ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੀਤੀਆਂ ਭਾਰਤ ਦੀਆਂ ਸਿਫਤਾਂ, ਇੰਝ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨੂੰ ਖਾਸ ਅੰਦਾਜ਼ ‘ਚ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਭਾਰਤ ਅਤੇ ਕੈਨੇਡਾ ਦੇ ਮਜ਼ਬੂਤ ਰਿਸ਼ਤਿਆਂ ਦੀ ਗੱਲ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੋਹਾਂ ਦੇਸ਼ਾਂ ‘ਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਹਨ। ਉਨ੍ਹਾਂ ਕਿਹਾ,”ਅੱਜ ਅਸੀਂ ਭਾਰਤੀ ਅਤੇ ਭਾਰਤੀ-ਕੈਨੇਡੀਅਨਜ਼ ਭਾਈਚਾਰੇ ਨਾਲ ਮਿਲ ਕੇ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਮਨਾ ਰਹੇ ਹਾਂ। ਸਾਡੇ ਦੋਹਾਂ ਦੇਸ਼ਾਂ ‘ਚ ਕਈ ਗੱਲਾਂ ਇਕੋ ਜਿਹੀਆਂ ਹਨ । ਅਸੀਂ ਦੋਵੇਂ ਦੇਸ਼ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਨੂੰ ਮੰਨਣ ਵਾਲੇ ਹਾਂ ਅਤੇ ਅਸੀਂ ਇਨ੍ਹਾਂ ਪ੍ਰਤੀ ਵਚਨਬੱਧ ਹਾਂ।”

Be the first to comment

Leave a Reply