
ਟੋਰਾਂਟੋ:-ਅੱਜ ਕੱਲ ਕਾਫੀ ਪੜ੍ਹਿਆ-ਲਿਖਿਆ ਵਰਗ ਕੈਨੇਡਾ ‘ਚ ਦਸਾਂ ਨਹੁੰਆਂ ਦੀ ਕਿਰਤ ਕਰ ਰਿਹਾ ਹੈ। ਇਨ੍ਹਾਂ ‘ਚ ਜ਼ਿਆਦਾਤਰ ਨੌਜਵਾਨ ਉੱਚ ਡਿਗਰੀਆਂ ਵਾਲੇ ਹਨ ਅਤੇ ਆਵਾਸੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਟੋਰਾਂਟੋ, ਉਂਟਾਰੀਓ ‘ਚ ਕੁਲ ਕਿਰਤੀਆਂ ਦਾ ਅੱਧਾ ਹਿੱਸਾ ਅਤੇ ਪੂਰੇ ਮੁਲਕ ਦੇ ਕਾਮਿਆਂ ਦਾ 25 ਫ਼ੀਸਦ ਆਵਾਸੀ ਲੋਕ ਹਨ। 10 ਵਿੱਚੋਂ 4 ਕੋਲ ਬੀਏ ਜਾਂ ਇਸ ਤੋਂ ਵੱਡੀ ਡਿਗਰੀ ਹੈ। ਹਾਲ ਹੀ ਵਿੱਚ ਜਾਰੀ ਅੰਕੜੇ ਦੱਸਦੇ ਹਨ ਕਿ ਪਿਛਲੇ ਦਹਾਕੇ ਦੌਰਾਨ 25 ਤੋਂ 64 ਸਾਲ ਦੇ ਪੜ੍ਹੇ-ਲਿਖੇ ਕਾਮੇ ਵਧੇ ਹਨ ਜੋ ਕਿਸੇ ਵੀ ਸਨਅਤੀ ਮੁਲਕ ‘ਚ ਵੱਡਾ ਅਨੁਪਾਤ ਹੈ। ਬਿਜ਼ਨਸ, ਸਿਹਤ, ਕਲਾ, ਸਮਾਜੀ ਸਾਇੰਸ ਦੀਆਂ ਡਿਗਰੀਆਂ ਵਾਲਿਆਂ ਨਾਲੋਂ ਸਾਇੰਸ, ਤਕਨਾਲੋਜੀ, ਇੰਜਨੀਅਰਿੰਗ ਦੇ ਖੇਤਰ ‘ਚ ਵਿਦਿਆ ਪ੍ਰਾਪਤ ਲੋਕ ਜ਼ਿਆਦਾ ਹਨ। ਅੰਕੜਿਆਂ ਮੁਤਾਬਕ ਤੀਜਾ ਹਿੱਸਾ ਰਿਫਊਜੀ ਇਥੇ ਆਉਣ ਤੋਂ ਬਾਅਦ ਅਗਲੀ ਪੜ੍ਹਾਈ ਕਰਦੇ ਹਨ। ਔਰਤਾਂ ਦੇ ਪ੍ਰਮੁੱਖ ਕਿੱਤੇ, ਨਰਸਿੰਗ, ਸੇਲਜ਼ ਪਰਸਨ, ਕੈਸ਼ੀਅਰ ਅਤੇ ਮਰਦ ਜ਼ਿਆਦਾਤਰ ਟਰੱਕ ਡਰਾਇਵਿੰਗ, ਸੇਲਜ਼ਮੈਨ, ਪਰਚੂਨ ਅਤੇ ਥੋਕ ਵਪਾਰ ਦੇ ਕਾਰੋਬਾਰ ‘ਚ ਹਨ।
Leave a Reply
You must be logged in to post a comment.