ਕੈਨੇਡੀਅਨ ਲੋਕਾਂ ਸਿਰ 21 ਟ੍ਰਿਲੀਅਨ ਡਾਲਰ ਕਰਜ਼ਾ

ਆਟਵਾ (ਜੀਤ ਜਲੰਧਰੀ) :- ਕੈਨੇਡਾ ਦੇ ਅੰਕੜਾ ਵਿਭਾਗ ਨੇ ਆਪਣੀ ਤਾਜ਼ਾ ਜਾਰੀ ਕੀਤੀ ਰੀਪੋਰਟ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਲੋਕਾਂ ਸਿਰ ਇੱਕ ਡਾਲਰ ਦੀ ਡਿਸਪੋਜੇਬਲ ਆਮਦਨ ਮਗਰ 1.71 ਡਾਲਰ (ਕਰੀਬ ਪੌਣੇ ਦੋ ਡਾਲਰ) ਦਾ ਕਰਜਾ ਹੈ। ਡਿਸਪੋਜੇਬਲ ਆਮਦਨ ਉਹ ਆਮਦਨ ਹੁੰਦੀ ਹੈ ਜੋ ਕਿ ਟੈਕਸ ਵਗੈਰਾ ਕੱਟ ਕੱਟਾ ਕੇ ਘਰ ਆਉਂਦੀ ਅਤੇ ਵਿਅਕਤੀ ਜਿੱਥੇ ਜੀਅ ਚਾਹੇ ਖਰਚ ਕਰ ਸਕਦਾ ਹੈ। ਅੰਕੜਾ ਵਿਭਾਗ ਅਨੁਸਾਰ ਸਤੰਬਰ 2017 ਵਿੱਚ ਲੋਕਾਂ ਸਿਰ ਕੁਲ ਕਰਜ਼ਾ 21 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਇਸ ਵਿੱਚ 13 ਟ੍ਰਿਲੀਅਨ ਡਾਲਰ ਮਾਰਗੇਜ਼ ਦਾ ਕਰਜ਼ਾ ਹੈ। ਬੈਂਕ ਆਫ਼ ਕੈਨੇਡਾ ਵੱਲੋਂ ਘਰੇਲੂ ਕਰਜ਼ੇ ਨੂੰ ਕੈਨੇਡਾ ਦੀ ਆਰਥਿਕਤਾ ਲਈ ਬਹੁਤ ਖਤਰਨਾਕ ਸਮਝਿਆ ਜਾ ਰਿਹਾ ਹੈ ਅਤੇ ਇਸ ਨਾਲ ਵਿੱਤੀ ਸਥਿਰਤਾ ਡਾਵਾਂਡੋਲ ਹੋਣ ਦਾ ਖਤਰਾ ਬਰਾਬਰ ਬਣਿਆ ਹੋਇਆ ਹੈ। ਰੀਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਜਨਵਰੀ ਵਿੱਚ ਨਵੇਂ ਮਾਰਗੇਜ਼ ਰੂਲ ਲਾਗੂ ਹੋਣ ਜਾ ਰਹੇ ਹਨ ਅਤੇ ਇਸ ਨਾਲ ਕਰਜ਼ੇ ਦਾ ਭਾਰ ਕੁਝ ਘਟੇਗਾ। ਪਰ ਹੁਣ ਨਵੇਂ ਰੂਲਾਂ ਤੋਂ ਡਰਦਿਆਂ ਲੋਕਾਂ ਨੇ ਫਟਾਫਟ ਘਰ ਲੈ ਲਏ ਹਨ ਅਤੇ ਇਸ ਨਾਲ ਇਨਹਾਂ ਮਹੀਨਿਆਂ ਵਿੱਚ ਕਰਜਾ ਹੋਰ ਜ਼ਿਆਦਾ ਵਧੇਗਾ। ਇਸ ਤੋਂ ਇਲਾਵਾ ਛੁਟੀਆਂ ਦੀ ਖਰੀਦੋ ਫਰੋਕਤ ਉਤੇ ਕੀਤੇ ਖਰਚੇ ਬਾਰੇ ਵੀ ਰੀਪੋਰਟ ਆਉਣੀ ਅਜੇ ਬਾਕੀ ਹੈ।

Be the first to comment

Leave a Reply