ਕੈਨੇਡਾ ਦੇ ਨਿਆਗਰਾ ਫਾਲਜ਼ ‘ਚ ਮਨਾਈ ਜਾਵੇਗੀ ਦੀਵਾਲੀ, ਦੇਖਣਯੋਗ ਹੋਵੇਗਾ ਨਜ਼ਾਰਾ

ਓਂਟਾਰੀਓ/ ਨਿਊਯਾਰਕ(ਏਜੰਸੀ)— ਕੈਨੇਡਾ ਦੀ ਸ਼ਾਨ ਨਿਆਗਰਾ ਫਾਲਜ਼ ਭਾਵ ਵਿਸ਼ਾਲ ਝਰਨੇ ਨੂੰ ਦੀਵਾਲੀ ਦੀ ਖੁਸ਼ੀ ‘ਚ ਰੌਸ਼ਨੀ ਨਾਲ ਸਜਾਇਆ ਜਾਵੇਗਾ। ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਹ ਪਹਿਲੀ ਵਾਰ ਹੈ ਕਿ ਨਿਆਗਰਾ ਫਾਲਜ਼ ‘ਚ ਦੀਵਾਲੀ ਦਾ ਤਿਉਹਾਰ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਦ ਖੁੱਲ੍ਹੇ ਆਕਾਸ਼ ਹੇਠ ਅਤੇ ਕੁਦਰਤ ਦੀ ਗੋਦ ‘ਚ ਸ਼ਾਮ ਸਮੇਂ ਆਤਿਸ਼ਬਾਜ਼ੀ ਕੀਤੀ ਜਾਵੇਗੀ ਤਾਂ ਇਹ ਨਜ਼ਾਰਾ ਦੇਖਣਯੋਗ ਹੋਵੇਗਾ। ਸੈਲਾਨੀਆਂ ਨੂੰ ਪ੍ਰਭਾਵਿਤ ਕਰਨ ਲਈ ਇਹ ਵੱਡਾ ਕਦਮ ਵੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਅਮਰੀਕਾ- ਕੈਨੇਡਾ ਦੀ ਅਰਥ-ਵਿਵਸਥਾ ਪ੍ਰਭਾਵਿਤ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਉਂਝ ਵੀ ਵੱਡੀ ਗਿਣਤੀ ‘ਚ ਸੈਲਾਨੀ ਨਿਆਗਰਾ ਫਾਲਜ਼ ਨੂੰ ਦੇਖਣ ਆਉਂਦੇ ਰਹਿੰਦੇ ਹਨ।

ਇਸ ਦਾ ਪ੍ਰਬੰਧ ਨੋਨ ਪ੍ਰੋਫਿਟ ਇੰਡੋ-ਕੈਨੇਡੀਅਨ ਆਰਟਸ ਕੌਂਸਲ (ਆਈ. ਸੀ. ਏ. ਸੀ.) ਅਤੇ ਨਿਆਗਰਾ ਪਾਰਕਸ ਕਮਿਸ਼ਨ ਦੇ ਸਾਂਝੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਆਈ. ਸੀ. ਏ. ਸੀ. ਦੇ ਡਾਇਰੈਕਟਰ ਅਜੈ ਮੋਦੀ ਨੇ ਦੱਸਿਆ ਕਿ ਉਹ ਇਸ ਦਿਨ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ‘ਚ ਬਹੁਤ ਵੱਡੀ ਗੱਲ ਹੈ ਕਿ ਦੀਵਾਲੀ ਮੌਕੇ ਕੈਨੇਡਾ ਦਾ ਸਭ ਤੋਂ ਵੱਡਾ ਝਰਨਾ ਰੌਸ਼ਨੀ ਨਾਲ ਸਜਾਇਆ ਜਾਵੇਗਾ, ਜਿਸ ਦਾ ਨਜ਼ਾਰਾ ਦੇਖਣਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਅਧਿਕਾਰੀ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਹਨ। ਹਾਲਾਂਕਿ ਇਸ ਸਾਲ ਦੀਵਾਲੀ 7 ਨਵੰਬਰ ਨੂੰ ਮਨਾਈ ਜਾਵੇਗੀ ਪਰ ਨਿਆਗਰਾ ਫਾਲਜ਼ ‘ਚ 14 ਅਕਤੂਬਰ ਨੂੰ ਹੀ ਮਨਾ ਲਈ ਜਾਵੇਗੀ। ਇਸ ਦਾ ਕਾਰਨ ਇੱਥੋਂ ਦਾ ਮੌਸਮ ਹੈ ਕਿਉਂਕਿ ਬਾਅਦ ‘ਚ ਇੱਥੇ ਕਾਫੀ ਬਰਫ ਜੰਮ ਜਾਵੇਗੀ ਜੋ ਕਿ ਖਤਰੇ ਵਾਲਾ ਕੰਮ ਹੋਵੇਗਾ ਅਤੇ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਤੁਹਾਨੂੰ ਦੱਸ ਦਈਏ ਕਿ ਮਿਸੀਸਾਗਾ ਸ਼ਹਿਰ ‘ਚ 12 ਅਤੇ 13 ਅਕਤੂਬਰ ਨੂੰ ਦੀਵਾਲੀ ਮਨਾਈ ਜਾਵੇਗੀ ਅਤੇ ਇਸ ਤੋਂ ਅਗਲੇ ਦਿਨ ਹੀ ਨਿਆਗਰਾ ਫਾਲਜ਼ ‘ਚ ਪ੍ਰਬੰਧ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਨਿਆਗਰਾ ਫਾਲਜ਼ ਦੀ ਦੀਵਾਲੀ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਝਰਨਾ ਅਮਰੀਕੀ ਸੂਬੇ ਨਿਊਯਾਰਕ ਅਤੇ ਕੈਨੇਡੀਅਨ ਸੂਬੇ ਓਂਟਾਰੀਓ ਦੇ ਵਿਚਕਾਰ ਸਥਿਤ ਹੈ, ਇਸ ਲਈ ਅਮਰੀਕੀ ਅਤੇ ਕੈਨੇਡੀਅਨ ਲੋਕ ਇਸ ਨੂੰ ਦੇਖਣ ਲਈ ਪੁੱਜਣਗੇ। ਇੱਥੇ ਪੜ੍ਹ ਰਹੇ ਵਿਦਿਆਰਥੀਆਂ ‘ਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹ ਹੈ।

Be the first to comment

Leave a Reply