ਕੈਨੇਡੀਅਨ ਅੰਬੈਸੀ ਦਾ ਫੋਨ ਹੋਇਆ ਹੈਕ, ਨਕਲੀ ਅਕਾਊਂਟ ਬਣਾ ਕੇ 15 ਲੋਕਾਂ ਤੋਂ ਠੱਗੇ ਗਏ 1.35 ਕਰੋੜ

ਟੋਰਾਂਟੋ/ਮੋਹਾਲੀ— ਕੈਨੇਡਾ ਜਾਣ ਤੋਂ ਪਹਿਲਾਂ ਇਸ ਖਬਰ ਨੂੰ ਧਿਆਨ ਨਾਲ ਪੜ੍ਹੋ ਕਿਉਂਕਿ ਟਰੈਵਲ ਏਜੰਟਾਂ ਨੇ ਕੈਨੇਡੀਅਨ ਅੰਬੈਸੀ ਦੇ ਨਾਮ ‘ਤੇ ਵੀ ਠਗਣਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦ ਅੰਬੈਸੀ ਦਾ ਫੋਨ ਹੈਕ ਕਰਕੇ ਕਰੋੜਾਂ ਦੀ ਠੱਗੀ ਕੀਤੀ ਗਈ ਹੋਵੇ। ਤਰੀਕਾ ਵੀ ਅਜਿਹਾ ਕਿ ਕਿਸੇ ਨੂੰ ਇਸ ਬਾਰੇ ਭਣਕ ਤਕ ਨਹੀਂ ਲੱਗ ਸਕੀ। ਇਸ ਬਾਰੇ ਲੋਕਾਂ ਨੂੰ ਤਦ ਤਕ ਪਤਾ ਨਹੀਂ ਲੱਗਦਾ ਜਦ ਤਕ ਉਹ ਅੰਬੈਸੀ ਦੇ ਬੈਂਕ ਅਕਾਊਂਟ ਦੇ ਨਾਂ ‘ਤੇ ਲੱਖਾਂ ਦੇ ਡਰਾਫਟ ਬਣਾ ਕੇ ਟਰੈਵਲ ਏਜੰਟਾਂ ਨੂੰ ਸੌਂਪ ਨਹੀਂ ਦਿੰਦੇ। ਇੱਥੇ ਤਕ ਕਿ ਏਜੰਟ ਕੈਨੇਡੀਅਨ ਅੰਬੈਸੀ ਦੇ ਨਾਂ ‘ਤੇ ਆਪਣੀ ਕੰਪਨੀ ਦਾ ਨਾਂ ਰੱਖਦੇ ਹਨ ਅਤੇ ਉਸ ਦੇ ਨਾਂ ਤੋਂ ਬੈਂਕ ਅਕਾਊਂਟ ਖੁਲਵਾ ਕੇ ਲੋਕਾਂ ਤੋਂ ਡਰਾਫਟ ਲੈ ਲੈਂਦੇ ਹਨ।

ਜੋ ਡਰਾਫਟ ‘ਰਸੀਵਰ ਜਨਰਲ ਆਫ ਕੈਨੇਡਾ’ ਦੇ ਨਾਂ ‘ਤੇ ਲਏ ਜਾਂਦੇ ਰਹੇ , ਉਹ ਅਕਾਊਂਟ ਅੰਬੈਸੀ ਦੇ ਨਾਂ ਨਹੀਂ ਸਗੋਂ ਏਜੰਟ ਹਰਵਿੰਦਰ ਸਿੰਘ ਦੇ ਨਾਂ ‘ਤੇ ਸੀ। ਏਜੰਟਾਂ ਨੇ ਅੰਬੈਸੀ ਦੇ ਬੈਂਕ ਅਕਾਊਂਟ ਦੇ ਨਾਂ ਤੋਂ ਖਰੜ ਅਤੇ ਨਵਾਂ ਪਿੰੰਡ ‘ਚ ਯੂਕੋ ਬੈਂਕ ‘ਚ ਦੋ ਖਾਤੇ ਖੁਲਵਾਏ। ਇਹ ਡਰਾਫਟ ਨਵਾਂ ਪਿੰਡ ਦੀ ਬੈਂਕ ‘ਚ ਜਮ੍ਹਾਂ ਹੋਏ ਤੇ ਰੁਪਏ ਵੀ ਕਢਵਾਏ ਗਏ। ਰਕਮ ਚੈੱਕ ਰਾਹੀਂ ਸੰਜੀਵ ਕੁਮਾਰ ਅਤੇ ਰਮੇਸ਼ ਕੁਮਾਰ ਦੇ ਅਕਾਊਂਟ ‘ਚ ਟਰਾਂਸਫਰ ਹੋਈ , ਜਿਨ੍ਹਾਂ ਦਾ ਅਜੇ ਤਕ ਪਤਾ ਨਹੀਂ ਲੱਗਾ। ਜਦ ਪੀੜਤ ਨੇ ਕਾਲ ਬੈਕ ਕੀਤੀ ਤਾਂ ਕਿਹਾ ਗਿਆ ਕਿ ਇਹ ਅੰਬੈਸੀ ਦਾ ਫੋਨ ਨੰਬਰ ਸੀ ਪਰ ਰਿਕਾਰਡ ‘ਚ ਇਸ ਤਰ੍ਹਾਂ ਦੀ ਕਾਲ ਹੀ ਨਹੀਂ ਗਈ ਸੀ। ਜਾਂਚ ‘ਚ ਪਤਾ ਲੱਗਾ ਕਿ ਫੋਨ ਹੈਕ ਕੀਤਾ ਗਿਆ ਸੀ। ਇਸ ਮਗਰੋਂ ਅੰਬੈਸੀ ਨੇ ਆਪਣਾ ਬੈਂਕ ਅਕਾਊਂਟ ਹੀ ਬਦਲ ਲਿਆ।

Be the first to comment

Leave a Reply