲਾਂ ‘ਹਿਲ ਟਾਈਮਜ਼’ ਨੇ ਦੋਸ਼ਾਂ ਬਾਰੇ ਖ਼ਬਰ ਛਾਪੀ ਸੀ ਅਤੇ ਉਸ ਵੇਲੇ ਲਿਬਰਲ ਪਾਰਟੀ ਵਲੋਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇਸ ਮੁੱਦੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ ਅਤੇ ਲਿਬਰਲ ਪਾਰਟੀ ਦੇ ਬੁਲਾਰੇ ਵਲੋਂ ਸਾਰੇ ਸਵਾਲ ਵਿ•ਪ ਦਫ਼ਤਰ ਨੂੰ ਭੇਜੇ ਜਾ ਰਹੇ ਹਨ। ਚੀਫ਼ ਸਰਕਾਰੀ ਵਿ•ਪ ਪਾਬਲੋ ਰੌਡਰਿਗਜ਼ ਦੇ ਚੀਫ਼ ਆਫ਼ ਸਟਾਫ਼ ਚਾਰਲਸ ਐਰਿਕ ਲੈਪਾਈਨ ਨੇ ਕਿਹਾ, ”ਸਾਨੂੰ ਦੋਸ਼ਾਂ ਬਾਰੇ ਪਤਾ ਲੱਗਾ ਹੈ ਅਤੇ ਹਾਊਸ ਆਫ਼ ਕਾਮਨਜ਼ ਦੀ ਪ੍ਰਕਿਰਿਆ ਤਹਿਤ ਇਨ•ਾਂ ਦੀ ਪੜਤਾਲ ਕਰਵਾਈ ਜਾਵੇਗੀ।”

Be the first to comment

Leave a Reply